ਦੁੱਖਦਾਈ: ਸ਼ੰਭੂ ਬਾਰਡਰ ’ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ, ਅਚਾਨਕ ਹੋ ਗਈ ਸੀ ਸਿਹਤ ਖ਼ਰਾਬ

By  Aarti March 18th 2024 11:03 AM

Farmer Died: ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ’ਤੇ ਡਟੇ ਹੋਏ ਹਨ। ਇਸ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਗਈ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ੰਭੂ ਬਾਰਡਰ ’ਤੇ ਕਿਸਾਨ ਬਿਸ਼ਨ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ 13 ਫਰਵਰੀ ਤੋਂ ਧਰਨੇ ’ਚ ਡਟੇ ਹੋਏ ਸੀ। 

ਸ਼ੰਭੂ ਬਾਰਡਰ ’ਤੇ ਕਿਸਾਨ ਬਿਸ਼ਨ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਨਾਲ ਧਰਨੇ ਦੇ ਬੈਠੇ ਆ ਸੀ ਪਰ ਸਵੇਰੇ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਹਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਿਨ੍ਹਾਂ ਦੀ ਲਾਸ਼ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਚਰੀ ’ਚ ਪੋਸਟਮਾਰਟਮ ’ਚ ਰੱਖ ਦਿੱਤਾ ਗਿਆ ਹੈ। 

ਇਸ ਦੀ ਜਾਣਕਾਰੀ ਕਰਮਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਰਨਲ ਸਕੱਤਰ ਪੱਖੋਵਾਲ ਵੱਲੋਂ ਦਿੱਤੀ ਗਈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਕਿਸਾਨ ਬਿਸ਼ਨ ਸਿੰਘ ਦੀ ਅੱਜ ਅਚਾਨਕ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਦੀ ਉਮਰ ਕਰੀਬ 75 ਸਾਲ ਸੀ ਅਤੇ ਉਹ ਲਗਾਤਾਰ ਹੀ ਸ਼ੰਭੂ ਬਾਰਡਰ ’ਤੇ ਧਰਨੇ ਵਿੱਚ ਬੈਠੇ ਸੀ।  

ਉਨ੍ਹਾਂ ਅੱਗੇ ਦੱਸਿਆ ਕਿ ਅਚਾਨਕ ਕਿਸਾਨ ਦੀ ਤਬੀਅਤ ਖਰਾਬ ਹੋ ਗਈ ਸੀ ਜਿਨਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹੋਸਪਿਟਲ ਵਿੱਚ ਇਲਾਜ ਲਈ ਲਿਆਂਦਾ ਗਿਆ ਪਰ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। 

ਇਹ ਵੀ ਪੜ੍ਹੋ: ਰੂਸ ’ਚ ਬਣੀ ਰਹੇਗੀ ਵਲਾਦੀਮੀਰ ਪੁਤਿਨ ਦੀ ਸਰਕਾਰ, 88% ਵੋਟਾਂ ਨਾਲ ਜਿੱਤੀ ਰਾਸ਼ਟਰਪਤੀ ਚੋਣ

Related Post