Bathinda Blast Update : ਬਠਿੰਡਾ ਬਲਾਸਟ ਮਾਮਲੇ ਚ ਆਰਮੀ ਵੱਲੋਂ ਕਾਰਵਾਈ ਤੇਜ਼ ,ਸ਼ਾਮ ਤੱਕ ਕੈਮੀਕਲ ਨੂੰ ਕਰ ਦਿੱਤਾ ਜਾਏਗਾ ਨਸ਼ਟ
Bathinda Blast Update : ਬਠਿੰਡਾ ਦੇ ਪਿੰਡ ਜੀਦਾ 'ਚ ਹੋਏ ਧਮਾਕਿਆਂ ਦੇ ਮਾਮਲੇ ਵਿੱਚ ਆਰਮੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਅੱਜ ਸ਼ਾਮ ਤੱਕ ਇਹ ਕੈਮੀਕਲ ਨੂੰ ਨਸ਼ਟ ਕਰ ਦਿੱਤਾ ਜਾਏਗਾ। ਦੱਸ ਦੇ ਕਿ ਬਠਿੰਡਾ ਦੇ ਐਸਐਸਪੀ ਵੱਲੋਂ ਬੀਤੇ ਦਿਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਆਰਮੀ ਨੂੰ ਪੱਤਰ ਲਿਖਿਆ ਗਿਆ ਹੈ ਤੇ ਆਰਮੀ ਦੀ ਦਿੱਲੀ ਤੋਂ ਵਿਸ਼ੇਸ਼ ਟੀਮ ਜਿਹੜੀ ਆ ਬੀਤੀ ਸ਼ਾਮ ਬਠਿੰਡਾ ਪਹੁੰਚ ਗਈ ਸੀ ਅਤੇ ਅੱਜ ਸਵੇਰ ਤੋਂ ਹੀ ਆਰਮੀ ਆਪਣਾ ਕੰਮ ਕਰ ਰਹੀ
Bathinda Blast Update : ਬਠਿੰਡਾ ਦੇ ਪਿੰਡ ਜੀਦਾ 'ਚ ਹੋਏ ਧਮਾਕਿਆਂ ਦੇ ਮਾਮਲੇ ਵਿੱਚ ਆਰਮੀ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਅੱਜ ਸ਼ਾਮ ਤੱਕ ਇਹ ਕੈਮੀਕਲ ਨੂੰ ਨਸ਼ਟ ਕਰ ਦਿੱਤਾ ਜਾਏਗਾ। ਦੱਸ ਦੇ ਕਿ ਬਠਿੰਡਾ ਦੇ ਐਸਐਸਪੀ ਵੱਲੋਂ ਬੀਤੇ ਦਿਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਆਰਮੀ ਨੂੰ ਪੱਤਰ ਲਿਖਿਆ ਗਿਆ ਹੈ ਤੇ ਆਰਮੀ ਦੀ ਦਿੱਲੀ ਤੋਂ ਵਿਸ਼ੇਸ਼ ਟੀਮ ਜਿਹੜੀ ਆ ਬੀਤੀ ਸ਼ਾਮ ਬਠਿੰਡਾ ਪਹੁੰਚ ਗਈ ਸੀ ਅਤੇ ਅੱਜ ਸਵੇਰ ਤੋਂ ਹੀ ਆਰਮੀ ਆਪਣਾ ਕੰਮ ਕਰ ਰਹੀ ਹੈ।
ਆਰਮੀ ਵੱਲੋਂ ਇਸ ਕੈਮੀਕਲ ਨੂੰ ਥੋੜਾ ਥੋੜੀ ਮਾਤਰਾ ਵਿੱਚ ਕਰਕੇ ਨਸ਼ਟ ਕੀਤਾ ਜਾ ਰਿਹਾ ਤੇ ਖੇਤ ਦੇ ਵਿੱਚ ਖੱਡਾ ਪੱਟ ਕੇ ਉੱਥੇ ਇਸ ਨੂੰ ਨਸ਼ਟ ਕੀਤਾ ਜਾਏਗਾ। ਸ਼ਾਮ ਤੱਕ ਇਹ ਬਿਲਕੁਲ ਕਲੀਅਰ ਕਰ ਦਿੱਤਾ ਜਾਏਗਾ। ਗੁਰਪ੍ਰੀਤ ਸਿੰਘ ਯੂਟਿਊਬ ਤੋਂ ਦੇਖ ਕੇ ਬੰਬ ਬਣਾਉਣ ਦੇ ਲਈ ਇੱਕ ਬੈਲਟ ਮੰਗਵਾ ਕੇ ਬੈਠਾ ਸੀ, ਜਿਹਦੇ ਵਿੱਚ ਬਹੁਤ ਸਾਰੀਆਂ ਜੇਬਾਂ ਹੁੰਦੀਆਂ ਹਨ ਅਤੇ ਉਹਦੇ ਵਿੱਚ ਉਸਨੇ ਕੈਮੀਕਲ ਭਰ ਕੇ ਲੈ ਕੇ ਜਾਣਾ ਸੀ ਪਰ ਉਹ ਆਪਣੇ ਮਨਸੂਬੇ 'ਚ ਕਾਮਯਾਬ ਨਹੀਂ ਹੋ ਪਾਇਆ ਤੇ ਕੈਮੀਕਲ ਘਰੇ ਹੀ ਬਲਾਸਟ ਹੋ ਗਿਆ ,ਜੋ ਹੁਣ ਪੁਲਿਸ ਰਿਮਾਂਡ 'ਤੇ ਹੈ।
ਇਸ ਨੂੰ ਲੈ ਕੇ ਬਠਿੰਡਾ ਦੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਬੰਬ ਕਾਂਡ ਦਾ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਜੋ ਕਿ ਪੁਲਿਸ ਰਿਮਾਂਡ 'ਤੇ ਹੈ। ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਤੇ ਉਹ ਕਿਸੇ ਵੱਡੀ ਅਪਰਾਧਿਕ ਮਨਸ਼ਾ ਦੇ ਨਾਲ ਹੀ ਕੰਮ ਕਰ ਰਿਹਾ ਸੀ। ਜਿਹਦੇ ਵਿੱਚ ਕਿ ਉਹ ਫੇਲ ਹੋ ਗਿਆ ਤੇ ਖੁਦ ਹੀ ਜ਼ਖਮੀ ਹੋ ਗਿਆ, ਉਹ ਬੰਬ ਬਣਾਉਣ ਦੀ ਫਿਰਾਕ 'ਚ ਸੀ। ਫਿਲਹਾਲ ਉਸ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਦਿੱਲੀ ਤੋਂ ਆਰਮੀ ਦੀ ਵਿਸ਼ੇਸ਼ ਟੀਮ ਇਸ ਕੈਮੀਕਲ ਨੂੰ ਨਸ਼ਟ ਕਰਨ ਵਾਸਤੇ ਕੰਮ ਕਰ ਰਹੀ ਹੈ।
ਪੁਲਿਸ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਗੁਰਪ੍ਰੀਤ ਤੋਂ ਕੀਤੀ ਗਈ ਪੁੱਛ ਗਿੱਛ ਚ ਤੋਂ ਪਤਾ ਲਗਿਆ ਹੈ ਕਿ ਉਹ ਮਨੁੱਖੀ ਬੰਬ ਬਣਨਾ ਚਾਹੁੰਦਾ ਸੀ ਤੇ ਇਸ ਲਈ ਉਸਨੇ ਪੂਰੀ ਤਿਆਰੀ ਕਰ ਲਈ ਸੀ। ਉਸਨੇ ਪਹਿੱਤਾ ਆਨਲਾਈਨ ਸਾਈਟਾਂ ਤੋਂ ਧਮਾਕਾਖੇਜ਼ ਸਮੱਗਰੀ ਮੰਗਵਾਈ ਤੇ ਬਾਅਦ 'ਚ ਜੇਬਾ ਵਾਲੀ ਬੈਲਟ ਮੰਗਵਾਈ, ਜਿਸ 'ਚ ਬੰਬ ਬਣਾ ਕਰਕੇ ਉਸਨੂੰ ਪੇਟ ਨਾਲ ਬੰਨ੍ਹ ਕੇ ਧਮਾਕਾ ਕਰਨਾ ਸੀ। ਉਸਨੇ ਧਮਾਕਾਖੇਜ਼ ਸਮੱਗਰੀ ਦੇ ਨਾਲ-ਨਾਲ ਉਕਤ ਬੈਲਟ ਵੀ ਆਨਲਾਈਨ ਹੀ ਖ਼ਰੀਦੀ ਸੀ। ਉਸਨੇ ਜੰਮੂ 'ਚ ਸੁਰਖਿਆ ਬਲਾ ਦੇ ਕੈਂਪ 'ਤੇ ਧਮਾਕਾ ਕਰਨਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਘਰ ਨਿਕਲਣ ਤੋਂ ਪਹਿਲਾ ਹੀ ਉਸਦੇ ਘਰ 'ਚ ਧਮਾਕਾ ਹੋ ਗਿਆ।
ਗੁਰਪ੍ਰੀਤ ਨੇ ਦਸਿਆ ਕਿ ਜੰਮੂ ਕਸ਼ਮੀਰ 'ਚ ਜਿਥੇ ਵੀ ਹਥਿਆਰਬੰਦ ਬਲ ਮਿਲੇ, ਉਥੇ ਹੀ ਉਸ ਨੇ ਧਮਾਕਾ ਕਰਨਾ ਸੀ। ਜਦ ਉਸਨੂੰ ਪੁਛਿਆ ਗਿਆ ਕਿ ਫ਼ੌਜ ਤਾਂ ਬਠਿੰਡਾ 'ਚ ਵੀ ਮੌਜੂਦ ਹੈ। ਇਸ 'ਤੇ ਗੁਰਪ੍ਰੀਤ ਨੇ ਕਿਹਾ ਕਿ ਉਸਨੂੰ ਕਿਸੇ ਹੋਰ ਸੂਬੇ 'ਚ ਤਾਇਨਾਤ ਫ਼ੌਜ ਨਾਲ ਕੋਈ ਸਮਸਿਆ ਨਹੀਂ ਹੈ। ਉੱਥੇ ਮੁਸਲਿਮ ਕਸ਼ਮੀਰੀ ਕੁੜੀਆ ਨਾਲ ਧੱਕਾ ਹੋ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਕਠੂਆ ਤੋਂ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ ਪਰ ਕਿਸੇ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਕੀਤੀ।
ਪੁੱਛਗਿੱਛ 'ਚ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਮੁਲਜਮ ਗੁਰਪ੍ਰੀਤ ਹੁਣੇ ਹੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਨਹੀਂ ਹੋਇਆ। ਬਲਿਕ ਉਹ ਤੱਥੇ ਸਮੇ ਤੇ ਉਸ ਦੇ ਭਾਸ਼ਣ ਸੁਣ ਰਿਹਾ ਸੀ। ਇਹੀ ਕਾਰਨ ਸੀ ਕਿ ਲਗਭਗ ਦੇ ਸਾਲ ਪਹਿਲਾ ਉਹ ਸਾਈਕਲ 'ਤੇ ਪਾਕਿਸਤਾਨ ਜਾਣਾ ਚਾਹੁੰਦਾ ਸੀ ਪਰ ਪਰਿਵਾਰ ਨੇ ਉਸਨੂੰ ਪਾਕਿਸਤਾਨ ਨਹੀ ਜਾਣ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਨਾਨਕੇ ਭੇਜ ਦਿੱਤਾ।