Sangrur News : ਅਸਾਮ ਚ ਡਿਊਟੀ ਕਰਦੇ ਹੋਏ ਫ਼ੌਜੀ ਜਵਾਨ ਨੂੰ ਪਿਆ ਦਿਲ ਦਾ ਦੌਰਾ , ਮਾਂ ਅਤੇ ਪਤਨੀ ਦਾ ਰੋ -ਰੋ ਬੁਰਾ ਹਾਲ

Sangrur News : ਸੰਗਰੂਰ ਦੇ ਸ਼ਿਵਮ ਕਲੋਨੀ ਦਾ ਫੌਜੀ ਜਵਾਨ ਹਰਜਿੰਦਰ ਸਿੰਘ, ਉਮਰ ਕਰੀਬ 40 ਸਾਲ ਅਸਾਮ ਵਿੱਚ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਦਾ ਸ਼ਿਕਾਰ ਹੋ ਗਿਆ। ਹਰਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਰਿਵਾਰ ਤੱਕ ਪਹੁੰਚੀ ਤਾਂ ਘਰ ਵਿੱਚ ਚੀਕ -ਚਿਹਾੜਾ ਮਚ ਗਿਆ। ਅੱਜ ਉਸ ਦੀ ਮ੍ਰਿਤਕ ਦੇਹ ਸ਼ਿਵਮ ਕਲੋਨੀ ਪਹੁੰਚੀ, ਜਿੱਥੇ ਪਰਿਵਾਰ ਅਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਨਮ ਹੋ ਗਿਆ

By  Shanker Badra December 2nd 2025 02:23 PM

Sangrur News : ਸੰਗਰੂਰ ਦੇ ਸ਼ਿਵਮ ਕਲੋਨੀ ਦਾ ਫੌਜੀ ਜਵਾਨ ਹਰਜਿੰਦਰ ਸਿੰਘ, ਉਮਰ ਕਰੀਬ 40 ਸਾਲ ਅਸਾਮ ਵਿੱਚ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਦਾ ਸ਼ਿਕਾਰ ਹੋ ਗਿਆ। ਹਰਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਰਿਵਾਰ ਤੱਕ ਪਹੁੰਚੀ ਤਾਂ ਘਰ ਵਿੱਚ ਚੀਕ  -ਚਿਹਾੜਾ ਮਚ ਗਿਆ। ਅੱਜ ਉਸ ਦੀ ਮ੍ਰਿਤਕ ਦੇਹ ਸ਼ਿਵਮ ਕਲੋਨੀ ਪਹੁੰਚੀ, ਜਿੱਥੇ ਪਰਿਵਾਰ ਅਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਨਮ ਹੋ ਗਿਆ।

ਹਰਜਿੰਦਰ ਸਿੰਘ ਆਪਣੇ ਪਿੱਛੇ ਪਤਨੀ, 12 ਸਾਲ ਦੀ ਬੇਟੀ, ਡੇਢ ਸਾਲ ਦੇ ਬੇਟੇ ਅਤੇ ਵਿਧਵਾ ਮਾਂ ਨੂੰ ਛੱਡ ਗਿਆ ਹੈ। ਪਰਿਵਾਰ ਅਨੁਸਾਰ ਹਰਜਿੰਦਰ ਸਿੰਘ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ 4 ਭੈਣਾਂ ਦਾ ਇਕੱਲਾ ਭਰਾ ਸੀ। ਪਰਿਵਾਰ ਅਤੇ ਗੁਆਂਢੀ ਦੱਸਦੇ ਹਨ ਕਿ ਹਰਜਿੰਦਰ ਹਮੇਸ਼ਾ ਖੁਸ਼ਮਿਜ਼ਾਜ਼ ਅਤੇ ਆਪਣੀ ਡਿਊਟੀ ਲਈ ਸਮਰਪਿਤ ਰਹਿੰਦਾ ਸੀ।

ਇਸ ਦਰਮਿਆਨ ਪਰਿਵਾਰ ਨੇ ਵੱਡਾ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਫੌਜੀ ਨੂੰ ਸ਼ਰਧਾਂਜਲੀ ਦੇਣ ਨਹੀਂ ਆਇਆ। ਪਰਿਵਾਰ ਨੇ ਕਿਹਾ ਕਿ "ਸਾਡਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਪਰ ਸਾਡੇ ਆਪਣੇ ਹੀ ਨੇਤਾ ਦਰਸ਼ਨ ਕਰਨ ਨਹੀਂ ਆਏ। ਹਾਲਾਂਕਿ, ਅਸਾਮ ਤੋਂ ਉਸਦੇ ਫੌਜੀ ਸਾਥੀ ਖ਼ਾਸ ਤੌਰ ‘ਤੇ ਸੰਗਰੂਰ ਪਹੁੰਚੇ ਅਤੇ ਹਰਜਿੰਦਰ ਸਿੰਘ ਨੂੰ ਫੌਜੀ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ।

ਇਹ ਘਟਨਾ ਫਿਰ ਇੱਕ ਵਾਰ ਸੂਬਾ ਅਤੇ ਦੇਸ਼ ਦੀਆਂ ਸਰਕਾਰਾਂ ਲਈ ਸਵਾਲ ਖੜ੍ਹੇ ਕਰਦੀ ਹੈ ਕਿ ਕੀ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਜਵਾਨਾਂ ਨੂੰ ਉਹ ਸਨਮਾਨ ਮਿਲਦਾ ਹੈ, ਜਿਸ ਦੇ ਉਹ ਹੱਕਦਾਰ ਹਨ?

Related Post