AstraZeneca ਕੰਪਨੀ ਨੇ ਮੰਨਿਆ ਕੋਵਿਸ਼ੀਲਡ ਵੈਕਸੀਨ ਨਾਲ TTS ਦਾ ਖਤਰਾ, ਜਾਣੋ ਸਾਈਡ ਇਫੈਕਟ

Covid-19 vaccine: ਭਾਰਤ ਵਿੱਚ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਨੇ AstraZeneca ਨਾਲ ਸਮਝੌਤੇ ਵਿੱਚ Covishield ਵੈਕਸੀਨ ਬਣਾਈ ਸੀ। ਇਸ ਤੋਂ ਬਾਅਦ ਦੇਸ਼ ਦੇ ਅੱਧੇ ਤੋਂ ਵੱਧ ਲੋਕਾਂ ਨੂੰ ਕੋਵਿਸ਼ੀਲਡ ਵੈਕਸੀਨ ਦਿੱਤੀ ਗਈ।

By  KRISHAN KUMAR SHARMA April 30th 2024 09:18 AM -- Updated: April 30th 2024 11:48 AM

Covid-19 vaccine: ਵੈਕਸੀਨ ਬਣਾਉਣ ਵਾਲੀ ਕੰਪਨੀ AstraZeneca ਨੇ ਮਨੁੱਖੀ ਸਿਹਤ ਨਾਲ ਖਿਲਵਾੜ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਕੰਪਨੀ ਨੇ ਬ੍ਰਿਟਿਸ਼ ਅਦਾਲਤ 'ਚ ਪਹਿਲੀ ਵਾਰ ਮੰਨਿਆ ਹੈ ਕਿ ਉਸਦੀ ਕੋਵਿਡ-19 ਵੈਕਸੀਨ TTS ਵਰਗੇ ਦੁਰਲੱਭ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ। TTS ਯਾਨੀ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ ਸਰੀਰ ਵਿੱਚ ਖੂਨ ਦੇ ਥੱਕੇ ਬਣਨ ਦਾ ਕਾਰਨ ਬਣਦਾ ਹੈ। ਇਸ ਤੋਂ ਪੀੜਤ ਵਿਅਕਤੀ ਨੂੰ ਸਟ੍ਰੋਕ, ਹਾਰਟ ਫੇਲ੍ਹ ਆਦਿ ਵਰਗੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।

ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਕਈ ਪਰਿਵਾਰਾਂ ਨੇ ਕੋਰੋਨਾ ਵੈਕਸੀਨ ਨਾਲ ਹੋਣ ਵਾਲੇ ਨੁਕਸਾਨ ਦਾ ਆਰੋਪ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ, ਜਿਸ ਤੋਂ ਬਾਅਦ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਵੈਕਸੀਨ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

ਦਰਅਸਲ ਲੰਦਨ ਦੀ ਜੈਮੀ ਸਕਾਟ ਨੇ ਐਸਟਰਾਜੇਨੇਕਾ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ। ਉਸਨੇ ਅਪ੍ਰੈਲ 2021 ਵਿੱਚ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ ਲਈ, ਜਿਸ ਤੋਂ ਬਾਅਦ ਉਹ ਸਥਾਈ ਦਿਮਾਗੀ ਨੁਕਸਾਨ ਤੋਂ ਪੀੜਤ ਹੈ। ਜੈਮੀ ਸਕਾਟ ਸਮੇਤ ਬਹੁਤ ਸਾਰੇ ਹੋਰ ਮਰੀਜ਼ਾਂ ਵਿੱਚ TTS ਦੇ ਨਾਲ ਥ੍ਰੋਮੋਬਸਿਸ ਨਾਮਕ ਇੱਕ ਦੁਰਲੱਭ ਲੱਛਣ ਸੀ। ਇਨ੍ਹਾਂ ਸਾਰਿਆਂ ਨੇ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਸੀ।

ਕੰਪਨੀ ਨੇ ਮੰਨਿਆ ਹੋ ਸਕਦੀਆਂ ਹਨ ਸਮੱਸਿਆਵਾਂ

ਇਸ ਸਾਲ ਫਰਵਰੀ 'ਚ ਯੂਕੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤੇ ਗਏ ਇੱਕ ਕਾਨੂੰਨੀ ਦਸਤਾਵੇਜ਼ 'ਚ ਕੈਮਬ੍ਰਿਜ-ਅਧਾਰਤ ਕੰਪਨੀ ਨੇ ਮੰਨਿਆ ਕਿ ਇਸ ਦੀ ਵੈਕਸੀਨ 'ਬਹੁਤ ਘੱਟ ਮਾਮਲਿਆਂ ਵਿੱਚ, ਟੀਟੀਐਸ ਦਾ ਕਾਰਨ ਬਣ ਸਕਦੀ ਹੈ', ਥ੍ਰੋਮਬੋਸਿਸ ਦੇ ਨਾਲ ਥ੍ਰੋਮੋਸਾਈਟੋਪੇਨੀਆ ਸਿੰਡਰੋਮ (TTS) ਦਾ ਹਵਾਲਾ ਦਿੰਦੇ ਹੋਏ,  ਜਿਸ ਵਿੱਚ ਪਲੇਟਲੇਟ ਦੀ ਘੱਟ ਗਿਣਤੀ ਅਤੇ ਖੂਨ ਦੇ ਜੰਮਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਭਾਰਤ 'ਚ ਅੱਧੇ ਤੋਂ ਵੱਧ ਲੋਕਾਂ ਨੂੰ ਲੱਗੀ ਸੀ ਕੋਵਿਸ਼ੀਲਡ ਵੈਕਸੀਨ

ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੌਰਾਨ ਫਾਰਮਾਸਿਊਟੀਕਲ ਕੰਪਨੀ AstraZeneca ਨੇ ਇਸ ਵਾਇਰਸ ਨੂੰ ਰੋਕਣ ਲਈ ਆਕਸਫੋਰਡ ਦੇ ਨਾਲ ਮਿਲ ਕੇ ਕੋਵਿਡ ਵੈਕਸੀਨ ਬਣਾਈ ਸੀ। ਜਦੋਂ ਕਿ ਭਾਰਤ ਵਿੱਚ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਨੇ AstraZeneca ਨਾਲ ਸਮਝੌਤੇ ਵਿੱਚ Covishield ਵੈਕਸੀਨ ਬਣਾਈ ਸੀ। ਇਸ ਤੋਂ ਬਾਅਦ ਦੇਸ਼ ਦੇ ਅੱਧੇ ਤੋਂ ਵੱਧ ਲੋਕਾਂ ਨੂੰ ਕੋਵਿਸ਼ੀਲਡ ਵੈਕਸੀਨ ਦਿੱਤੀ ਗਈ।

Related Post