Gurdaspur Video : ਕਬਜ਼ਾ ਲੈਣ ਗਏ ਸਰਕਾਰੀ ਅਧਿਕਾਰੀਆਂ ਤੇ ਗੋਲੀਬਾਰੀ, ਮਸਾਂ ਹੋਇਆ ਬਚਾਅ, ਵੇਖੋ ਵਾਇਰਲ ਵੀਡੀਓ

Gurdaspur Viral Video : ਦੱਸਿਆ ਜਾ ਰਿਹਾ ਕਿ ਦੂਜੀ ਧਿਰ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਮਾਮਲਾ ਕਲੇਰ ਖੁਰਦ ਦੀ 7 ਕਨਾਲ 12 ਮਰਲੇ ਪੰਚਾਇਤੀ ਜ਼ਮੀਨ ਦਾ ਹੈ, ਜਿਸ ਤੋਂ ਕਬਜ਼ਾ ਛੁਡਾਉਣ ਦੇ ਹੁਕਮ ਮਾਨਯੋਗ ਸੁਪਰੀਮ ਸੈਸ਼ਨ ਕੋਰਟ ਵੱਲੋਂ ਕੱਢੇ ਗਏ ਸਨ ।

By  KRISHAN KUMAR SHARMA January 6th 2026 08:59 PM

Gurdaspur Viral Video : ਗੁਰਦਾਸਪੁਰ 'ਚ ਮੰਗਲਵਾਰ ਮਾਹੌਲ ਉਦੋਂ ਤਣਾਅ ਵਾਲਾ ਬਣ ਗਿਆ, ਜਦੋਂ ਪਿੰਡ ਕਲੇਰ ਖੁਰਦ ਦੇ ਲੋਕਾਂ ਨੇ ਇੱਕ ਮਾਮਲੇ 'ਚ ਪਿੰਡ ਪਹੁੰਚੇ ਸਰਕਾਰੀ ਅਧਿਕਾਰੀਆਂ 'ਤੇ ਹਮਲਾ ਕਰ ਦਿੱਤਾ।

ਜਾਣਕਾਰੀ ਅਨੁਸਾਰ, ਪਿੰਡ ਕਲੇਰ ਖੁਰਦ ਵਿਖੇ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਗਏ ਸਰਕਾਰੀ ਅਧਿਕਾਰੀਆਂ ਤੇ ਦੂਜੀ ਧਿਰ ਵੱਲੋਂ ਫਾਇਰਿੰਗ ਕਰ ਦਿੱਤੀ ਗਈ । ਅਧਿਕਾਰੀਆਂ ਵਿੱਚ ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਸ਼ਾਮਿਲ ਸਨ, ਜਦਕਿ ਚਾਰ ਪੁਲਿਸ ਮੁਲਾਜ਼ਮ ਵੀ ਉਸ ਵੇਲੇ ਸਰਕਾਰੀ ਅਧਿਕਾਰੀਆਂ ਨਾਲ ਸੁਰੱਖਿਆ ਕਾਰਨਾ ਕਾਰਨ ਮੌਕੇ 'ਤੇ ਗਏ ਸਨ।

ਦੱਸਿਆ ਜਾ ਰਿਹਾ ਕਿ ਦੂਜੀ ਧਿਰ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਮਾਮਲਾ ਕਲੇਰ ਖੁਰਦ ਦੀ 7 ਕਨਾਲ 12 ਮਰਲੇ ਪੰਚਾਇਤੀ ਜ਼ਮੀਨ ਦਾ ਹੈ, ਜਿਸ ਤੋਂ ਕਬਜ਼ਾ ਛੁਡਾਉਣ ਦੇ ਹੁਕਮ ਮਾਨਯੋਗ ਸੁਪਰੀਮ ਸੈਸ਼ਨ ਕੋਰਟ ਵੱਲੋਂ ਕੱਢੇ ਗਏ ਸਨ ।

ਇਲਾਕੇ ਦੇ ਪਟਵਾਰੀ ਸਤਬੀਰ  ਸਿੰਘ ਅਤੇ ਕਾਨਗੂ ਲਖਵਿੰਦਰ ਸਿੰਘ ਅਨੂਸਾਰ, ਜਦੋਂ ਉਹ ਮੌਕੇ 'ਤੇ ਦੂਜੀ ਧਿਰ ਕੋਲੋਂ ਪੁੱਛਣ ਗਏ ਕਿ ਕੀ ਉਹਨਾਂ ਕੋਲ ਇਸ ਜ਼ਮੀਨ‌ ਦਾ ਕੋਈ ਅਦਾਲਤੀ ਸਟੇਅ ਜਾਂ ਫਿਰ ਹੋਰ ਕੋਈ ਕਾਗਜ਼ ਹੈ ਤਾਂ ਦੂਜੀ ਧਿਰ ਨੇ ਕੋਈ ਗੱਲ ਕਰਨ ਦੀ ਥਾਂ ਸਿੱਧਾ ਉਹਨਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਵੱਲੋਂ ਇੱਕ ਟਰੱਕ ਦੀ ਓਟ ਲੈ ਕੇ ਜਾਨ ਬਚਾਈ ਗਈ। 

ਉੱਥੇ ਹੀ ਮੌਕੇ ਤੇ ਪਹੁੰਚੇ ਸਬੰਧਤ ਚੌਂਕੀ ਨਸ਼ਹਿਰਾ ਮੱਜਾ ਸਿੰਘ ਦੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

Related Post