Punjab Cabinet reshuffle : ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ, ਸੰਜੀਵ ਅਰੋੜਾ ਨੂੰ ਲੋਕਲ ਬਾਡੀ ਤੇ ਡਾ. ਰਵਜੋਤ ਨੂੰ ਮਿਲਿਆ NRI ਵਿਭਾਗ
Punjab Cabinet reshuffle : ਪੰਜਾਬ ਕੈਬਨਿਟ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ ਦੋ ਮੰਤਰੀਆਂ ਦੇ ਵਿਭਾਗਾਂ 'ਚ ਬਦਲੇ ਗਏ ਹਨ। ਮੰਤਰੀ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਅਤੇ ਮੰਤਰੀ ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਦੱਸ ਦਈਏ ਕਿ ਲੋਕਲ ਬਾਡੀ ਵਿਭਾਗ ਪਹਿਲਾਂ ਡਾ. ਰਵਜੋਤ ਕੋਲ ਸੀ, ਜਦਕਿ ਐਨਆਰਆਈ ਵਿਭਾਗ ਸੰਜੀਵ ਅਰੋੜਾ ਕੋਲ ਸੀ।
ਸੰਜੀਵ ਅਰੋੜਾ 2025 ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਉਪ ਚੋਣ ਜਿੱਤਣ ਤੋਂ ਬਾਅਦ ਵਿਧਾਇਕ ਬਣੇ। ਉਨ੍ਹਾਂ ਨੇ 28 ਜੂਨ, 2025 ਨੂੰ ਵਿਧਾਇਕ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ, ਉਹ ਰਾਜ ਸਭਾ ਦੇ ਮੈਂਬਰ ਸਨ। ਵਿਧਾਇਕ ਬਣਨ ਤੋਂ ਬਾਅਦ, ਉਨ੍ਹਾਂ ਨੇ 1 ਜੁਲਾਈ, 2025 ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ।
ਉਨ੍ਹਾਂ ਨੂੰ 3 ਜੁਲਾਈ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਨ੍ਹਾਂ ਨੂੰ ਉਦਯੋਗ ਅਤੇ ਵਣਜ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਸਨ। 18 ਅਗਸਤ, 2025 ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਵਿੱਚ, ਉਨ੍ਹਾਂ ਨੂੰ ਬਿਜਲੀ ਵਿਭਾਗ ਵੀ ਦਿੱਤਾ ਗਿਆ ਸੀ।
ਜਾਣਕਾਰੀ ਅਨੁਸਾਰ, ਦੋਵਾਂ ਮੰਤਰੀਆਂ ਦੇ ਵਿਭਾਗਾਂ 'ਚ ਫੇਰਬਦਲ ਨੂੰ ਲੈ ਕੇ ਮਨਜੂਰੀ ਲਈ ਦਸਤਾਵੇਜ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਭੇਜੇ ਗਏ ਹਨ। ਇਸ ਫੇਰਬਦਲ ਨਾਲ ਹੁਣ ਮੰਤਰੀ ਸੰਜੀਵ ਅਰੋੜਾ ਹੋਰ ਪਾਵਰਫੁੱਲ ਹੋ ਗਏ ਹਨ।
- PTC NEWS