12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਿੱਖਿਆ ਵਿਭਾਗ ਨੇ ਕਮਿਸਟਰੀ ਦੇ ਪੇਪਰ ਦੀ ਤਰੀਕ ਬਦਲੀ
ਐੱਸ.ਏ.ਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਸ਼੍ਰੇਣੀ ਫਰਵਰੀ/ਮਾਰਚ 2026 ਦੀ ਸਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਨਾਲ ਸਬੰਧਤ ਡੇਟਸ਼ੀਟ ਮਿਤੀ 30-12-2025 ਨੂੰ ਜਾਰੀ ਕੀਤੀ ਗਈ ਸੀ, ਜਿਸ ਅਨੁਸਾਰ ਕਮਿਸਟਰੀ ਦਾ ਪੇਪਰ ਮਿਤੀ 04-04-2026 ਨੂੰ ਕਰਵਾਇਆ ਜਾਣਾ ਸੀ।
ਪ੍ਰਬੰਧਕੀ ਕਾਰਣਾਂ ਕਰਕੇ ਹੁਣ ਕਮਿਸਟਰੀ ਦਾ ਪੇਪਰ ਮਿਤੀ 20-03-2026 ਨੂੰ ਪਹਿਲਾਂ ਜਾਰੀ ਨਿਰਧਾਰਿਤ ਸਮੇਂ ਅਨੁਸਾਰ ਕਰਵਾਇਆ ਜਾਵੇਗਾ। ਬਾਰਵੀਂ ਸ਼੍ਰੇਣੀ ਦੀ ਰੀ-ਵਾਇਜ਼ ਡੇਟਸ਼ੀਟ ਬੋਰਡ ਦੀ ਵੈਬਸਾਈਟ www.pseb.ac.in ਤੇ ਉਪਲੱਬਧ ਹੈ।
- PTC NEWS