Avalanche hits Atlakoti: ਉੱਤਰਾਖੰਡ 'ਚ ਗਲੇਸ਼ੀਅਰ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, ਇੱਕ ਸ਼ਰਧਾਲੂ ਦੀ ਹੋਈ ਮੌਤ

ਐਤਵਾਰ ਸ਼ਾਮ 6 ਵਜੇ ਗਲੇਸ਼ੀਅਰ ਖਿਸਕਣ ਕਾਰਨ ਛੇ ਸ਼ਰਧਾਲੂ ਬਰਫ਼ ਦੀ ਲਪੇਟ ਵਿਚ ਆ ਗਏ ਸੀ। ਜਿਸ ਵਿੱਚੋਂ ਇੱਕ ਮਹਿਲਾ ਸ਼ਰਧਾਲੂ ਕਮਲਜੀਤ ਕੌਰ (37) ਵਾਸੀ ਅੰਮ੍ਰਿਤਸਰ ਦੀ ਮੌਤ ਹੋ ਗਈ ਹੈ।

By  Aarti June 5th 2023 03:32 PM -- Updated: June 5th 2023 03:33 PM

Avalanche hits Atlakoti: ਉੱਤਰਾਖੰਡ ਦੇ ਅਟਲ ਕੋਟੀ 'ਚ ਐਤਵਾਰ ਸ਼ਾਮ ਨੂੰ ਇੱਕ ਹਾਦਸਾ ਵਾਪਰਿਆ। ਇੱਥੇ ਸ਼ਰਧਾਲੂਆਂ ਦਾ ਇੱਕ ਸਮੂਹ ਬਰਫ਼ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ 'ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਸ਼ਰਧਾਲੂਆਂ ਦਾ ਬਚਾਅ ਹੋ ਗਿਆ।

ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਸ਼ਾਮ ਨੂੰ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਸਥਿਤ ਅਟਲ ਕੋਟੀ 'ਚ ਵਾਪਰੀ। ਇੱਥੇ ਗਲੇਸ਼ੀਅਰ ਦਾ ਇੱਕ ਟੁਕੜਾ ਟੁੱਟ ਗਿਆ। ਇਸ ਦੇ ਨਾਲ ਹੀ ਛੇ ਸ਼ਰਧਾਲੂਆਂ ਦਾ ਸਮੂਹ ਇਸ ਦੀ ਲਪੇਟ ਵਿੱਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐਸ.ਡੀ.ਆਰ.ਐਫ.) ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਨੇ ਸੰਯੁਕਤ ਅਭਿਆਨ ਚਲਾਇਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੰਜ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਰ ਸੋਮਵਾਰ ਸਵੇਰੇ ਉੱਥੇ ਇੱਕ ਔਰਤ ਦੀ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ।

ਇਨ੍ਹਾਂ ਯਾਤਰੀਆਂ ਨੂੰ ਬਚਾਇਆ ਗਿਆ ਸੁਰੱਖਿਅਤ 

ਸੁਰੱਖਿਅਤ ਬਾਹਰ ਕੱਢੇ ਗਏ ਸ਼ਰਧਾਲੂਆਂ ਵਿੱਚ ਕਮਲਜੀਤ ਕੌਰ ਦਾ ਪਤੀ ਜਸਪ੍ਰੀਤ ਸਿੰਘ, ਬੇਟੀਆਂ ਮਨਸੀਰਤ ਕੌਰ, ਪੁਸ਼ਪਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਰਵਨੀਤ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨੇ ਦੱਸਿਆ ਕਿ ਸਾਰੇ ਪੰਜ ਸ਼ਰਧਾਲੂਆਂ ਦਾ ਘੰਗਰੀਆ ਗੁਰਦੁਆਰੇ ਦੇ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਹਨ।

ਮੱਥਾ ਟੇਕਣ ਵਾਲੇ ਦਿਨ ਹੀ ਘੰਘੜੀਆ ਪਰਤ ਜਾਂਦੇ ਹਨ ਸ਼ਰਧਾਲੂ

ਸ੍ਰੀ  ਹੇਮਕੁੰਟ ਸਾਹਿਬ ਵਿਖੇ ਸ਼ਰਧਾਲੂਆਂ ਲਈ ਰਾਤ ਦੇ ਠਹਿਰਨ ਦੀ ਕੋਈ ਸਹੂਲਤ ਨਹੀਂ ਹੈ। ਹਰ ਰੋਜ਼ ਸ਼ਰਧਾਲੂ ਯਾਤਰਾ ਦੇ ਆਧਾਰ ਕੈਂਪ ਘੰਘੜੀਆ ਤੋਂ ਛੇ ਕਿਲੋਮੀਟਰ ਪੈਦਲ ਚੱਲ ਕੇ ਹੇਮਕੁੰਟ ਸਾਹਿਬ ਪਹੁੰਚਦੇ ਹਨ। ਹੇਮਕੁੰਟ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਜਾਂਦੇ ਹਨ। 

Related Post