ਜੇਕਰ ਤੁਸੀਂ ਵੀ ਰਾਤ ਨੂੰ ਸੌਣ ਸਮੇਂ ਪਾਉਂਦੇ ਹੋ ਸਵੈਟਰ ਤਾਂ ਦੇ ਰਹੇ ਹੋ ਇਨ੍ਹਾਂ ਸਮੱਸਿਆਵਾਂ ਨੂੰ ਸੱਦਾ !

By  Aarti December 25th 2022 04:16 PM

Winter Health Tips: ਦਸੰਬਰ ਦੇ ਦਿਨ ਬੀਤਣ ਦੇ ਨਾਲ ਹੀ ਠੰਡ ਦਾ ਪ੍ਰਕੋਪ ਵੀ ਵਧਦਾ ਜਾ ਰਿਹਾ ਹੈ। ਪੰਜਾਬ ਦੇ ਨਾਲ-ਨਾਲ ਪੂਰੇ ਉੱਤਰ ਭਾਰਤ ’ਚ ਕਈ ਹਿੱਸਿਆਂ 'ਚ ਠੰਡ ਨੇ ਵੀ ਜ਼ੋਰ ਫੜ ਲਿਆ ਹੈ। ਸੰਘਣੀ ਧੁੰਦ ਨੇ ਆਵਾਜਾਈ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੋਇਆ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ।  

ਦੂਜੇ ਪਾਸੇ ਲੋਕ ਠੰਡ ਤੋਂ ਬਚਣ ਲਈ ਨਹਾਉਣ ਤੋਂ ਲੈ ਕੇ ਗਰਮ ਕੱਪੜੇ ਪਾ ਰਹੇ ਹਨ ਤਾਂ ਜੋ ਉਹ ਇਸ ਮੌਸਮ 'ਚ ਆਪਣੇ ਆਪ ਨੂੰ ਗਰਮ ਰੱਖਣ ਸਕਣ। ਇਸ ਤੋਂ ਇਲਾਵਾ ਲੋਕ ਹਰ ਸਮੇਂ ਸਵੈਟਰ ਪਾ ਕੇ ਰੱਖਦੇ ਹਨ ਇਨ੍ਹਾਂ ਹੀ ਨਹੀਂ ਕੁਝ ਲੋਕ ਸੌਂਦੇ ਸਮੇਂ ਵੀ ਸਵੈਟਰ ਨੂੰ ਪਾ ਕੇ ਰੱਖਦੇ ਹਨ ਜੇਕਰ ਅਜਿਹਾ ਤੁਸੀਂ ਵੀ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਜੀ ਹਾਂ ਸੌਂਦੇ ਸਮੇਂ ਸਵੈਟਰ ਪਾਉਣ ਦੀ ਆਦਤ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ। ਇਸ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ। 

ਬਲੱਡ ਪ੍ਰੈਸ਼ਰ ਵਿੱਚ ਹੋ ਸਕਦਾ ਹੈ ਵਾਧਾ 

ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸੌਂਦੇ ਸਮੇਂ ਗਰਮ ਕੱਪੜੇ ਪਾਏ ਹੁੰਦੇ ਹਨ ਤਾਂ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਕਿਉਂਕਿ ਰਾਤ ਸਮੇਂ ਗਰਮ ਕੱਪੜੇ ਪਾਉਣ ਕਾਰਨ ਸਰੀਰ ਦੀ ਗਰਮੀ ਨੂੰ ਬਾਹਰ ਨਿਕਲਣ ਲਈ ਥਾਂ ਨਹੀਂ ਮਿਲਦੀ ਜਿਸ ਕਾਰਨ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਨ੍ਹਾਂ ਹੀ ਨਹੀਂ ਬੀਪੀ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਚੱਕਰ ਆਉਣਾ ਜਾਂ ਫਿਰ ਘਬਰਾਹਟ ਵਰਗੀਆਂ ਸਮੱਸਿਆਵਾ ਹੋ ਸਕਦੀਆਂ ਹਨ।

ਦਿਲ ਦੇ ਰੋਗੀਆਂ ਲਈ ਖਤਰਨਾਕ 

ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦਿਲ ਦੇ ਮਰੀਜ਼ਾਂ ਨੂੰ ਰਾਤ ਸਮੇਂ ਸਵੈਟਰ ਪਾ ਕੇ ਸੌਣ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ। ਦਰਅਸਲ ਗਰਮ ਕੱਪੜਿਆਂ ਵਿਚ ਮੌਜੂਦ ਬਾਰੀਕ ਛੇਕ ਸਰੀਰ ਦੀ ਗਰਮੀ ਨੂੰ ਰੋਕਦੇ ਹਨ, ਜੋ ਦਿਲ ਦੇ ਰੋਗੀਆਂ ਲਈ ਖਤਰਨਾਕ ਹੈ। ਜਿਸ ਕਾਰਨ ਦਿਲ ਦੇ ਮਰੀਜ਼ਾਂ ਨੂੰ ਰਾਤ ਸਮੇਂ ਗਰਮ ਕੱਪੜੇ ਪਾ ਕੇ ਸੌਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 

ਖੁਲਜੀ ਅਤੇ ਰਾਸ਼ ਦੀ ਸਮੱਸਿਆ

ਰਾਤ ਨੂੰ ਸੌਂਦੇ ਸਮੇਂ ਸਵੈਟਰ ਪਹਿਨਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਰਾਤ ਸਮੇਂ ਗਰਮ ਕੱਪੜੇ ਪਾਉਣ ਕਾਰਨ ਸਰੀਰ ’ਤੇ ਧੱਫੜ ਦੀ ਸਮੱਸਿਆ ਹੋ ਸਕਦੀ ਹੈ। ਇੰਨਾ ਹੀ ਨਹੀਂ ਸਵੈਟਰ ਦੇ ਸੁੱਕਾ ਹੋਣ ਕਾਰਨ ਸਰੀਰ 'ਚ ਖਾਰਸ਼ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। 

ਇਹ ਵੀ ਪੜ੍ਹੋ: ਮੂੰਹ ਦੇ ਛਾਲਿਆਂ ਤੋਂ ਪ੍ਰੇਸ਼ਾਨ ਤਾਂ ਦਾਦੀ-ਨਾਨੀ ਦੇ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਮਿਲੇਗਾ ਤੁਰੰਤ ਆਰਾਮ

< color="#000000" style="background-color: rgb(255, 255, 0);">ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

Related Post