Faridkot News : AI ਨਾਲ ਸਿੱਖ ਗੁਰੂਆਂ ਅਤੇ ਪਵਿੱਤਰ ਧਾਰਮਿਕ ਸਥਾਨਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਭਖਿਆ, ਤੁਰੰਤ ਬੈਨ ਕਰਨ ਦੀ ਮੰਗ

Faridkot News : ਫਰੀਦਕੋਟ ਦੇ ਭਾਈ ਘਨਈਆ ਜੀ ਚੌਂਕ 'ਚ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਨੇ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ। ਮੰਗ ਕੀਤੀ ਗਈ ਕਿ ਉਹ ਏਆਈ ਐਪ, ਜਿਸ ਰਾਹੀਂ ਸਿੱਖ ਗੁਰੂਆਂ ਅਤੇ ਪਵਿੱਤਰ ਧਾਰਮਿਕ ਸਥਾਨਾਂ ਦੀਆਂ ਫਰਜ਼ੀ ਅਤੇ ਭ੍ਰਮਿਤ ਕਰਨ ਵਾਲੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਹਨ, ਉਸਨੂੰ ਤੁਰੰਤ ਬੈਨ ਕੀਤਾ ਜਾਵੇ। ਬਾਬਾ ਮਨਪ੍ਰੀਤ ਸਿੰਘ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਮੁਅੱਤਲ ਨੂੰ ਕਰ ਦਿੱਤਾ ਹੈ

By  Shanker Badra September 6th 2025 04:43 PM

Faridkot News : ਫਰੀਦਕੋਟ ਦੇ ਭਾਈ ਘਨਈਆ ਜੀ ਚੌਂਕ 'ਚ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਨੇ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ। ਮੰਗ ਕੀਤੀ ਗਈ ਕਿ ਉਹ ਏਆਈ ਐਪ, ਜਿਸ ਰਾਹੀਂ ਸਿੱਖ ਗੁਰੂਆਂ ਅਤੇ ਪਵਿੱਤਰ ਧਾਰਮਿਕ ਸਥਾਨਾਂ ਦੀਆਂ ਫਰਜ਼ੀ ਅਤੇ ਭ੍ਰਮਿਤ ਕਰਨ ਵਾਲੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਹਨ, ਉਸਨੂੰ ਤੁਰੰਤ ਬੈਨ ਕੀਤਾ ਜਾਵੇ।  ਬਾਬਾ ਮਨਪ੍ਰੀਤ ਸਿੰਘ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ  ਭੁੱਖ ਹੜਤਾਲ ਮੁਅੱਤਲ ਨੂੰ ਕਰ ਦਿੱਤਾ ਹੈ।

ਬਾਬਾ ਮਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਕੁਝ ਸ਼ਰਾਰਤੀ ਤੱਤਾਂ ਵੱਲੋਂ ਸਿੱਖ ਗੁਰੂਆਂ ਦੀਆਂ ਤਸਵੀਰਾਂ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਤੋੜ–ਮਰੋੜ ਕੇ ਪੇਸ਼ ਕੀਤਾ ਗਿਆ, ਜਿਸ ਨਾਲ ਪੂਰੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਦੱਸਿਆ ਗਿਆ ਕਿ ਲਗਭਗ 10 ਦਿਨ ਪਹਿਲਾਂ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਤੇ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਾ ਹੋਣ 'ਤੇ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਗਈ।

ਇਸ ਮੌਕੇ ਨਾਇਬ ਤਹਿਸੀਲਦਾਰ ਅਤੇ ਡਿਊਟੀ ਮੈਜਿਸਟਰੇਟ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਜੀ ਵੱਲੋਂ ਦਿੱਤੀ ਗਈਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਭੇਜਿਆ ਗਿਆ ਹੈ ਤੇ ਸਰਕਾਰ ਨੂੰ ਵੀ ਸਾਰੀ ਜਾਣਕਾਰੀ ਸੌਂਪੀ ਜਾ ਰਹੀ ਹੈ। ਫਰੀਦਕੋਟ ਦੇ ਐਸਪੀ ਮਨਿੰਦਰਬੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਸਿੱਖ ਗੁਰੂਆਂ, ਹੋਰ ਧਾਰਮਿਕ ਆਗੂਆਂ ਜਾਂ ਪਵਿੱਤਰ ਸਥਾਨਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਬੇਅਦਬੀ ਕਰਦਾ ਹੈ, ਉਸਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। 

ਉਹਨਾਂ ਜਾਣਕਾਰੀ ਦਿੱਤੀ ਕਿ ਹਾਲ ਹੀ 'ਚ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਖ਼ਿਲਾਫ਼ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਐਫਆਈਆਰ ਦੀ ਕਾਪੀ ਵੀ ਪ੍ਰਦਰਸ਼ਨਕਾਰੀਆਂ ਨਾਲ ਸਾਂਝੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਬਾਬਾ ਮਨਪ੍ਰੀਤ ਸਿੰਘ ਨੇ ਆਪਣੀ ਭੁੱਖ ਹੜਤਾਲ ਮੁਅੱਤਲ ਤਾਂ ਕਰ ਦਿੱਤੀ ਹੈ ਪਰ ਸਿੱਖ ਜਥੇਬੰਦੀਆਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਅਜਿਹੀਆਂ ਐਪਸ ਨੂੰ ਬੈਨ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਵੱਡੇ ਪੱਧਰ 'ਤੇ ਜਾਰੀ ਰਹੇਗਾ।

Related Post