Bank Closed News : 27 ਜਨਵਰੀ ਨੂੰ ਦੇਸ਼ ਭਰ ਦੇ ਬੈਂਕਾਂ ਚ ਹੜਤਾਲ, ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ
Bank Closed News : ਇਸ ਹਫ਼ਤੇ ਆਮ ਲੋਕਾਂ ਨੂੰ ਬੈਂਕਿੰਗ ਨਾਲ ਸਬੰਧਿਤ ਕੰਮ ਕਰਵਾਉਣ ਲਈ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ, ਬੈਂਕ ਵਿੱਚ 4 ਛੁੱਟੀਆਂ ਇਕੱਠੇ ਹੋਣਗੀਆਂ। 24 ਜਨਵਰੀ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਇਸ ਲਈ ਬੈਂਕ ਪਹਿਲਾਂ ਹੀ ਬੰਦ ਰਹਿਣਗੇ। 25 ਜਨਵਰੀ ਨੂੰ ਐਤਵਾਰ ਹੈ, ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੈ। 27 ਜਨਵਰੀ 2026 ਨੂੰ ਪੂਰੇ ਦੇਸ਼ ਭਰ ਦੇ ਬੈਂਕਾਂ 'ਚ ਹੜਤਾਲ ਰਹਿਣ ਵਾਲੀ ਹੈ
Bank Closed News : ਇਸ ਹਫ਼ਤੇ ਆਮ ਲੋਕਾਂ ਨੂੰ ਬੈਂਕਿੰਗ ਨਾਲ ਸਬੰਧਿਤ ਕੰਮ ਕਰਵਾਉਣ ਲਈ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ, ਬੈਂਕ ਵਿੱਚ 4 ਛੁੱਟੀਆਂ ਇਕੱਠੇ ਹੋਣਗੀਆਂ। 24 ਜਨਵਰੀ ਮਹੀਨੇ ਦਾ ਚੌਥਾ ਸ਼ਨੀਵਾਰ ਹੈ, ਇਸ ਲਈ ਬੈਂਕ ਪਹਿਲਾਂ ਹੀ ਬੰਦ ਰਹਿਣਗੇ। 25 ਜਨਵਰੀ ਨੂੰ ਐਤਵਾਰ ਹੈ, ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੈ। 27 ਜਨਵਰੀ 2026 ਨੂੰ ਪੂਰੇ ਦੇਸ਼ ਭਰ ਦੇ ਬੈਂਕਾਂ 'ਚ ਹੜਤਾਲ ਰਹਿਣ ਵਾਲੀ ਹੈ।
ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿ ਸਕਦੇ ਹਨ, ਜਿਸ ਨਾਲ ਉਨ੍ਹਾਂ ਲੋਕਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਤੁਰੰਤ ਬੈਂਕਿੰਗ ਕੰਮ ਦੀ ਲੋੜ ਹੈ। ਦੇਸ਼ ਭਰ ਦੇ ਬੈਂਕ ਕਰਮਚਾਰੀ ਲੰਬੇ ਸਮੇਂ ਤੋਂ 5 ਦਿਨਾਂ ਦਾ ਕੰਮਕਾਜੀ ਹਫ਼ਤਾ ਅਤੇ 2 ਦਿਨਾਂ ਦੀ ਛੁੱਟੀ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਕਰਮਚਾਰੀਆਂ 'ਤੇ ਕੰਮ ਦਾ ਬੋਝ ਘੱਟ ਜਾਵੇਗਾ। ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਇਹ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ।
ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਦਾ ਕਹਿਣਾ ਹੈ ਕਿ ਇਸ 'ਤੇ ਮਾਰਚ 2024 ਵਿੱਚ ਤਨਖਾਹ ਸਮਝੌਤੇ ਦੌਰਾਨ ਸਹਿਮਤੀ ਹੋਈ ਸੀ ਪਰ ਇਸਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਇਸ ਮੰਗ ਨੂੰ ਲੈ ਕੇ ਦੇਸ਼ ਭਰ ਦੇ ਬੈਂਕ ਕਰਮਚਾਰੀ 27 ਜਨਵਰੀ, 2026 ਨੂੰ ਹੜਤਾਲ 'ਤੇ ਜਾਣਗੇ। ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਕੰਮ ਦੇ ਵਿੱਚ ਡਟੇ ਰਹਿੰਦੇ ਹਾਂ, ਇਸ ਲਈ ਸਾਨੂੰ ਹਫਤੇ ਦੇ ਕੇਵਲ ਪੰਜ ਦਿਨ ਹੀ ਵਰਕਿੰਗ ਰੱਖਿਆ ਜਾਵੇ ਤੇ ਸ਼ਨੀਵਾਰ ਐਤਵਾਰ ਦੀ ਛੁੱਟੀ ਹੋਣੀ ਚਾਹੀਦੀ ਹੈ।
ਦੇਸ਼ ਭਰ ਦੀਆਂ ਬੈਂਕ ਯੂਨੀਅਨਾਂ ਦਾ ਕਹਿਣਾ ਹੈ ਕਿ ਪੰਜ ਦਿਨਾਂ ਦਾ ਕੰਮ ਕਰਨ ਵਾਲਾ ਹਫ਼ਤਾ ਕਰਮਚਾਰੀਆਂ 'ਤੇ ਦਬਾਅ ਘਟਾਏਗਾ। ਪੰਜ ਦਿਨਾਂ ਦਾ ਕੰਮ ਕਰਨ ਵਾਲਾ ਹਫ਼ਤਾ ਬੈਂਕ ਕਰਮਚਾਰੀਆਂ ਦੀ ਕੁਸ਼ਲਤਾ ਵਿੱਚ ਸੁਧਾਰ ਕਰੇਗਾ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਵਧੇਰੇ ਸਮਾਂ ਬਿਤਾਉਣ ਦੇਵੇਗਾ। ਵਰਤਮਾਨ ਵਿੱਚ ਦੇਸ਼ ਦੇ ਸਾਰੇ ਕੇਂਦਰੀ ਸਰਕਾਰੀ ਦਫ਼ਤਰ ਅਤੇ ਵਿੱਤੀ ਸੰਸਥਾਵਾਂ ਪੰਜ ਦਿਨਾਂ ਦੇ ਕੰਮ ਵਾਲੇ ਹਫ਼ਤੇ 'ਤੇ ਕੰਮ ਕਰਦੀਆਂ ਹਨ। ਇਸ ਲਈ ਬੈਂਕ ਕਰਮਚਾਰੀ ਵੀ ਇਹੀ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਬਦਲੇ ਸਾਡੇ ਕੰਮ ਦੇ ਵਿੱਚ ਪੰਜ ਘੰਟਿਆਂ ਦਾ ਇਜਾਫਾ ਕੀਤਾ ਜਾ ਸਕਦਾ, ਇਸ ਨੂੰ ਲੈ ਕੇ ਪਹਿਲਾਂ ਤਮਾਮ ਬੈਂਕ ਐਸੋਸੀਏਸ਼ਨਾਂ ਅਤੇ ਕਰਮਚਾਰੀ ਐਸੋਸੀਏਸ਼ਨਾਂ ਵੱਲੋਂ ਸਰਕਾਰ ਨਾਲ ਮੀਟਿੰਗ ਵੀ ਕੀਤੀ ਜਾ ਚੁੱਕੀ ਹੈ। ਭਾਰਤ ਸਰਕਾਰ ਨੇ ਇਹ ਵਾਅਦਾ ਵੀ ਕੀਤਾ ਸੀ ਕਿ ਤੁਹਾਡੇ ਕੰਮ ਦੇ ਦਿਨ ਹਫਤੇ ਦੇ ਕੇਵਲ ਪੰਜ ਹੋਣਗੇ ਪਰ ਫਿਰ ਵੀ ਜਦੋਂ ਵਾਅਦਾ ਪੂਰਾ ਨਾ ਹੋਇਆ ਤਾਂ ਮਜਬੂਰ ਹੋ ਕੇ ਇਹ ਤਮਾਮ ਕਰਮਚਾਰੀ 27 ਤਰੀਕ ਨੂੰ ਹੜਤਾਲ 'ਤੇ ਰਹਿਣਗੇ। ਇਹਨਾਂ ਦਾ ਕਹਿਣਾ ਕਿ ਜੇਕਰ ਫਿਰ ਵੀ ਸਾਡੀ ਮੰਗ ਪੂਰੀ ਨਹੀਂ ਹੁੰਦੀ ਤਾਂ ਇਹ ਹੜਤਾਲ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ।