ਬਟਾਲਾ ਦੇ ਸਿਵਲ ਹਸਪਤਾਲ ’ਚ ਵੱਡੀ ਲਾਪਰਵਾਹੀ, ਮੁਰਦਾ ਘਰ ’ਚੋਂ ਗਾਇਬ ਹੋਈ ਮ੍ਰਿਤਕ ਦੇਹ

ਬਟਾਲਾ ਦੇ ਸਿਵਲ ਹਸਪਤਾਲ ’ਚ ਉਸ ਸਮੇਂ ਹੰਗਾਮਾ ਹੋਇਆ ਜਦੋ ਹਸਪਤਾਲ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਦੋ ਮ੍ਰਿਤਕ ਦੇਹਾਂ ਨੂੰ ਆਪਸ ’ਚ ਬਦਲ ਦਿੱਤਾ ਗਿਆ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕ ਦੇਹ ਲੈਣ ਆਏ ਪਰਿਵਾਰਿਕ ਮੈਂਬਰ ਖੱਜ਼ਲ ਖੁਆਰ ਹੁੰਦੇ ਹੋਏ ਨਜ਼ਰ ਆਏ ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।

By  Aarti December 25th 2022 03:02 PM -- Updated: December 25th 2022 03:04 PM

ਬਟਾਲਾ: ਸਰਕਾਰੀ ਵਿਭਾਗਾਂ ਦੀ ਕਾਰਜ ਪ੍ਰਣਾਲੀ ਅਕਸਰ ਹੀ ਸਵਾਲਾਂ ਦੇ ਘੇਰੇ ’ਚ ਆ ਖੜੀ ਹੋ ਜਾਂਦੀ ਹੈ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਬਟਾਲਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਇੱਕ ਲਾਸ਼ ਨੂੰ ਲਵਾਰਿਸ ਸਮਝ ਕੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ। 

ਦਰਅਸਲ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਰੇਲ ਹਾਦਸੇ ਦੌਰਾਨ ਮਾਰੇ ਗਏ ਇਕ ਲਵਾਰਿਸ ਵਿਅਕਤੀ ਦੀ ਲਾਸ਼ ਨੂੰ ਦੇਣ ਦੀ ਥਾਂ ਸੜਕ ਹਾਦਸੇ ਦੌਰਾਨ ਮਾਰੇ ਗਏ ਇੱਕ ਸੁਰਿੰਦਰ ਸਿੰਘ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੂੰ ਨਗਰ ਪਾਲਕਾ ਵਾਲਿਆਂ ਨੂੰ ਚੁੱਕਵਾ ਦਿੱਤੀ ਜਿਸ ਤੋਂ ਬਾਅਦ ਨਰਗ ਪਾਲਕਾ ਵੱਲੋਂ ਸੁਰਿੰਦਰ ਦੀ ਲਾਸ਼ ਨੂੰ ਲਵਾਰਿਸ ਲਾਸ਼ ਵਾਂਗ ਹੀ ਸਸਕਾਰ ਕਰ ਦਿੱਤਾ ਜਦੋ ਸੁਰਿੰਦਰ ਸਿੰਘ ਦੇ ਪਰਿਵਾਰ ਵਾਲੇ ਮ੍ਰਿਤਕ ਦੇਹ ਨੂੰ ਲੈਣ ਪਹੁੰਚੇ ਤਾਂ ਉੱਥੇ ਕੋਈ ਹੋਰ ਲਾਸ਼ ਵੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਮ੍ਰਿਤਕ ਦੇਹ ਦੇਣ ਦੀ ਮੰਗ ਕੀਤੀ। 

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇੱਕ ਪਰਿਵਾਰਿਕ ਮੈਂਬਰ ਸੁਰਿੰਦਰ ਸਿੰਘ ਦਾ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਸਿਵਲ ਹਸਪਤਾਲ ਚ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਣਾ ਸੀ। ਅਗਲੇ ਦਿਨ ਜਦੋ ਉਹ ਲਾਸ਼ ਲੈਣ ਲਈ ਆਏ ਤਾਂ ਉਨ੍ਹਾਂ ਦੇਖਿਆ ਕਿ ਜਿਹੜੀ ਮ੍ਰਿਤਕ ਦੇਹ ਉਨ੍ਹਾਂ ਨੂੰ ਮਿਲੀ ਹੈ ਉਹ ਸੁਰਿੰਦਰ ਸਿੰਘ ਦੀ ਨਹੀਂ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੁਰਿੰਦਰ ਸਿੰਘ ਦੀ ਲਾਸ਼ ਕਿਸੇ ਹੋਰ ਲਵਾਰਿਸ ਲਾਸ਼ ਨਾਲ ਬਦਲ ਗਈ ਅਤੇ ਉਸਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। 

ਮਾਮਲਾ ਜ਼ਿਆਦਾ ਤਣਾਅਪੂਰਨ ਹੋਣ ਤੋਂ ਬਾਅਦ  ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਦੋਹਾਂ ਲਾਸ਼ਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਹਸਤਾਖਰ ਤੋਂ ਬਾਅਦ ਹੀ ਸੌਂਪੀਆ ਗਈਆਂ ਸੀ। ਪਰ ਇਸ ਦੌਰਾਨ ਅਣਗਹਿਲੀ ਕਿੱਥੇ ਹੋਈ ਹੈ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਲਈ ਬੋਰਡ ਦਾ ਗਠਨ ਕੀਤਾ ਗਿਆ ਹੈ ਜਿਸ ਵੱਲੋਂ ਅਣਗਹਿਲੀ ਹੋਈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

-ਰਿਪੋਰਟਰ ਰਾਜਿੰਦਰ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ: ਨਹੀਂ ਰਹੇ ਲੋਕ ਹੱਕਾਂ ਦੇ ਰਖਵਾਲੇ ਰੂਪ ਸਿੰਘ ਰੂਪਾ

Related Post