Wed, Feb 8, 2023
Whatsapp

ਨਹੀਂ ਰਹੇ ਲੋਕ ਹੱਕਾਂ ਦੇ ਰਖਵਾਲੇ ਰੂਪ ਸਿੰਘ ਰੂਪਾ

Written by  Pardeep Singh -- December 25th 2022 02:25 PM
ਨਹੀਂ ਰਹੇ ਲੋਕ ਹੱਕਾਂ ਦੇ ਰਖਵਾਲੇ ਰੂਪ ਸਿੰਘ ਰੂਪਾ

ਨਹੀਂ ਰਹੇ ਲੋਕ ਹੱਕਾਂ ਦੇ ਰਖਵਾਲੇ ਰੂਪ ਸਿੰਘ ਰੂਪਾ

ਚੰਡੀਗੜ੍ਹ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਲੰਮਾ ਸਮਾਂ ਪ੍ਰਧਾਨ ਰਹੇ  ਅਤੇ ਆਲ ਇੰਡੀਆ ਯੂਨੀਵਰਸਿਟੀ ਇੰਪਲਾਈਜ਼ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਰੂਪ ਸਿੰਘ ਰੂਪਾ ਜੀ ਦਾ ਅਮਰੀਕਾ ਦੇ ਸ਼ਹਿਰ ਡੈਲਵੇਅਰ ਵਿੱਚ ਦੇਹਾਂਤ ਹੋ ਗਿਆ ਹੈ। 

ਰੂਪ ਸਿੰਘ ਰੂਪਾ  ਪਿੰਡ ਸੇਲਬਰਾਹ ਬਠਿੰਡਾ ਦੇ ਜੰਮਪਲ ਸਨ।  ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਪਣੇ ਪਿਤਾ ਕੇਹਰ ਸਿੰਘ ਰੂਪਾ ਦੇ ਨਾਂ 'ਤੇ ਵਜ਼ੀਫ਼ੇ ਤੇ ਕਰਮਚਾਰੀ ਮੇਲਾ ਵੀ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਪਿੰਡ ਵਿੱਚ ਵੀ ਨਾਟਕ ਮੰਚ ਸਕੂਲ 'ਚ ਤਿਆਰ ਕਰਵਾਇਆ ਤੇ ਨਾਟਕ ਮੇਲੇ ਵੀ ਕਰਵਾਏ।


ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯਾਦਵਿੰਦਰਾ ਇੰਜੀਨੀਅਰਿੰਗ ਕਾਲਜ ਤਲਵੰਡੀ ਸਾਬੋ ਵਿੱਚ ਪੜ੍ਹਦੇ ਪੇਂਡੂ ਬੱਚਿਆਂ ਲਈ ਵਜ਼ੀਫ਼ਾ ਯੋਜਨਾ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੇ ਪਹਿਲੇ ਵਜ਼ੀਫ਼ੇ ਭੇਂਟ ਕੀਤੇ। ਰੂਪ ਸਿੰਘ ਰੂਪਾ ਬਾਰੇ ਛਪੇ ਅਭਿਨੰਦਨ ਗਰੰਥ  ਵਿੱਚ ਉਨ੍ਹਾਂ ਬਾਰੇ ਲਿਖਦਿਆਂ ਮੈ ਉਨ੍ਹਾਂ ਨੂੰ ਧਰਤੀ ਦਾ ਸੁਲੱਗ ਪੁੱਤਰ ਲਿਖਿਆ ਤਾਂ ਉਹ ਅੱਖਾਂ ਭਰ ਆਏ ਤੇ ਬੋਲੇ, ਮੈਨੂੰ ਨਹੀਂ ਸੀ ਪਤਾ ਕਿ ਤੂੰ ਮੈਨੂੰ ਏਨਾ ਪਿਆਰ ਕਰਦੈਂ। 

- PTC NEWS

adv-img

Top News view more...

Latest News view more...