Bathinda Blast Update : ਬਠਿੰਡਾ ਦੇ ਪਿੰਡ ਜੀਦਾ ਚ ਹੋਏ ਧਮਾਕਿਆਂ ਦੀ ਜਾਂਚ ਚ ਸਨਸਨੀਖੇਜ਼ ਖ਼ੁਲਾਸਾ, ਫ਼ੌਜੀ ਟਿਕਾਣੇ ਤੇ ਹਮਲੇ ਦੀ ਸੀ ਤਿਆਰੀ

ਓਧਰ ਮੰਗਲਵਾਰ ਨੂੰ ਐਨਆਈਏ ਦੀ ਟੀਮ ਨੇ ਗੁਰਪ੍ਰੀਤ ਦੇ ਘਰ ਦਾ ਦੌਰਾ ਕੀਤਾ ਤੇ ਉੱਥੇ ਬੰਬ ਬਣਾਉਣ ਲਈ ਵਰਤੇ ਗਏ ਕੈਮੀਕਲ ਦੇ ਨਮੂਨੇ ਲਏ। ਇਸ ਤੋਂ ਇਲਾਵਾ ਐਨਆਈਏ ਨੇ ਏਮਸ 'ਚ ਉਸ ਤੋਂ ਪੁਛਗਿੱਛ ਵੀ ਕੀਤੀ।

By  Aarti September 17th 2025 09:09 AM

Bathinda Blast Update : ਪਿੰਡ ਜੀਦਾ 'ਚ 10 ਸਤੰਬਰ ਨੂੰ ਹੋਏ ਧਮਾਕਿਆ ਦੇ ਮਾਮਲੇ ਦੀ ਮੁਢਲੀ ਜਾਚ 'ਚ ਪਤਾ ਲੱਗਿਆ ਹੈ ਕਿ ਬੰਬ ਬਣਾਉਣ ਦੌਰਾਨ ਜ਼ਖ਼ਮੀ ਹੋਏ 19 ਸਾਲਾ ਗੁਰਪ੍ਰੀਤ ਸਿੰਘ ਦੀ ਮਨੁੱਖੀ ਬੰਬ ਵਜੋਂ ਵਰਤੋਂ ਕੀਤੀ ਜਾਣੀ ਸੀ। ਉਸਨੇ ਮਨੁੱਖੀ ਬੰਬ ਬਣ ਕੇ ਜੰਮੂ ਕਸ਼ਮੀਰ 'ਚ ਵਾਰਦਾਤ ਨੂੰ ਅੰਜਾਮ ਦੇਣਾ ਸੀ। ਓਧਰ ਮੰਗਲਵਾਰ ਨੂੰ ਐਨਆਈਏ ਦੀ ਟੀਮ ਨੇ ਗੁਰਪ੍ਰੀਤ ਦੇ ਘਰ ਦਾ ਦੌਰਾ ਕੀਤਾ ਤੇ ਉੱਥੇ ਬੰਬ ਬਣਾਉਣ ਲਈ ਵਰਤੇ ਗਏ ਕੈਮੀਕਲ ਦੇ ਨਮੂਨੇ ਲਏ। ਇਸ ਤੋਂ ਇਲਾਵਾ ਐਨਆਈਏ ਨੇ ਏਮਸ 'ਚ ਉਸ ਤੋਂ ਪੁਛਗਿੱਛ ਵੀ ਕੀਤੀ।

ਪੁਲਿਸ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਗੁਰਪ੍ਰੀਤ ਤੋਂ ਕੀਤੀ ਗਈ ਪੁੱਛ ਗਿੱਛ ਚ ਤੋਂ ਪਤਾ ਲਗਿਆ ਹੈ ਕਿ ਉਹ ਮਨੁੱਖੀ ਬੰਬ ਬਣਨਾ ਚਾਹੁੰਦਾ ਸੀ ਤੇ ਇਸ ਲਈ ਉਸਨੇ ਪੂਰੀ ਤਿਆਰੀ ਕਰ ਲਈ ਸੀ। ਉਸਨੇ ਪਹਿੱਤਾ ਆਨਲਾਈਨ ਸਾਈਟਾਂ ਤੋਂ ਧਮਾਕਾਖੇਜ਼ ਸਮੱਗਰੀ ਮੰਗਵਾਈ ਤੇ ਬਾਅਦ 'ਚ ਜੇਬਾ ਵਾਲੀ ਬੈਲਟ ਮੰਗਵਾਈ, ਜਿਸ 'ਚ ਬੰਬ ਬਣਾ ਕਰਕੇ ਉਸਨੂੰ ਪੇਟ ਨਾਲ ਬੰਨ੍ਹ ਕੇ ਧਮਾਕਾ ਕਰਨਾ ਸੀ। ਉਸਨੇ ਧਮਾਕਾਖੇਜ਼ ਸਮੱਗਰੀ ਦੇ ਨਾਲ-ਨਾਲ ਉਕਤ ਬੈਲਟ ਵੀ ਆਨਲਾਈਨ ਹੀ ਖ਼ਰੀਦੀ ਸੀ। ਉਸਨੇ ਜੰਮੂ 'ਚ ਸੁਰਖਿਆ ਬਲਾ ਦੇ ਕੈਂਪ 'ਤੇ ਧਮਾਕਾ ਕਰਨਾ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਘਰ ਨਿਕਲਣ ਤੋਂ ਪਹਿਲਾ ਹੀ ਉਸਦੇ ਘਰ 'ਚ ਧਮਾਕਾ ਹੋ ਗਿਆ।

ਗੁਰਪ੍ਰੀਤ ਨੇ ਦਸਿਆ ਕਿ ਜੰਮੂ ਕਸ਼ਮੀਰ 'ਚ ਜਿਥੇ ਵੀ ਹਥਿਆਰਬੰਦ ਬਲ ਮਿਲੇ, ਉਥੇ ਹੀ ਉਸ ਨੇ ਧਮਾਕਾ ਕਰਨਾ ਸੀ। ਜਦ ਉਸਨੂੰ ਪੁਛਿਆ ਗਿਆ ਕਿ ਫ਼ੌਜ ਤਾਂ ਬਠਿੰਡਾ 'ਚ ਵੀ ਮੌਜੂਦ ਹੈ। ਇਸ 'ਤੇ ਗੁਰਪ੍ਰੀਤ ਨੇ ਕਿਹਾ ਕਿ ਉਸਨੂੰ ਕਿਸੇ ਹੋਰ ਸੂਬੇ 'ਚ ਤਾਇਨਾਤ ਫ਼ੌਜ ਨਾਲ ਕੋਈ ਸਮਸਿਆ ਨਹੀਂ ਹੈ। ਉੱਥੇ ਮੁਸਲਿਮ ਕਸ਼ਮੀਰੀ ਕੁੜੀਆ ਨਾਲ ਧੱਕਾ ਹੋ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇ ਕਠੂਆ ਤੋਂ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ ਪਰ ਕਿਸੇ ਅਧਿਕਾਰੀ ਨੇ ਇਸਦੀ ਪੁਸ਼ਟੀ ਨਹੀਂ ਕੀਤੀ।

ਪੁੱਛਗਿੱਛ 'ਚ ਇਕ ਹੋਰ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਮੁਲਜਮ ਗੁਰਪ੍ਰੀਤ ਹੁਣੇ ਹੀ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਤੋਂ ਪ੍ਰਭਾਵਿਤ ਨਹੀਂ ਹੋਇਆ। ਬਲਿਕ ਉਹ ਤੱਥੇ ਸਮੇ ਤੇ ਉਸ ਦੇ ਭਾਸ਼ਣ ਸੁਣ ਰਿਹਾ ਸੀ। ਇਹੀ ਕਾਰਨ ਸੀ ਕਿ ਲਗਭਗ ਦੇ ਸਾਲ ਪਹਿਲਾ ਉਹ ਸਾਈਕਲ 'ਤੇ ਪਾਕਿਸਤਾਨ ਜਾਣਾ ਚਾਹੁੰਦਾ ਸੀ ਪਰ ਪਰਿਵਾਰ ਨੇ ਉਸਨੂੰ ਪਾਕਿਸਤਾਨ ਨਹੀ ਜਾਣ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਉਸਨੂੰ ਨਾਨਕੇ ਭੇਜ ਦਿੱਤਾ।

ਇਹ ਵੀ ਪੜ੍ਹੋ : Nabha ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਵਿਧਾਇਕ ਦੇਵ ਮਾਨ ਨੇ ਲਿਆ ਅਸਤੀਫਾ, ਪਤੀ 'ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕਰਨ ਦਾ ਆਰੋਪ

Related Post