ਬਠਿੰਡਾ ਸੀਆਈਏ 2 ਨੇ 10 ਪਿਸਤੌਲਾਂ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ

ਬਠਿੰਡਾ ਸੀਆਈਏ 2 ਦੋ ਵਿਅਕਤੀਆਂ ਨੂੰ 10 ਪਿਸਤੌਲਾਂ ਦੇ ਨਾਲ ਗ੍ਰਿਫਤਾਰ ਹੈ। ਇਸ ਗੈਂਗ ਦੇ ਲੋਕ ਪਹਿਲਾਂ ਵੀ ਬਰਨਾਲਾ ’ਚ 14 ਪਿਸਤੌਲ ਦੇ ਨਾਲ ਕਾਬੂ ਕੀਤੇ ਗਏ ਸੀ। ਮਾਮਲੇ ਸਬੰਧੀ ਦੁਪਹਿਰ ਸਮੇਂ ਐਸਐਸਪੀ ਬਠਿੰਡਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।

By  Aarti February 4th 2023 10:49 AM -- Updated: February 4th 2023 04:06 PM

ਬਠਿੰਡਾ: ਬਠਿੰਡਾ ਦੀ ਸੀਆਈਏ 2 ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋ ਉਨ੍ਹਾਂ ਨੇ 2 ਵਿਅਕਤੀਆਂ ਨੂੰ 10 ਪਿਸਤੌਲਾਂ ਦੇ ਨਾਲ ਗ੍ਰਿਫਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਮੁਲਜ਼ਮਾਂ ਦਾ ਗੈਂਗ ਮੱਧ ਪ੍ਰਦੇਸ਼ ਤੋਂ ਪਿਸਤੌਲ ਲਿਆ ਕੇ ਅੱਗੇ ਵੇਚਦਾ ਸੀ। ਇਸ ਗੈਂਗ ਦੇ ਲੋਕ ਪਹਿਲਾਂ ਵੀ ਬਰਨਾਲਾ ’ਚ 14 ਪਿਸਤੌਲ ਦੇ ਨਾਲ ਕਾਬੂ ਕੀਤੇ ਗਏ ਸੀ। 

ਫਿਲਹਾਲ ਪੁਲਿਸ ਨੇ ਮੁਸਤੈਦੀ ਨਾਲ ਮੁੜ ਤੋਂ ਗੈਂਗ ਦੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 10 ਪਿਸਤੌਲ, 39 ਕਾਰਤੂਸ ਅਤੇ ਇੱਕ ਕਾਰ ਬਰਾਮਦ ਹੋਈ ਹੈ।  ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਜਲੀਅਨ ਨੇ ਦੱਸਿਆ ਕਿ ਉਹਨਾਂ ਦੇ ਸੀਆਈਏ ਸਟਾਫ 2 ਦੀ ਟੀਮ ਨੇ ਅਜਿਹੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ ਜੋ ਪੰਜਾਬ ਦੇ ਮੋਗਾ ,ਲੁਧਿਆਣਾ ਤੋਂ ਇਲਾਵਾ ਹੋਰ ਕਈ ਜਿਲ੍ਹਿਆਂ ਵਿੱਚ ਨਾਜਾਇਜ਼ ਪਿਸਤੌਲ ਸਪਲਾਈ ਕਰਦੇ ਸਨ, ਪੁਲਿਸ ਨੇ ਇਨ੍ਹਾਂ ਦੋਵਾਂ ਕਥਿਤ ਆਰੋਪੀਆਂ ਤੋਂ 06 ਪਿਸਤੌਲ 32 ਬੋਰ ਦੇਸੀ ਸਮੇਤ 39 ਜ਼ਿੰਦਾ ਕਾਰਤੂਸ 32 ਬੋਰ, ਦੋ ਦੇਸੀ ਕੱਟੇ 315 ਬੋਰ, ਇਕ ਦੇਸੀ ਰਿਵਾਲਵਰ 38 ਬੋਰ, ਇਕ ਪਿਸਤੌਲ 30 ਬੋਰ ਅਤੇ ਕਾਰ ਆਈ-10 ਬਰਾਮਦ ਕੀਤੀ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਆਰੋਪੀਆਂ ਖਿਲਾਫ ਪਹਿਲਾਂ ਬਰਨਾਲਾ ਜ਼ਿਲੇ ’ਚ ਵੀ ਨਾਜਾਇਜ਼ ਅਸਲਾ ਲਿਆਉਣ ਅਤੇ ਸਪਲਾਈ ਕਰਨ ਦੇ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੇ ਇਹ ਅਸਲਾ  ਕਿੱਥੇ-ਕਿੱਥੇ ਸਪਲਾਈ ਕਰਨਾ ਸੀ ਕਿਸ ਥਾਂ ’ਤੇ ਜਾਣਾ ਸੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਪਹਿਲਾਂ ਵੀ ਕਾਫੀ ਅਸਲਾ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਸਪਲਾਈ ਕੀਤਾ ਹੈ ਜਿਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਾਮਲਿਆਂ ਵਿਚ ਸਾਹਮਣੇ ਆਇਆ ਹੈ ਕਿ ਮੱਧ ਪ੍ਰਦੇਸ਼ ਤੋਂ ਵੱਡੀ ਤਦਾਦ ਵਿੱਚ ਪੰਜਾਬ ਵਿੱਚ ਅਸਲਾ ਸਪਲਾਈ ਹੋ ਰਿਹਾ ਹੈ ਜਿਸ ਕਰਕੇ ਇਸ ਮਾਮਲੇ ਵਿਚ ਮੱਧ ਪ੍ਰਦੇਸ਼ ਪੁਲਿਸ ਨੂੰ ਵੀ ਪੱਤਰ ਲਿਖਿਆ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਲਦ ਹੋ ਵੀ ਵੱਡੇ ਖੁਲਾਸੇ ਹੋਣਗੇ।

ਇਹ ਵੀ ਪੜ੍ਹੋ: ਐਮਪੀ ਪ੍ਰਨੀਤ ਕੌਰ ਨੇ ਨੋਟਿਸ ਦਾ ਦਿੱਤਾ ਜਵਾਬ, ਕਿਹਾ ''ਜਿਹੜਾ ਫ਼ੈਸਲਾ ਚੰਗਾ ਲੱਗਦਾ ਪਾਰਟੀ ਕਰ ਲਵੇ''

Related Post