MP Kangana Ranaut ਦੇ ਮਾਮਲੇ ਚ ਸੁਣਵਾਈ ਟਲੀ, ਬਠਿੰਡਾ ਅਦਾਲਤ ਨੇ 10 ਮਾਰਚ ਤੇ ਪਾਈ ਪੇਸ਼ੀ

MP Kangana Ranaut : ਬੇਬੇ ਮਹਿੰਦਰ ਕੌਰ ਵੱਲੋਂ ਕੀਤੇ ਮਾਣਹਾਨੀ ਮਾਮਲੇ 'ਚ BJP ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ 'ਚ ਸੁਣਵਾਈ ਟਲ ਗਈ। ਵਕੀਲਾਂ ਦੀ ਹੜਤਾਲ ਦੇ ਮੱਦੇਨਜ਼ਰ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 10 ਮਾਰਚ 'ਤੇ ਪਾ ਦਿੱਤੀ ਹੈ।

By  KRISHAN KUMAR SHARMA February 24th 2026 01:24 PM -- Updated: February 24th 2026 01:38 PM

MP Kangana Ranaut : ਬੇਬੇ ਮਹਿੰਦਰ ਕੌਰ ਵੱਲੋਂ ਕੀਤੇ ਮਾਣਹਾਨੀ ਮਾਮਲੇ 'ਚ BJP ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ 'ਚ ਸੁਣਵਾਈ ਟਲ ਗਈ। ਵਕੀਲਾਂ ਦੀ ਹੜਤਾਲ ਦੇ ਮੱਦੇਨਜ਼ਰ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਹੁਣ 10 ਮਾਰਚ 'ਤੇ ਪਾ ਦਿੱਤੀ ਹੈ।

ਦੱਸ ਦਈਏ ਕਿ ਬਠਿੰਡਾ ਵਿੱਚ ਵਕੀਲਾਂ ਦੀ ਹੜਤਾਲ ਚੱਲ ਰਹੀ ਹੈ, ਜਿਸ ਕਾਰਨ ਅਦਾਲਤਾਂ ਦੇ ਕੰਮ ਵਿੱਚ ਵਿਘਨ ਪੈ ਰਿਹਾ ਹੈ। ਇਸ ਕਾਰਨ ਹੀ ਇਸ ਮਾਮਲੇ ਵਿੱਚ ਵੀ ਸੁਣਵਾਈ ਟਲ ਗਈ। 

ਬੇਬੇ ਮਹਿੰਦਰ ਕੌਰ ਦੇ ਪਤੀ ਨੇ ਲਾਏ ਇਲਜ਼ਾਮ

ਇਸ ਮੌਕੇ ਗੱਲਬਾਤ ਕਰਦੇ ਹੋਏ ਬੇਬੇ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਨੇ ਕਿਹਾ ਮੈਨੂੰ ਫੋਨ ਆ ਰਹੇ ਹਨ ਰਾਜੀਨਾਮਾ ਕਰਨ ਦੇ ਲੇਕਿਨ ਕੋਰਟ ਦਾ ਅਤੇ ਰੱਬ ਦਾ ਫੈਸਲਾ ਮੈਨੂੰ ਮਨਜੂਰ ਹੋਵੇਗਾ।

ਉਧਰ, ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਕਿਹਾ ਸਾਡੀ ਚੱਲ ਰਹੀ ਹੜਤਾਲ ਦੇ ਕਾਰਨ ਹੁਣ ਕੰਗਣਾ ਰਨੌਤ ਮਾਣਹਾਨੀ ਕੇਸ ਵਿੱਚ ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਮਾਨਯੋਗ ਕੋਰਟ ਵਿੱਚ ਕੰਗਣਾ ਰਣੌਤ ਦਾ ਪਾਸਪੋਰਟ ਸਰੰਡਰ ਕਰਵਾਉਣ ਦੇ ਲਈ ਐਪਲੀਕੇਸ਼ਨ ਲਾਈ ਹੈ ਕਿਉਂਕਿ ਬੇਬੇ ਮਹਿੰਦਰ ਕੌਰ ਦੀ ਉਮਰ ਕਾਫੀ ਹੋ ਚੁੱਕੀ ਹੈ, ਜਿਸ ਕਾਰਨ ਉਸ ਨੂੰ ਕੋਰਟ ਦੇ ਵਿੱਚ ਆਉਣ ਵਿੱਚ ਵੀ ਮੁਸ਼ਕਿਲ ਹੁੰਦੀ ਹੈ।

ਦੂਜੇ ਪਾਸੇ, ਬੇਬੇ ਮਹਿੰਦਰ ਕੌਰ ਦੇ ਪਤੀ ਲਾਭ ਸਿੰਘ ਦਾ ਕਹਿਣਾ ਹੈ ਕਿ ਅਜਿਹੀ ਉਮਰ ਵਿੱਚ ਕੋਰਟਾਂ ਵਿੱਚ ਧੱਕੇ ਖਾਣਾ ਕਾਫੀ ਔਖਾ ਲੱਗਦਾ ਹੈ। ਉਹਨਾਂ ਨੂੰ ਰਾਜ਼ੀਨਾਮੇ ਲਈ ਕਾਫੀ ਵਾਰ ਵਿਦੇਸ਼ਾਂ ਤੋਂ ਫੋਨ ਕਾਲ ਵੀ ਆ ਰਹੀਆਂ ਹਨ ਪਰੰਤੂ ਜੇਕਰ ਕੰਗਨਾ ਉਹਨਾਂ ਦੇ ਘਰ ਵੀ ਆਉਂਦੀ ਹੈ ਤਾਂ ਉਹ ਮਾਫ ਨਹੀਂ ਕਰਨਗੇ। ਹੁਣ ਤਾਂ ਸਿਰਫ ਮਾਨਯੋਗ ਕੋਰਟ ਦਾ ਫੈਸਲਾ ਜਾਂ ਫਿਰ ਜੋ ਰੱਬ ਨੂੰ ਮਨਜ਼ੂਰ ਹੈ ਉਸੇ ਫੈਸਲੇ ਨੂੰ ਹੱਸ ਕੇ ਸਵੀਕਾਰ ਕਰਾਂਗੇ।

Related Post