Sun, Jul 26, 2026
Whatsapp

Mansa Minor Girl Gangrape News : ਪੰਜਾਬ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ; 17 ਸਾਲਾਂ ਨਬਾਲਿਗ ਲੜਕੀ ਨਾਲ ਜਬਰਜਨਾਹ

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਘਰ ਦੇ ਨੇੜੇ ਹੀ ਬਿਊਟੀ ਪਾਰਲਰ ਦਾ ਕੰਮ ਸਿਖਦੀ ਸੀ ਅਤੇ ਦੁਪਹਿਰ ਖਾਣਾ ਖਾਣ ਤੋਂ ਬਾਅਦ ਜਦੋ ਉਹ ਪਾਰਲਰ ਨਹੀਂ ਪਹੁੰਚੀ।

Reported by:  PTC News Desk  Edited by:  Aarti -- July 26th 2026 12:18 PM -- Updated: July 26th 2026 01:02 PM
Mansa Minor Girl Gangrape News : ਪੰਜਾਬ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ; 17 ਸਾਲਾਂ ਨਬਾਲਿਗ ਲੜਕੀ ਨਾਲ ਜਬਰਜਨਾਹ

Mansa Minor Girl Gangrape News : ਪੰਜਾਬ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ; 17 ਸਾਲਾਂ ਨਬਾਲਿਗ ਲੜਕੀ ਨਾਲ ਜਬਰਜਨਾਹ

ਮਾਨਸਾ ਸ਼ਹਿਰ ਅੰਦਰ 17 ਸਾਲਾਂ ਨਾਬਾਲਿਗ ਲੜਕੀ ਨਾਲ ਘਿਣੌਨੀ ਵਾਰਦਾਤ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 5 ਵਿਅਕਤੀਆਂ ’ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲ਼ੱਗਿਆ ਹੈ। 

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਘਰ ਦੇ ਨੇੜੇ ਹੀ ਬਿਊਟੀ ਪਾਰਲਰ ਦਾ ਕੰਮ ਸਿਖਦੀ ਸੀ ਅਤੇ ਦੁਪਹਿਰ ਖਾਣਾ ਖਾਣ ਤੋਂ ਬਾਅਦ ਜਦੋ ਉਹ ਪਾਰਲਰ ਨਹੀਂ ਪਹੁੰਚੀ। ਤਾਂ ਉਨ੍ਹਾਂ ਲੜਕੀ ਦੀ ਤਲਾਸ਼ ਕਰਨ ਲੱਗੇ। ਤਲਾਸ਼ ਦੌਰਾਨ ਉਨ੍ਹਾਂ ਦੀ ਧੀ ਕਿਸੇ ਘਰ ’ਚ ਮਿਲੀ ਅਤੇ 5 ਨੌਜਵਾਨ ਜੋ ਕਿ ਉਨ੍ਹਾਂ ਨੂੰ ਧੱਕਾ ਮਾਰ ਕੇ ਆਪਣੀ ਕਾਰ ’ਚ ਸਵਾਰ ਹੋ ਕੇ ਫਰਾਰ ਹੋ ਗਏ।  


ਪੀੜਤ ਪਰਿਵਾਰ ਵੱਲੋਂ ਹਸਪਤਾਲ ’ਚ ਆਪਣੀ ਬੇਟੀ ਦਾ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਹੈ। ਦੱਸ ਦਈਏ ਕਿ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਅਤੇ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ। 

ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਇੱਕ ਨਾਬਾਲਿਗ ਲੜਕੀ ਜੋ ਕਿ ਨਸ਼ੇ ਦੀ ਹਾਲਤ ਵਿੱਚ ਲੱਗਦੀ ਹੈ ਜਿਸਦਾ ਪਰਿਵਾਰ ਵੱਲੋਂ ਮੈਡੀਕਲ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਡਾਕਟਰ ਆ ਕੇ ਮੈਡੀਕਲ ਕਰਨਗੇ ਅਤੇ ਉਹਨਾ ਪੁਲਿਸ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ। 

ਇਸ ਪੂਰੇ ਮਾਮਲੇ ਬਾਰੇ ਥਾਣਾ ਸਿਟੀ 1  ਪੁਲਿਸ ਨੇ ਪੀੜਤ ਨਾਬਾਲਿਗ ਲੜਕੀ ਦੀ ਮਾਤਾ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ 5 ਵਿਅਕਤੀਆਂ ਖਿਲਾਫ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ  : ਅਕਾਲੀ ਨੇਤਾ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ, ਲਾਇਸੰਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK