Bathinda News : ਲਾਲ ਸੂਟਕੇਸ ਕਤਲ ਕਾਂਡ ‘ਚ ਵੱਡਾ ਖੁਲਾਸਾ; ਕੁੜੀ ਦਾ ਕਤਲ ਕਰਨ ਵਾਲਾ ਕਾਬੂ, ਹੋਇਆ ਇਹ ਖੁਲਾਸਾ

ਬਠਿੰਡਾ ਪੁਲਿਸ ਨੇ ਕੁੜੀ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ ਜਿਸਦੀ ਲਾਸ਼ ਮਲੋਟ ਰੋਡ 'ਤੇ ਇੱਕ ਸੂਟਕੇਸ ਵਿੱਚੋਂ ਮਿਲੀ ਸੀ। ਤਿੰਨ ਦਿਨਾਂ ਦੀ ਜਾਂਚ ਤੋਂ ਬਾਅਦ, ਇਹ ਪਤਾ ਲੱਗਿਆ ਕਿ ਉਸਦਾ ਕਤਲ ਉਸਦੇ ਕਥਿਤ ਪ੍ਰੇਮੀ ਦੁਆਰਾ ਕੀਤੀ ਗਈ ਸੀ, ਜਿਸ ਨਾਲ ਉਹ ਰਹਿ ਰਹੀ ਸੀ।

By  Jasleen Kaur February 13th 2026 11:26 AM -- Updated: February 13th 2026 12:18 PM

Bathinda News : ਬਠਿੰਡਾ ਦੇ ਮਲੋਟ ਰੋਡ 'ਤੇ ਪਿੰਡ ਬਹਿਮਣ ਦੀਵਾਨਾ ਨੇੜੇ ਸੂਟਕੇਸ ਵਿੱਚੋਂ ਮਿਲੀ ਇੱਕ ਨੌਜਵਾਨ ਔਰਤ ਦੀ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਦੱਸ ਦਈਏ ਕਿ ਤਿੰਨ ਦਿਨਾਂ ਦੀ ਸਖ਼ਤ ਮਿਹਨਤ ਮਗਰੋਂ ਬਠਿੰਡਾ ਪੁਲਿਸ ਨੇ ਇਸ ਸਨਸਨੀਖੇਜ਼ ਮਾਮਲੇ ਨੂੰ ਸੁਲਝਾ ਲਿਆ ਹੈ।

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੜੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਕਥਿਤ ਪ੍ਰੇਮੀ ਨੇ ਕੀਤਾ ਸੀ, ਜਿਸ ਨਾਲ ਉਹ ਆਪਣਾ ਘਰ ਛੱਡ ਕੇ ਲਿਵ ਇਨ ’ਚ ਰਹਿ ਰਹੀ ਸੀ। ਸੂਤਰਾਂ ਅਨੁਸਾਰ, ਪੁਲਿਸ ਨੇ ਮੁਲਜ਼ਮ ਪ੍ਰੇਮੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਫਿਲਹਾਲ ਕਤਲ ਦੇ ਪਿੱਛੇ ਦੇ ਕਾਰਨ ਮਾਮੂਲੀ ਤਕਰਾਰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹਰ ਇੱਕ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ’ਤੇ  ਸੀਨੀਅਰ ਪੁਲਿਸ ਅਧਿਕਾਰੀ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਪੂਰੀ ਕਹਾਣੀ ਅਤੇ ਕਤਲ ਦੇ ਕਾਰਨਾਂ ਦਾ ਖੁਲਾਸਾ ਕਰ ਸਕਦੇ ਹਨ। 

ਉੱਥੇ ਹੀ ਦੂਜੇ ਪਾਸੇ ਮ੍ਰਿਤਕਾ ਦੀ ਪਛਾਣ ਮਲਿਕਾ ਵਜੋਂ ਹੋਈ ਹੈ, ਜੋਕਿ ਬਾਘਾਪੁਰਾਣਾ ਦੀ ਰਹਿਣ ਵਾਲੀ ਹੈ ਅਤੇ ਮੂਲ ਰੂਪ ਵਿੱਚ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਬਠਿੰਡਾ-ਮਲੋਟ ਮੁੱਖ ਸੜਕ 'ਤੇ ਇੱਕ ਲਾਲ ਸੂਟਕੇਸ ਵਿੱਚ ਇੱਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ।

ਡੀਐਸਪੀ ਪਰਵਿੰਦਰ ਸਿੰਘ ਸਰਾਂ ਅਤੇ ਐਸਐਚਓ ਜਸਵਿੰਦਰ ਸਿੰਘ ਫੋਰੈਂਸਿਕ ਟੀਮ ਨਾਲ ਮੌਕੇ 'ਤੇ ਪਹੁੰਚੇ। ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਕੁੜੀ ਦੀ ਅੱਧ ਸੜੀ ਹੋਈ ਲਾਸ਼ ਮਿਲੀ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।

Related Post