Fri, Apr 3, 2026
Whatsapp

'...ਤਾਂ ਫਿਰ ਉਹ ਹਰਿਆਣਾ ਜਾ ਕੇ ਕਰ ਲੈਣ ਆੜ੍ਹਤ', ਹਰਿਆਣਾ ਮੁੱਖ ਮੰਤਰੀ ਨਾਲ ਆੜ੍ਹਤੀਆਂ ਦੀ ਮੁਲਾਕਾਤ ’ਤੇ ਭੜਕੇ CM ਮਾਨ

CM Mann Slams Punjabs arhtiyas : ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਬੀਤੇ ਦਿਨ ਆੜ੍ਹਤੀਆਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਲ ਵੀ ਮੀਟਿੰਗ ਕੀਤੀ ਗਈ, ਜਿਸ 'ਤੇ ਸੀਐਮ ਮਾਨ ਨੇ ਆੜ੍ਹਤੀਆਂ 'ਤੇ ਤਿੱਖਾ ਤੰਜ ਕੱਸਿਆ ਹੈ।

Reported by:  PTC News Desk  Edited by:  KRISHAN KUMAR SHARMA -- April 03rd 2026 04:31 PM -- Updated: April 03rd 2026 04:39 PM
'...ਤਾਂ ਫਿਰ ਉਹ ਹਰਿਆਣਾ ਜਾ ਕੇ ਕਰ ਲੈਣ ਆੜ੍ਹਤ', ਹਰਿਆਣਾ ਮੁੱਖ ਮੰਤਰੀ ਨਾਲ ਆੜ੍ਹਤੀਆਂ ਦੀ ਮੁਲਾਕਾਤ ’ਤੇ ਭੜਕੇ CM ਮਾਨ

'...ਤਾਂ ਫਿਰ ਉਹ ਹਰਿਆਣਾ ਜਾ ਕੇ ਕਰ ਲੈਣ ਆੜ੍ਹਤ', ਹਰਿਆਣਾ ਮੁੱਖ ਮੰਤਰੀ ਨਾਲ ਆੜ੍ਹਤੀਆਂ ਦੀ ਮੁਲਾਕਾਤ ’ਤੇ ਭੜਕੇ CM ਮਾਨ

CM Mann Slams Punjabs arhtiyas : ਪੰਜਾਬ ਦੇ ਆੜ੍ਹਤੀਆਂ ਵੱਲੋਂ ਕਮਿਸ਼ਨ ਵਧਾਉਣ ਦੀ ਮੰਗ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਬੀਤੇ ਦਿਨ ਆੜ੍ਹਤੀਆਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ (Haryana CM) ਨਾਲ ਵੀ ਮੀਟਿੰਗ ਕੀਤੀ ਗਈ, ਜਿਸ 'ਤੇ ਸੀਐਮ ਮਾਨ ਨੇ ਆੜ੍ਹਤੀਆਂ 'ਤੇ ਤਿੱਖਾ ਤੰਜ ਕੱਸਿਆ ਹੈ। ਸੀਐਮ ਮਾਨ ਇਸ ਮੁਲਾਕਾਤ 'ਤੇ ਅਜਿਹਾ ਭੜਕੇ ਕਿ ਉਨ੍ਹਾਂ ਨੇ ਪੰਜਾਬ ਦੇ ਆੜ੍ਹਤੀਆਂ ਨੂੰ ਹਰਿਆਣਾ ਜਾ ਕੇ ਹੀ ਆੜ੍ਹਤ ਕਰਨ ਦਾ ਬਿਆਨ ਦੇ ਦਿੱਤਾ।

ਮੁੱਖ ਮੰਤਰੀ ਨੇ ਮੀਟਿੰਗ 'ਤੇ ਤੰਜ ਕੱਸਦਿਆਂ ਕਿਹਾ ਕਿ ਆੜ੍ਹਤੀ ਹਰ ਗੱਲ 'ਤੇ ਹਰਿਆਣਾ ਕੋਲ ਚਲੇ ਜਾਂਦੇ ਹਨ, ਜਦਕਿ ਆੜ੍ਹਤੀਆਂ ਦਾ ਮਸਲਾ ਕੇਂਦਰ ਸਰਕਾਰ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਉਥੇ ਜਾਣਾ ਚਾਹੁੰਦੇ ਹਨ ਤਾਂ ਫਿਰ ਉਹ ਹਰਿਆਣਾ ਜਾ ਕੇ ਆਪਣੀ ਆੜ੍ਹਤ ਕਰ ਲੈਣ।


ਆੜ੍ਹਤੀਆਂ ਨੇ ਸੀਐਮ ਨਾਇਬ ਸਿੰਘ ਸੈਣੀ ਕੋਲ ਚੁੱਕੇ ਸਨ ਇਹ ਮੁੱਦੇ

ਦੱਸ ਦਈਏ ਕਿ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦਾ ਇੱਕ ਵਫ਼ਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ (CM Nayab Singh Saini) ਨੂੰ ਮਿਲਿਆ ਸੀ। ਵਫ਼ਦ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 40,000 ਕਮਿਸ਼ਨ ਏਜੰਟ, ਲਗਭਗ 1.25 ਲੱਖ ਲੇਖਾਕਾਰ ਅਤੇ 6-7 ਲੱਖ ਕਾਮੇ ਇਸ ਪ੍ਰਣਾਲੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਸੀ ਕਿ ਇਸ ਸਮੇਂ ਪੰਜਾਬ ਵਿੱਚ ਕਮਿਸ਼ਨ ਏਜੰਟਾਂ ਵੱਲੋਂ ਦਰਪੇਸ਼ ਮੁਸ਼ਕਲਾਂ ਦੇ ਕਾਰਨ ਹੜਤਾਲ ਕੀਤੀ ਜਾ ਰਹੀ ਹੈ, ਜਿਸ ਨਾਲ ਵਪਾਰਕ ਗਤੀਵਿਧੀਆਂ ਦੇ ਨਾਲ-ਨਾਲ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ।

ਇਸਤੋਂ ਇਲਾਵਾ ਪੰਜਾਬ ਸਰਕਾਰ ਨਾਲ ਵੀ ਗੱਲਬਾਤ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਫਸਲ ਖਰੀਦ ਸੀਜ਼ਨ ਦੌਰਾਨ, ਕਮਿਸ਼ਨ ਏਜੰਟਾਂ ਦੇ ਨਾਲ-ਨਾਲ ਮਜ਼ਦੂਰ ਸ਼ਕਤੀ ਅਤੇ ਕਿਸਾਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਪਿਛਲੇ ਦਿਨੀ ਵੀ ਆੜ੍ਹਤੀਆਂ ਨਾਲ ਮੀਟਿੰਗ ਤੋਂ ਪਹਿਲਾਂ ਵੀ ਕੱਸਿਆ ਸੀ ਤੰਜ

ਸੀਐਮ ਭਗਵੰਤ ਮਾਨ ਨੇ ਇਸਤੋਂ ਪਹਿਲਾਂ ਵੀ ਪਿਛਲੇ ਦਿਨੀ ਆੜ੍ਹਤੀਆਂ 'ਤੇ ਨਿਸ਼ਾਨਾ ਲਾਇਆ ਸੀ। ਦੱਸ ਦਈਏ ਕਿ ਆੜ੍ਹਤੀਆਂ ਵੱਲੋਂ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਪਰੰਤੂ ਇਸਤੋਂ ਪਹਿਲਾਂ ਹੀ ਸੀਐਮ ਮਾਨ ਨੇ ਕਿਹਾ ਦਿੱਤਾ ਸੀ ਕਿ ਉਹ ਆੜ੍ਹਤੀਆਂ ਨਾਲ ਮੀਟਿੰਗ ਜ਼ਰੂਰ ਕਰਨਗੇ, ਹਾਲਾਂਕਿ ਆੜ੍ਹਤੀਆਂ ਦੀ ਮੰਗ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਸੀ ਕਿ ਆੜ੍ਹਤੀਆਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਜੁੜੀਆਂ ਹਨ, ਇਸ ਲਈ ਜੇ ਤੁਸੀਂ ਸੋਚਦੇ ਹੋ ਕਿ ਧੌਣ ’ਤੇ ਗੋਡਾ ਰੱਖ ਕੇ ਕੰਮ ਕਰਵਾ ਲਓਗੇ ਤਾਂ ਇਹ ਕੰਮ ਨਹੀਂ ਚੱਲਣਾ। ਉਨ੍ਹਾਂ ਕਿਹਾ ਸੀ ਕਿ ਜੇਕਰ ਕੋਈ ਬਲੈਕਮੇਲ ਕਰੇਗਾ ਉਸ ’ਤੇ ਸਖ਼ਤ ਕਾਰਵਾਈ ਹੋਵੇਗੀ।

- PTC NEWS

Top News view more...

Latest News view more...

PTC NETWORK
PTC NETWORK