Fri, Apr 3, 2026
Whatsapp

Milk : ਪੰਜਾਬ 'ਚ ਮਹਿੰਗਾ ਹੋ ਸਕਦਾ ਹੈ ਦੁੱਧ ! ਸਰਕਾਰ ਨੇ ਦੁੱਧ ਦੀਆਂ ਖਰੀਦ ਦਰਾਂ 'ਚ ਕੀਤਾ ਵਾਧਾ

Milk Procurement Price Hike : ਪੰਜਾਬ ਸਰਕਾਰ ਦੇ ਅਦਾਰੇ ਮਿਲਕਫੈਡ ਨੇ ਦੁੱਧ ਦੇ ਭਾਅ 'ਚ 15 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਹੈ। ਇਹ ਹੁਕਮ 1 ਅਪ੍ਰੈਲ 2026 ਤੋਂ ਲਾਗੂ ਹੋ ਗਏ ਹਨ।

Reported by:  PTC News Desk  Edited by:  KRISHAN KUMAR SHARMA -- April 03rd 2026 08:22 PM -- Updated: April 03rd 2026 08:24 PM
Milk : ਪੰਜਾਬ 'ਚ ਮਹਿੰਗਾ ਹੋ ਸਕਦਾ ਹੈ ਦੁੱਧ ! ਸਰਕਾਰ ਨੇ ਦੁੱਧ ਦੀਆਂ ਖਰੀਦ ਦਰਾਂ 'ਚ ਕੀਤਾ ਵਾਧਾ

Milk : ਪੰਜਾਬ 'ਚ ਮਹਿੰਗਾ ਹੋ ਸਕਦਾ ਹੈ ਦੁੱਧ ! ਸਰਕਾਰ ਨੇ ਦੁੱਧ ਦੀਆਂ ਖਰੀਦ ਦਰਾਂ 'ਚ ਕੀਤਾ ਵਾਧਾ

Milk Procurement Price Hike : ਈਰਾਨ ਜੰਗ ਦਾ ਅਸਰ ਭਾਰਤ ਵਿੱਚ ਹੁਣ ਆਮ ਚੀਜ਼ਾਂ ਦੀਆਂ ਕੀਮਤਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। 15 ਦਿਨਾਂ 'ਚ ਵਪਾਰਕ ਗੈਸ ਦੀਆਂ ਦੋ ਵਾਰ ਵਧੀਆਂ ਕੀਮਤਾਂ ਨੇ ਜਿਥੇ ਹੋਰਨਾਂ ਚੀਜਾਂ ਦੀਆਂ ਕੀਮਤਾਂ 'ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੁਣ ਪੰਜਾਬ 'ਚ ਇਸ ਦਾ ਅਸਰ ਦੁੱਧ 'ਤੇ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਖਰੀਦੇ ਜਾਣ ਵਾਲੇ ਦੁੱਧ ਦੇ ਰੇਟ ਵਿੰਚ 10 ਤੋਂ 15 ਰੁਪਏ ਦਾ ਵਾਧਾ ਕੀਤਾ ਹੈ, ਜਿਸ ਨਾਲ ਆਉਂਦੇ ਦਿਨਾਂ 'ਚ ਵੇਰਕਾ ਦਾ ਦੁੱਧ ਮਹਿੰਗਾ ਹੋਣ ਦੇ ਆਸਾਰ ਹਨ।

ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਦੇ ਅਦਾਰੇ ਮਿਲਕਫੈਡ ਨੇ ਦੁੱਧ ਦੇ ਭਾਅ 'ਚ 15 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਹੈ। ਇਹ ਹੁਕਮ 1 ਅਪ੍ਰੈਲ 2026 ਤੋਂ ਲਾਗੂ ਹੋ ਗਏ ਹਨ। ਇਸ ਤਹਿਤ ਮਿਲਕਫੈਲ ਵੱਲੋਂ ਗਾਂ ਦਾ ਦੁੱਧ ਦਾ ਰੇਟ ਜੋ ਪਹਿਲਾਂ 770-780 ਰੁਪਏ ਪ੍ਰਤੀ ਕਿੱਲੋ ਫੈਟ ਸੀ, ਹੁਣ ਵਧਾ ਕੇ 780-995 ਰੁਪਏ ਕਰ ਦਿੱਤਾ ਗਿਆ ਹੈ।


ਇਸੇ ਤਰ੍ਹਾਂ ਮੱਝ ਦੇ ਦੁੱਧ ਦਾ ਪੁਰਾਣਾ ਰੇਟ 810-820 ਰੁਪਏ ਪ੍ਰਤੀ ਕਿੱਲੋ ਫੈਟ ਤੋਂ ਵਧਾ ਕੇ 820-835 ਰੁਪਏ ਪ੍ਰਤੀ ਕਿੱਲੋ ਫੈਟ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਕਿਸਾਨਾਂ ਦੇ ਹੱਕ 'ਚ ਫੈਸਲਾ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਨਾਲ 2.5 ਲੱਖ ਡੇਅਰੀ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੀ ਗੱਲ ਕਹੀ ਗਈ ਹੈ।

ਮਾਹਰਾਂ ਦਾ ਕੀ ਹੈ ਕਹਿਣਾ ? 

ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਦੁੱਧ ਦੇ ਪ੍ਰਤੀ ਕਿੱਲੋ ਫੈਟ ਦੇ ਰੇਟ 'ਚ ਵਾਧਾ ਕੀਤਾ ਹੈ, ਭਾਵੇਂ ਇਸਦਾ ਅਸਰ ਮੌਜੂਦਾ ਸਮੇਂ ਵੇਰਕਾ ਦੁੱਧ 'ਤੇ ਨਹੀਂ ਪਿਆ ਹੈ, ਪਰ ਆਗਾਮੀ ਦਿਨਾਂ 'ਚ ਸਰਕਾਰ ਕਿਸਾਨਾਂ, ਲਾਗਤ ਅਤੇ ਹੋਰ ਖਰਚਿਆਂ ਦਾ ਹਵਾਲਾ ਦੇ ਕੇ ਦੁੱਧ ਦੇ ਵੇਚ ਰੇਟ 'ਚ ਵੀ ਵਾਧਾ ਕਰ ਸਕਦੀ ਹੈ, ਜਿਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ।

ਮਾਹਿਰਾਂ ਦਾ ਮੰਨਣਾ ਹੈ ਕਿ ਵੇਰਕਾ ਵੱਲੋਂ ਰੇਟ ਵਧਾਉਣ ਤੋਂ ਬਾਅਦ ਨਿੱਜੀ ਡੇਅਰੀਆਂ ਵੀ ਆਪਣੀਆਂ ਖਰੀਦ ਕੀਮਤਾਂ ਵਧਾਉਣ ਲਈ ਮਜਬੂਰ ਹੋਣਗੀਆਂ।

ਪਿਛਲੇ ਸਾਲ 2 ਰੁਪਏ ਪ੍ਰਤੀ ਲੀਟਰ ਦੁੱਧ ਕੀਤਾ ਸੀ ਮਹਿੰਗਾ

ਦੱਸ ਦਈਏ ਕਿ ਪਿਛਲੇ ਸਾਲ ਸਰਕਾਰ ਨੇ ਖਰੀਦ ਦਰ ਵਿੱਚ 10 ਤੋਂ 15 ਰੁਪਏ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ, 30 ਅਪ੍ਰੈਲ ਨੂੰ, ਵੇਰਕਾ ਨੇ ਦੁੱਧ ਦੇ ਰੇਟ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਹਾਲਾਂਕਿ, ਇਸ ਸਾਲ, ਸਰਕਾਰ ਨੇ ਅਜੇ ਤੱਕ ਵਿਕਰੀ ਦਰ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ।

- PTC NEWS

Top News view more...

Latest News view more...

PTC NETWORK
PTC NETWORK