Fri, Apr 3, 2026
Whatsapp

Sri Muktsar Sahib ’ਚ ਹਨੀ ਟ੍ਰੈਪ ਦਾ ਪਰਦਾਫਾਸ਼; 3 ਔਰਤਾਂ ਸਣੇ 6 ਗ੍ਰਿਫਤਾਰ, 65 ਸਾਲਾ ਵਿਅਕਤੀ ਨੂੰ ਇੰਝ ਫਸਾਇਆ

ਮਾਮਲੇ ਸਬੰਧੀ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 1 ਅਪ੍ਰੈਲ ਨੂੰ ਪੁਲਿਸ ਚੌਂਕੀ ਸੀਤੋ ਗੁੰਨੋ ਵਿਖੇ ਸੂਚਨਾ ਮਿਲੀ ਕਿ ਇੱਕ ਵਿਅਕਤੀ ਨੂੰ ਹਨੀ ਟ੍ਰੈਪ ਰਹੀ ਅਗਵਾ ਕਰ ਲਿਆ ਗਿਆ ਹੈ ਤੇ ਪਰਿਵਾਰ ਨੂੰ ਅਸ਼ਲੀਲ ਵੀਡਿਓ ਵਾਇਰਲ ਕਰਨ ਦਾ ਡਰਾਵਾ ਦੇਕੇ ਕਰੀਬ 2 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।

Reported by:  PTC News Desk  Edited by:  Aarti -- April 03rd 2026 12:59 PM
Sri Muktsar Sahib ’ਚ ਹਨੀ ਟ੍ਰੈਪ ਦਾ ਪਰਦਾਫਾਸ਼; 3 ਔਰਤਾਂ ਸਣੇ 6 ਗ੍ਰਿਫਤਾਰ, 65 ਸਾਲਾ ਵਿਅਕਤੀ ਨੂੰ ਇੰਝ ਫਸਾਇਆ

Sri Muktsar Sahib ’ਚ ਹਨੀ ਟ੍ਰੈਪ ਦਾ ਪਰਦਾਫਾਸ਼; 3 ਔਰਤਾਂ ਸਣੇ 6 ਗ੍ਰਿਫਤਾਰ, 65 ਸਾਲਾ ਵਿਅਕਤੀ ਨੂੰ ਇੰਝ ਫਸਾਇਆ

Sri Muktsar Sahib News : ਸ੍ਰੀ ਮੁਕਤਸਰ ਸਾਹਿਬ ’ਚ ਪੁਲਿਸ ਨੇ ਹਨੀ ਟ੍ਰੈਪ ਗਿਰੋਹ ਦਾ ਪਰਦਾਫਾਸ਼ ਕੀਤਾ। ਦੱਸ ਦਈਏ ਕਿ ਇੱਕ ਮਹਿਲਾ ਵੱਲੋਂ 65 ਸਾਲਾ ਵਿਅਕਤੀ ਨੂੰ ਆਪਣੇ ਜਾਲ ’ਚ ਫਸਾਇਆ ਇਸ ਤੋਂ ਬਾਅਦ ਉਸ ਨੂੰ ਅਗਵਾ ਕੀਤਾ ਗਿਆ ਫਿਰ ਪਰਿਵਾਰ ਤੋਂ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇਕੇ ਫਿਰੌਤੀ ਦੀ ਮੰਗ ਕੀਤੀ। ਫਿਲਹਾਲ ਪੁਲਿਸ ਨੇ ਗਿਰੋਹ ਦੀਆਂ 3 ਔਰਤਾਂ ਤੇ 3 ਨੌਜਵਾਨਾਂ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਸਬੰਧਿਤ ਹਨ। 

ਮਾਮਲੇ ਸਬੰਧੀ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 1 ਅਪ੍ਰੈਲ ਨੂੰ ਪੁਲਿਸ ਚੌਂਕੀ ਸੀਤੋ ਗੁੰਨੋ ਵਿਖੇ ਸੂਚਨਾ ਮਿਲੀ ਕਿ ਇੱਕ ਵਿਅਕਤੀ ਨੂੰ ਹਨੀ ਟ੍ਰੈਪ ਰਹੀ ਅਗਵਾ ਕਰ ਲਿਆ ਗਿਆ ਹੈ ਤੇ ਪਰਿਵਾਰ ਨੂੰ ਅਸ਼ਲੀਲ ਵੀਡਿਓ ਵਾਇਰਲ ਕਰਨ ਦਾ ਡਰਾਵਾ ਦੇਕੇ ਕਰੀਬ 2 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। 

ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਖ਼ਾਸ ਟੀਮਾਂ ਬਣਾਈਆਂ। ਸੀਸੀਟੀਵੀ ਫੁਟੇਜ, ਟੈਕਨੀਕਲ ਸਰਵੇਲਾਂਸ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕੀਤੀ ਗਈ। ਲਗਾਤਾਰ ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਸਾਰੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਇੱਕ Maruti Suzuki S-Cross (DL 8C AU 8220, ਰੰਗ Granite Grey) ਗੱਡੀ ਬਰਾਮਦ ਕੀਤੀ ਗਈ ਹੈ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿਚ ਮਨਦੀਪ ਸਿੰਘ ਉਰਫ ਮੰਨੂ ਵਾਸੀ ਪਟੇਲ ਨਗਰ ਮਲੋਟ , ਵੀਰਪਾਲ ਕੌਰ ਵਾਸੀ ਪਟੇਲ ਨਗਰ ਮਲੋਟ , ਜਸਵੰਤ ਕੁਮਾਰ ਵਾਸੀ ਗੁਰੂ ਨਾਨਕ ਨਗਰ ਮਲੋਟ , ਜਪਿੰਦਰਜਿਤ ਸਿੰਘ ਵਾਸੀ ਪਿੰਡ ਦਿਉਣ ਖੇੜਾ , ਸੰਤੋਸ਼ ਰਾਣੀ ਵਾਸੀ ਪਿੰਡ ਤਪਾ ਖੇੜਾ ਅਤੇ ਸੀਮਾ ਰਾਣੀ ਵਾਸੀ ਪਟੇਲ ਨਗਰ ਮਲੋਟ ਸ਼ਾਮਲ ਹਨ ।

ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ IPC ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ 140(2), 140(3), 308(4), 308(5), 308(6), 351, 61(2) ਆਦਿ ਸ਼ਾਮਲ ਹਨ। ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੇ ਹੋਰ ਖੁਲਾਸੇ ਕੀਤੇ ਜਾ ਸਕਣ।

ਇਹ ਵੀ ਪੜ੍ਹੋ  :  Chandigarh ’ਚ ਭਾਜਪਾ ਦਫ਼ਤਰ ’ਤੇ ਗ੍ਰੇਨੇਡ ਹਮਲਾ ਮਾਮਲਾ; ਪੁਲਿਸ ਨੇ ਮੋਰਿੰਡਾ ਤੋਂ 2 ਲੋਕਾਂ ਨੂੰ ਕੀਤਾ ਗ੍ਰਿਫਤਾਰ

- PTC NEWS

Top News view more...

Latest News view more...

PTC NETWORK
PTC NETWORK