ਬਠਿੰਡਾ ਨਗਰ ਨਿਗਮ ਨੇ 207 ਕਿਲੋ ਪਲਾਸਟਿਕ ਦੇ ਕੈਰੀ ਬੈਗਜ਼ ਕੀਤੇ ਜ਼ਬਤ

By  Pardeep Singh December 21st 2022 05:54 PM

ਬਠਿੰਡਾ : ਬਠਿੰਡਾ ਵਿੱਚ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਕੈਰੀ ਬੈਗਜ਼ ਨੂੰ ਲੈ ਕੇ  ਸਖਤੀ ਕੀਤੀ ਹੋਈ ਹੈ। ਨਗਰ ਨਿਗਮ ਨੇ ਇਕ ਗੁਪਤ ਸੂਚਨਾ ਦੇ ਅਧਾਰ ਉੱਤੇ ਕਾਰਵਾਈ ਕਰਦੇ ਹੋਏ ਟਰਾਂਸਪੋਰਟ ਕੰਪਨੀਆ ਉੱਤੇ ਛਾਪੇਮਾਰੀ ਕੀਤੀ। ਇਸ ਮੌਕੇ 207 ਕਿਲੋਂ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ ਹਨ।

ਇਹ ਕਾਰਵਾਈ  ਪੰਜਾਬ ਪਲਾਸਟਿਕ ਕੈਰੀ ਬੈਗਜ਼ (ਮੈਨਫੈਕਚਰ, ਯੂਜ ਤੇ ਡਿਸਪੋਜਲ) ਕੰਟਰੋਲ ਐਕਟ-2005 ਅਧੀਨ ਕੀਤੀ ਗਈ ਹੈ। ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ  ਰਾਹੁਲ ਨੇ ਦੱਸਿਆ ਕਿ ਮਾਰੀ ਗਈ ਛਾਪੇਮਾਰੀ ਦੌਰਾਨ ਅਧਿਕਾਰੀਆਂ ਵਲੋਂ 207 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤਾ ਗਿਆ।

 ਉਨ੍ਹਾਂ ਦਾ ਕਹਿਣਾ ਹੈ ਕਿ  ਇਸ ਵਿੱਚ ਕੁਝ ਪਲਾਸਟਿਕ ਟਰਾਂਸਪੋਰਟ ਕੰਪਨੀ ਦੀ ਡਲਿਵਰੀ ਦੌਰਾਨ ਕਾਬੂ ਕੀਤਾ ਗਿਆ ਤੇ ਕੁਝ ਮਿਡੂਮਲ ਗਲੀ ਵਿੱਚ ਇੱਕ ਪਲਾਸਟਿਕ ਵਿਕਰੇਤਾ ਦੀ ਦੁਕਾਨ ਤੋਂ ਜ਼ਬਤ ਕੀਤਾ ਗਿਆ। ਉਕਤ ਸਾਰੇ ਪਾਬੰਦੀਸੁਦਾ ਪਲਾਸਟਿਕ ਨੂੰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਆਪਣੇ ਕਬਜ਼ੇ ਵਿੱਚ ਲਿਆ ਗਿਆ। ਇਸ ਉਪਰੰਤ ਅਧਿਕਾਰੀਆਂ ਵਲੋਂ ਦੁਕਾਨਦਾਰ ਦਾ 20 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ।

ਕਮਿਸ਼ਨਰ ਨਗਰ ਨਿਗਮ ਰਾਹੁਲ ਨੇ ਦੱਸਿਆ ਕਿ ਭਵਿੱਖ ਵਿੱਚ ਪਾਬੰਦੀਸੁਦਾ ਪਲਾਸਟਿਕ ਸਬੰਧੀ ਵੱਡੇ ਪੱਧਰ ਤੇ ਸ਼ਹਿਰ ਅੰਦਰ ਛਾਪੇਮਾਰੀ ਕੀਤੀ ਜਾਵੇਗੀ ਤਾਂ ਜੋ ਬਠਿੰਡਾ ਨੂੰ ਪਲਾਸਟਿਕ ਮੁਕਤ ਕੀਤਾ ਜਾ ਸਕੇ।

Related Post