Bathinda News : ਬਠਿੰਡਾ ’ਚ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਹੋਏ ਆਹਮੋ-ਸਾਹਮਣੇ; ਡਰੋਨ ਰਾਹੀਂ ਮੁਰੱਬੇਬੰਦੀ ਕਰਨ ਪਹੁੰਚੀ ਸੀ ਟੀਮ

ਦੱਸ ਦਈਏ ਕਿ ਪਿੰਡ ਜਿਉਂਦੇ ’ਚ ਤੜਕਸਾਰ ਭਾਰੀ ਗਿਣਤੀ ’ਚ ਪੁਲਿਸ ਪਹੁੰਚੀ ਸੀ। ਪੁਲਿਸ ਵੱਲੋਂ ਡਰੋਨ ਰਾਹੀਂ ਮੁਰੱਬੇਬੰਦੀ ਕੀਤੀ ਜਾਣੀ ਸੀ। ਪਰ ਕਿਸਾਨਾਂ ਵੱਲੋਂ ਡਰੋਨ ਰਾਹੀਂ ਕੀਤੀ ਜਾ ਰਹੀ ਮੁਰੱਬੇਬੰਦੀ ਦਾ ਵਿਰੋਧ ਕੀਤਾ ਗਿਆ।

By  Aarti May 17th 2025 11:22 AM

Bathinda News :  ਬਠਿੰਡਾ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦਿਨ ਚੜਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ ਜਿਉਂਦੇ ਵਿਖੇ ਕਿਸਾਨ ਅਤੇ ਪੁਲਿਸ ਵਿਚਾਲੇ ਬਹਿਸਬਾਜ਼ੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬਹਿਸਬਾਜ਼ੀ ਮੁਰੱਬੇਬੰਦੀ ਕਾਰਨ ਹੋਈ ਹੈ। 

ਦੱਸ ਦਈਏ ਕਿ ਪਿੰਡ ਜਿਉਂਦੇ ’ਚ ਤੜਕਸਾਰ ਭਾਰੀ ਗਿਣਤੀ ’ਚ ਪੁਲਿਸ ਪਹੁੰਚੀ ਸੀ। ਪੁਲਿਸ ਵੱਲੋਂ ਡਰੋਨ ਰਾਹੀਂ ਮੁਰੱਬੇਬੰਦੀ ਕੀਤੀ ਜਾਣੀ ਸੀ। ਪਰ ਕਿਸਾਨਾਂ ਵੱਲੋਂ ਡਰੋਨ ਰਾਹੀਂ ਕੀਤੀ ਜਾ ਰਹੀ ਮੁਰੱਬੇਬੰਦੀ ਦਾ ਵਿਰੋਧ ਕੀਤਾ ਗਿਆ। 

ਬੀਤੇ ਦਿਨੀਂ ਏਡੀਸੀ ਬਠਿੰਡਾ ਅਤੇ ਕਿਸਾਨ ਆਗੂ ਵਿਚਕਾਰ ਤਿੱਖੀ ਬਹਿਸ ਹੋਈ ਸੀ। ਅੱਜ ਮੁੜ ਤੋਂ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਲਖੀ ਹੋਈ 

ਇਹ ਵੀ ਪੜ੍ਹੋ : Punjab Weather News : ਅੱਤ ਦੀ ਗਰਮੀ ਨਾਲ ਝੁਲਸ ਰਹੀ ਧਰਤੀ ! ਜਾਣੋ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਕਿਹੋ ਜਿਹਾ ਰਹੇਗਾ ਮੌਸਮ

Related Post