PTC News
Search
🔍 Search

Lottery : 100 ਰੁਪਏ ਨੇ ਬਦਲੀ ਪੇਂਟਰ ਦੀ ਕਿਸਮਤ, 31 ਲੱਖ ਰੁਪਏ ਦੀ ਨਿਕਲੀ ਲਾਟਰੀ

Bathinda Lottery : ਗੋਆ ਸਰਕਾਰ (Goa Government) ਵੱਲੋਂ ਚਲਾਈ ਜਾਂਦੀ ਰਾਜਸ਼੍ਰੀ 100 ਗਾਰੰਟੀਡ ਲਾਟਰੀ ਦੇ 18 ਨਵੰਬਰ ਨੂੰ ਨਿਕਲੇ ਡਰਾਅ ਵਿੱਚ ਹਾਮਿਲ ਖਾਨ ਨੇ ਪਹਿਲਾ ਇਨਾਮ ਜਿੱਤਿਆ ਹੈ। ਇਸ ਖੁਸ਼ੀ ਦੇ ਮੌਕੇ 'ਤੇ ਲਾਟਰੀ ਕੰਪਨੀ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ।

By  KRISHAN KUMAR SHARMA November 20th 2026 03:41 PM -- Updated: November 20th 2026 03:56 PM

Bathinda Lottery : ਕਹਿੰਦੇ ਹਨ ਕਿ ਕਿਸਮਤ ਬਦਲਣ ਲਈ ਕੋਈ ਸਮਾਂ ਤੈਅ ਨਹੀਂ ਹੁੰਦਾ, ਕਦੋਂ ਕਿਸੇ ਦੀ ਕਿਸਮਤ ਚਮਕ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੇਸ਼ੇ ਵਜੋਂ ਪੇਂਟਰ ਦਾ ਕੰਮ ਕਰਨ ਵਾਲੇ ਹਾਮਿਲ ਖਾਨ ਦੀ ਕਿਸਮਤ ਅਜਿਹੀ ਚਮਕੀ ਕਿ ਮਹਿਜ਼ 100 ਰੁਪਏ ਦੀ ਲਾਟਰੀ ਟਿਕਟ ਨੇ ਉਨ੍ਹਾਂ ਨੂੰ 31 ਲੱਖ ਰੁਪਏ (31 Lakh Rupee Lottery) ਦਾ ਮਾਲਕ ਬਣਾ ਦਿੱਤਾ। ਗੋਆ ਸਰਕਾਰ (Goa Government) ਵੱਲੋਂ ਚਲਾਈ ਜਾਂਦੀ ਰਾਜਸ਼੍ਰੀ 100 ਗਾਰੰਟੀਡ ਲਾਟਰੀ ਦੇ 18 ਨਵੰਬਰ ਨੂੰ ਨਿਕਲੇ ਡਰਾਅ ਵਿੱਚ ਹਾਮਿਲ ਖਾਨ ਨੇ ਪਹਿਲਾ ਇਨਾਮ ਜਿੱਤਿਆ ਹੈ। ਇਸ ਖੁਸ਼ੀ ਦੇ ਮੌਕੇ 'ਤੇ ਲਾਟਰੀ ਕੰਪਨੀ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਵੀ ਕਰਵਾਇਆ ਗਿਆ।

ਬਠਿੰਡਾਂ ਦੇ ਬੀਬੀ ਵਾਲਾ ਚੌਕ ਸਥਿਤ ਬੀ.ਕੇ.ਜੀ. ਲਾਟਰੀ ਕਾਊਂਟਰ ਤੋਂ ਖਰੀਦੀ ਗਈ 100 ਰੁਪਏ ਦੀ ਟਿਕਟ ਨੇ ਪੇਂਟਰ ਹਾਮਿਲ ਖਾਨ ਦੀ ਕਿਸਮਤ ਬਦਲ ਦਿੱਤੀ। ਰਾਜਸ਼੍ਰੀ 100 ਗਾਰੰਟੀਡ ਲਾਟਰੀ ਦੇ 18 ਨਵੰਬਰ ਨੂੰ ਨਿਕਲੇ ਡਰਾਅ ਵਿੱਚ ਹਾਮਿਲ ਖਾਨ ਨੇ 31 ਲੱਖ ਰੁਪਏ ਦਾ ਪਹਿਲਾ ਇਨਾਮ ਆਪਣੇ ਨਾਮ ਕੀਤਾ ਹੈ।

ਹਾਮਿਲ ਨੂੰ ਲਾਟਰੀ ਨਿਕਲਣ ਬਾਰੇ ਨਹੀਂ ਹੋਇਆ ਵਿਸ਼ਵਾਸ

ਜਿਵੇਂ ਹੀ ਹਾਮਿਲ ਖਾਨ ਨੂੰ ਆਪਣੀ ਇਸ ਵੱਡੀ ਜਿੱਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੂਜਿਆਂ ਦੇ ਘਰਾਂ ਨੂੰ ਆਪਣੇ ਹੱਥਾਂ ਨਾਲ ਰੰਗਾਂ ਨਾਲ ਸਜਾਉਣ ਵਾਲੇ ਪੇਂਟਰ ਹਾਮਿਲ ਖਾਨ ਦੇ ਘਰ ਹੁਣ ਖੁਸ਼ੀਆਂ ਨੇ ਦਸਤਕ ਦਿੱਤੀ ਹੈ।ਹਾਮਿਲ ਖਾਨ ਨੇ ਦੱਸਿਆ ਕਿ ਉਸ ਨੂੰ ਜਦੋਂ ਲਾਟਰੀ ਨਿਕਲੀ ਦਾ ਫੋਨ ਆਇਆ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਤੇ ਉਸ ਨੇ ਫਿਰ ਲਾਟਰੀ ਸਟਾਲ ਤੇ ਆ ਕੇ ਇਸ ਦੀ ਕਨਫਰਮੇਸ਼ਨ ਕੀਤੀ, ਉਸਨੇ ਦੱਸਿਆ ਕਿ ਉਹ ਹੁਣ ਆਪਣਾ ਘਰ ਬਣਾਏਗਾ।

ਹਾਮਿਲ ਖਾਨ ਦੀ ਪਤਨੀ ਵੀ ਖੁਸ਼ ਨਜ਼ਰ ਆ ਰਹੀ ਸੀ। ਉਸਨੇ ਦੱਸਿਆ ਕਿ ਉਹ ਮਿਹਨਤ ਕਰਕੇ ਆਪਣਾ ਘਰ ਬਣਾਉਣਾ ਚਾਹੁੰਦੇ ਸਨ ਪਰ ਉਹਨਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਉਹਨਾਂ ਨੂੰ ਲਾਟਰੀ ਨਿਕਲੀ,

ਇਸ ਖਾਸ ਮੌਕੇ 'ਤੇ ਰਾਜਸ਼੍ਰੀ ਲਾਟਰੀ ਪਰਿਵਾਰ (Rajshri Lottery) ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ, ਭਗਤ ਸਿੰਘ ਪੰਵਾਰ ਅਤੇ ਵਿਰੇਸ਼ ਹਿਮਾਨੀ ਵੱਲੋਂ ਲਾਟਰੀ ਦੇ ਜੇਤੂ ਹਾਮਿਲ ਖਾਨ ਅਤੇ ਟਿਕਟ ਵੇਚਣ ਵਾਲੇ ਵਿਕਰੇਤਾ ਵਿਕਰਮਜੀਤ ਸਿੰਘ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਲੱਡੂ ਖੁਆ ਕੇ ਦੋਵਾਂ ਨੂੰ ਵਧਾਈ ਵੀ ਦਿੱਤੀ ਗਈ।

ਇਸ ਤੋਂ ਇਲਾਵਾ ਲਾਟਰੀ ਟਿਕਟ ਵੇਚਣ ਵਾਲੇ ਵਿਕਰੇਤਾ ਵਿਕਰਮਜੀਤ ਸਿੰਘ ਨੂੰ ਢਾਈ ਲੱਖ ਰੁਪਏ ਦਾ ਇਨਸੈਂਟਿਵ ਚੈੱਕ ਅਤੇ ਟਰਾਫੀ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ... ਸੋਨੇ ਤੇ ਚਾਂਦੀ ਦੀਆਂ ਕੀਮਤਾਂ ਮੂੰਧੇ-ਮੂੰਹ ਡਿੱਗੀਆਂ, 1.50 ਲੱਖ ਰੁਪਏ ਪਹੁੰਚੀ ਚਾਂਦੀ ਦੀ ਕੀਮਤ, ਵੇਖੋ ਸੋਨੇ ਦਾ ਭਾਅ

Related Post