Bathinda : ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ, 6 ਕਿੱਲੋ 500 ਗ੍ਰਾਮ ਅਫੀਮ ਸਮੇਤ ਦੋ ਤਸਕਰਾਂ ਫੜੇ

Bathinda News : ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਇੱਕ ਸਵਿਫਟ ਕਾਰ, ਜਿਸ ਵਿੱਚ ਦੋ ਲੋਕ ਸਵਾਰ ਸਨ, ਨੂੰ ਰੋਕਿਆ ਤਾਂ ਉਹਨਾਂ ਪਾਸੋਂ ਅਫੀਮ ਬਰਾਮਦ ਹੋਈ, ਜੋ ਰਾਜਸਥਾਨ ਤੋਂ ਲੈ ਕੇ ਆ ਰਹੇ ਸਨ। ਇਹ ਲੋਕ ਇੱਕ ਬਠਿੰਡਾ ਅਤੇ ਦੂਸਰਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

By  KRISHAN KUMAR SHARMA February 15th 2026 02:21 PM -- Updated: February 15th 2026 02:22 PM

Bathinda News : ਬਠਿੰਡਾ ਪੁਲਿਸ ਨੇ ਇੱਕ ਨਾਕੇ ਦੌਰਾਨ ਵੱਡੀ ਕਾਰਵਾਈ ਕਰਦਿਆਂ 6 ਕਿੱਲੋ 500 ਗ੍ਰਾਮ ਅਫ਼ੀਮ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਇੱਕ ਸਵਿਫਟ ਕਾਰ, ਜਿਸ ਵਿੱਚ ਦੋ ਲੋਕ ਸਵਾਰ ਸਨ, ਨੂੰ ਰੋਕਿਆ ਤਾਂ ਉਹਨਾਂ ਪਾਸੋਂ ਅਫੀਮ ਬਰਾਮਦ ਹੋਈ, ਜੋ ਰਾਜਸਥਾਨ ਤੋਂ ਲੈ ਕੇ ਆ ਰਹੇ ਸਨ। ਇਹ ਲੋਕ ਇੱਕ ਬਠਿੰਡਾ ਅਤੇ ਦੂਸਰਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਐਸ.ਪੀ. ਸਿਟੀ ਨੇ ਦੱਸਿਆ ਕਿ ਸਾਡੀ ਥਾਣਾ ਕੇ ਨਾਲ ਪੁਲਿਸ ਵੱਲੋਂ ਬਠਿੰਡਾ ਬਾਦਲ ਰੋਡ ਤੇ ਇੱਕ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇੱਕ ਸਵਿਫਟ ਕਾਰ, ਜਿਸ ਵਿੱਚ ਦੋ ਲੋਕ ਸਵਾਰ ਸਨ, ਨੂੰ ਜਦ ਸ਼ੱਕੀ ਹਾਲਾਤਾਂ ਵਿੱਚ ਰੋਕਿਆ ਤਾਂ ਉਹਨਾਂ ਪਾਸੋਂ 6 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਇਹ ਦੋਵੇਂ ਮੁਲਜਮ, ਜੋ ਖੇਤੀਬਾੜੀ ਦਾ ਕੰਮ ਕਰਦੇ ਹਨ, ਇਨ੍ਹਾਂ ਉਪਰ ਪਹਿਲਾਂ ਵੀ ਐਨਡੀਪੀਸੀ ਦੇ ਮਾਮਲੇ ਦਰਜ ਹਨ ਅਤੇ ਸਜਾ ਜ਼ਾਬਤਾ ਹਨ।

ਉਨ੍ਹਾਂ ਕਿਹਾ ਕਿ ਪੁਲਿਸ ਨੇ ਇਹਨਾਂ ਦੋਵਾਂ ਖਿਲਾਫ਼ ਮੁਕਦਮਾ ਦਰਜ ਕਰਕੇ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਵੀ ਲੈ ਲਿਆ ਗਿਆ ਹੈ ਅਤੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Related Post