Sat, Apr 18, 2026
Whatsapp

ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਵਿਖਾਈ ਇਮਾਨਦਾਰੀ, ਸ਼ਰਧਾਲੂ ਦਾ 20 ਲੱਖ ਨਕਦੀ ਤੇ ਪਾਸਪੋਰਟਾਂ ਵਾਲਾ ਬੈਗ ਮੋੜਿਆ

SGPC : ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv. Harjinder Singh Dhami) ਨੇ ਦੱਸਿਆ ਕਿ ਸੋਧੀ ਸਿੰਘ ਨਾਮੀ ਸ਼ਰਧਾਲੂ, ਜੋ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸਨ, ਆਪਣੀ ਫਲਾਈਟ ਦੀ ਜਲਦਬਾਜ਼ੀ ਵਿੱਚ ਇਹ ਬੈਗ ਕਿਤੇ ਰੱਖ ਕੇ ਭੁੱਲ ਗਏ ਸਨ।

Reported by:  PTC News Desk  Edited by:  KRISHAN KUMAR SHARMA -- April 16th 2026 01:10 PM -- Updated: April 16th 2026 01:25 PM
ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਵਿਖਾਈ ਇਮਾਨਦਾਰੀ, ਸ਼ਰਧਾਲੂ ਦਾ 20 ਲੱਖ ਨਕਦੀ ਤੇ ਪਾਸਪੋਰਟਾਂ ਵਾਲਾ ਬੈਗ ਮੋੜਿਆ

ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਵਿਖਾਈ ਇਮਾਨਦਾਰੀ, ਸ਼ਰਧਾਲੂ ਦਾ 20 ਲੱਖ ਨਕਦੀ ਤੇ ਪਾਸਪੋਰਟਾਂ ਵਾਲਾ ਬੈਗ ਮੋੜਿਆ

SGPC : ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰੱਖਿਆ ਦਸਤੇ ਨੇ ਇਮਾਨਦਾਰੀ ਦੀ ਮਿਸਾਲ (Example of Honesty) ਪੇਸ਼ ਕਰਦਿਆਂ ਇੱਕ ਪ੍ਰਵਾਸੀ ਭਾਰਤੀ ਸਿੱਖ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸੁਰੱਖਿਅਤ ਵਾਪਸ ਕਰ ਦਿੱਤਾ ਹੈ। ਇਸ ਬੈਗ ਵਿੱਚ ਇੰਗਲੈਂਡ ਦੀ ਕਰੰਸੀ (ਜਿਸਦੀ ਕੀਮਤ ਭਾਰਤੀ ਰੁਪਏ ਅਨੁਸਾਰ ਲਗਭਗ 20 ਲੱਖ ਰੁਪਏ ਬਣਦੀ ਹੈ), ਇੱਕ ਭਾਰਤੀ ਪਾਸਪੋਰਟ ਅਤੇ ਦੋ ਅਮਰੀਕੀ ਪਾਸਪੋਰਟ ਮੌਜੂਦ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv. Harjinder Singh Dhami) ਨੇ ਦੱਸਿਆ ਕਿ ਸੋਧੀ ਸਿੰਘ ਨਾਮੀ ਸ਼ਰਧਾਲੂ, ਜੋ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸਨ, ਆਪਣੀ ਫਲਾਈਟ ਦੀ ਜਲਦਬਾਜ਼ੀ ਵਿੱਚ ਇਹ ਬੈਗ ਕਿਤੇ ਰੱਖ ਕੇ ਭੁੱਲ ਗਏ ਸਨ। ਜਦੋਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ, ਤਾਂ ਸ੍ਰੀ ਹਰਮੰਦਰ ਸਾਹਿਬ ਦੀ ਪੰਜ ਮੈਂਬਰੀ ਸੁਰੱਖਿਆ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਸਾਰਾ ਸਾਮਾਨ ਬਰਾਮਦ ਕਰਕੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ।  ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੇ ਸੰਗਤ ਦਾ ਵਿਸ਼ਵਾਸ ਜਿੱਤਿਆ ਹੈ।


ਗਰਮੀ ਦੇ ਮੌਸਮ ਅਤੇ ਸੰਗਤ ਦੇ ਭਾਰੀ ਇਕੱਠ ਨੂੰ ਮੁੱਖ ਰੱਖਦਿਆਂ, ਪ੍ਰਧਾਨ ਧਾਮੀ ਨੇ ਸੇਵਾਦਾਰਾਂ ਨੂੰ ਹਦਾਇਤ ਕੀਤੀ ਕਿ ਛੋਟੇ ਬੱਚਿਆਂ ਵਾਲੀਆਂ ਮਾਵਾਂ, ਬਜ਼ੁਰਗਾਂ ਅਤੇ ਅਪਾਹਜਾਂ ਲਈ ਵੱਖਰੀ ਕਤਾਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਲੰਬੀਆਂ ਲਾਈਨਾਂ ਵਿੱਚ ਪਰੇਸ਼ਾਨ ਨਾ ਹੋਣਾ ਪਵੇ। ਉਨ੍ਹਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਜੇਕਰ ਪਰਿਵਾਰ ਵੱਡਾ ਹੈ, ਤਾਂ ਬੱਚਿਆਂ ਵਾਲੇ ਜੀਅ ਛੋਟੀ ਲਾਈਨ ਰਾਹੀਂ ਜਾਣ ਅਤੇ ਬਾਕੀ ਪਰਿਵਾਰ ਆਮ ਮਰਯਾਦਾ ਅਨੁਸਾਰ ਸਹਿਯੋਗ ਕਰੇ। ਉਨ੍ਹਾਂ ਕਿਹਾ ਕਿ ਗੁਰੂ ਘਰ ਆਉਣ ਵਾਲੀ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਸ਼੍ਰੋਮਣੀ ਕਮੇਟੀ ਦੀ ਮੁੱਖ ਤਰਜੀਹ ਹੈ।

- PTC NEWS

Top News view more...

Latest News view more...

PTC NETWORK
PTC NETWORK