Barnala School Bomb Threat : ਚੰਡੀਗੜ੍ਹ ਮਗਰੋਂ ਪੰਜਾਬ ਦੇ ਸਕੂਲਾਂ ਨੂੰ ਮਿਲੀ ਧਮਕੀ, ਇਸ ਜ਼ਿਲ੍ਹੇ ਦੇ 6 ਸਕੂਲਾਂ ’ਚ ਧਮਾਕਾ ਕਰਨ ਦੀ ਧਮਕੀ !
Barnala School Bomb Threat : ਚੰਡੀਗੜ੍ਹ ਦੇ ਸਕੂਲਾਂ ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬਰਨਾਲਾ ਦੇ ਸਕੂਲਾਂ ਨੂੰ ਧਮਕੀ ਭਰੀ ਈਮੇਲ ਮਿਲੀ ਹੈ। ਇਹ ਈਮੇਲ ਦੋ ਵੱਖ-ਵੱਖ ਸਮੇਂ ’ਤੇ ਹਾਸਿਲ ਹੋਈਆਂ ਹਨ। ਇਸ ਈਮੇਲ ਨੇ ਇਲਾਕੇ ਵਿੱਚ ਹੜਕੰਪ ਮਚਾ ਦਿੱਤਾ, ਅਤੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ।
ਜ਼ਿਲ੍ਹੇ ਦੇ 6 ਸਕੂਲਾਂ ਨੂੰ ਮਿਲੀ ਧਮਕੀ
ਮਿਲੀ ਜਾਣਕਾਰੀ ਮੁਤਾਬਿਕ ਬਰਨਾਲਾ ਦੇ ਮਸ਼ਹੂਰ ਸਕੂਲਾਂ ਜਿਵੇਂ ਕਿ ਟੰਡਨ ਇੰਟਰਨੈਸ਼ਨਲ ਸਕੂਲ, ਆਰੀਆ ਭੱਟਾ ਕਾਲਜ, ਸਕੂਲ, ਵਾਈਸ ਸਕੂਲ 2 ਬ੍ਰਾਂਚ, ਸੈਕਰਡ ਹਾਰਟ ਸਕੂਲ, ਗੋਬਿੰਦ ਪਬਲਿਕ ਸਕੂਲ ਨੂੰ ਉਡਾਉਣ ਦੀ ਧਮਕੀ ਵਾਲੀਆਂ ਈਮੇਲ ਹਾਸਿਲ ਹੋਈਆਂ, ਜਿਸ ਨਾਲ ਸਕੂਲਾਂ ਵਿੱਚ ਦਹਿਸ਼ਤ ਫੈਲ ਗਈ।

ਸਥਿਤੀ ਨੂੰ ਕੀਤਾ ਗਿਆ ਕਾਬੂ ਹੇਠ
ਮਿਲੀ ਜਾਣਕਾਰੀ ਮੁਤਾਬਿਕ ਸਥਿਤੀ ਨੂੰ ਕਾਬੂ ਕਰਨ ਲਈ, ਸਕੂਲੀ ਬੱਚਿਆਂ ਨੂੰ ਸਕੂਲ ਦੇ ਓਪਨ ਥੀਏਟਰ ਖੇਡ ਦੇ ਮੈਦਾਨਾਂ ਵਿੱਚ ਬਿਠਾਇਆ ਗਿਆ ਸੀ। ਐਸਐਸਪੀ ਬਰਨਾਲਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ। ਉਨ੍ਹਾਂ ਨੂੰ ਅੱਜ ਸਵੇਰੇ ਦੋ ਵੱਖ-ਵੱਖ ਈਮੇਲ ਮਿਲੇ ਜਿਨ੍ਹਾਂ ਵਿੱਚ ਕੁੱਲ ਛੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਹਰ ਜਗ੍ਹਾ ਜਾਂਚ ਕੀਤੀ ਗਈ ਹੈ। ਸਥਿਤੀ ਕਾਬੂ ਹੇਠ ਹੈ, ਅਤੇ ਕੋਈ ਵੀ ਅਣਸੁਖਾਵੀਂ ਘਟਨਾ ਜਾਂ ਵਸਤੂ ਨਹੀਂ ਮਿਲੀ ਹੈ। ਪਹਿਲਾਂ ਵਾਂਗ, ਇਹ ਇੱਕ ਅਫਵਾਹ ਵਰਗੀ ਈਮੇਲ ਸੀ ਜੋ ਸੱਚ ਸਾਬਤ ਹੋਈ।
ਇਹ ਵੀ ਪੜ੍ਹੋ : Amritsar Murder News : ਅੰਮ੍ਰਿਤਸਰ ਦੇ ਪਿੰਡ ਭੁੱਲਰ ’ਚ ਚੱਲੀਆਂ ਤਾਬੜਤੋੜ ਗੋਲੀਆਂ, 32 ਸਾਲਾਂ ਨੌਜਵਾਨ ਦਾ ਕਤਲ
- PTC NEWS