Bathinda News : ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਪਤੀ ਨੂੰ ਨਸ਼ਾ ਦੇਣ ਪਹੁੰਚੀ ਪਤਨੀ ਨੂੰ ਪੁਲਿਸ ਨੇ ਮੌਕੇ ਤੇ ਕੀਤਾ ਕਾਬੂ ,ਚਿੱਟਾ ਪਾਊਡਰ ਤੇ ਤਬਾਕੂ ਬਰਾਮਦ

Bathinda News : ਬਠਿੰਡਾ ਦੀ ਕੇਂਦਰੀ ਜੇਲ੍ਹ (Bathinda Central Jail ) ਵਿੱਚ ਬੰਦ ਪਤੀ ਨੂੰ ਨਸ਼ਾ ਦੇਣ ਪਹੁੰਚੀ ਪਤਨੀ ਨੂੰ ਪੁਲਿਸ ਨੇ ਮੌਕੇ 'ਤੇ ਕਾਬੂ ਕਰ ਲੈ ਹੈ। ਮੁਲਾਕਾਤ ਕਰਨ ਆਈ ਜਸਵੀਰ ਕੌਰ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਚਿੱਟਾ ਪਾਊਡਰ ਅਤੇ ਤਬਾਕੂ ਬਰਾਮਦ ਕੀਤਾ ਗਿਆ ਹੈ , ਜੋ ਉਸ ਦੇ ਪਤੀ ਨੇ ਮੰਗਵਾਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

By  Shanker Badra June 4th 2025 12:03 PM

Bathinda News : ਬਠਿੰਡਾ ਦੀ ਕੇਂਦਰੀ ਜੇਲ੍ਹ  (Bathinda Central Jail ) ਵਿੱਚ ਬੰਦ ਪਤੀ ਨੂੰ ਨਸ਼ਾ ਦੇਣ ਪਹੁੰਚੀ ਪਤਨੀ ਨੂੰ ਪੁਲਿਸ ਨੇ ਮੌਕੇ 'ਤੇ ਕਾਬੂ ਕਰ ਲੈ ਹੈ। ਮੁਲਾਕਾਤ ਕਰਨ ਆਈ ਜਸਵੀਰ ਕੌਰ ਤੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਚਿੱਟਾ ਪਾਊਡਰ ਅਤੇ ਤਬਾਕੂ ਬਰਾਮਦ ਕੀਤਾ ਗਿਆ ਹੈ , ਜੋ ਉਸ ਦੇ ਪਤੀ ਨੇ ਮੰਗਵਾਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਬਠਿੰਡਾ ਪੁਲਿਸ ਨੇ ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਹੇਠ ਇੱਕ ਮਹਿਲਾ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੀ ਗਈ ਮਹਿਲਾ ਦਾ ਨਾਂ ਜਸਵੀਰ ਕੌਰ ਦੱਸਿਆ ਗਿਆ ਹੈ ਅਤੇ ਪੁਲਿਸ ਨੇ ਉਸ ਕੋਲੋਂ 40 ਕੈਪਸੂਲ ਚਿੱਟਾ ਪਾਊਡਰ 51 ਗ੍ਰਾਮ ,93 ਗਰਾਮ ਤਬਾਕੂ ਬਰਾਮਦ ਕੀਤਾ ਹੈ। ਦੱਸਣਯੋਗ ਹੈ ਕਿ ਜਸਵੀਰ ਕੌਰ ਦਾ ਪਤੀ ਬਲਜੀਤ ਸਿੰਘ ਵਾਸੀ ਚੰਦ ਭਾਨ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਬਲਜੀਤ ਕੌਰ ਵੱਲੋਂ ਇਹ ਨਸ਼ਾ 12 ਪਲਾਸਟਿਕ ਦੀਆਂ ਪਾਈਪਾਂ ਵਿੱਚ ਲੁਕਾਇਆ ਗਿਆ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਜਸਵੀਰ ਕੌਰ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਜਸਵੀਰ ਕੌਰ ਤੋਂ ਇਹ ਨਸ਼ਾ ਉਸ ਦੇ ਪਤੀ ਬਲਜੀਤ ਸਿੰਘ ਵੱਲੋਂ ਮੰਗਵਾਇਆ ਗਿਆ ਸੀ ,ਜੋ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਬਠਿੰਡਾ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਬਲਜੀਤ ਕੌਰ ਅਤੇ ਉਸਦੇ ਪਤੀ ਜਸਵੀਰ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।   

Related Post