Bathinda News : ਬਠਿੰਡਾ ਪੁਲਿਸ ਨੇ ਇੱਕ ਗੱਡੀ ਚੋਂ ਡੇਢ ਕਿੱਲੋ ਚਿੱਟੇ ਸਮੇਤ 2 ਲੋਕਾਂ ਨੂੰ ਕੀਤਾ ਕਾਬੂ
Bathinda News : ਬਠਿੰਡਾ ਦੀ ਸੀਆਈਏ ਪੁਲਿਸ ਵੱਲੋਂ ਬਠਿੰਡਾ -ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਜੀਦਾ ਨਜ਼ਦੀਕ ਟੋਲ ਪਲਾਜ਼ੇ 'ਤੇ ਇੱਕ ਸ਼ੱਕੀ ਕਾਰ ਨੂੰ ਰੋਕਿਆ ਗਿਆ ,ਜਿਸ ਵਿੱਚ ਦੋ ਲੋਕ ਸਵਾਰ ਸਨ। ਜਿਨਾਂ ਦੇ ਪਾਸਿਓਂ ਚੈਕਿੰਗ ਦੌਰਾਨ ਡੇਢ ਕਿਲੋ ਚਿੱਟਾ ਮਿਲਿਆ। ਫੜੇ ਗਏ ਦੋ ਲੋਕਾਂ ਦੀ ਪਹਿਚਾਣ ਸਬੰਧਤ ਬਠਿੰਡਾ ਜ਼ਿਲ੍ਹੇ ਨਾਲ ਦੱਸੀ ਜਾ ਰਹੀ ਹੈ
Bathinda News : ਬਠਿੰਡਾ ਦੀ ਸੀਆਈਏ ਪੁਲਿਸ ਵੱਲੋਂ ਬਠਿੰਡਾ -ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਜੀਦਾ ਨਜ਼ਦੀਕ ਟੋਲ ਪਲਾਜ਼ੇ 'ਤੇ ਇੱਕ ਸ਼ੱਕੀ ਕਾਰ ਨੂੰ ਰੋਕਿਆ ਗਿਆ ,ਜਿਸ ਵਿੱਚ ਦੋ ਲੋਕ ਸਵਾਰ ਸਨ। ਜਿਨਾਂ ਦੇ ਪਾਸਿਓਂ ਚੈਕਿੰਗ ਦੌਰਾਨ ਡੇਢ ਕਿਲੋ ਚਿੱਟਾ ਮਿਲਿਆ। ਫੜੇ ਗਏ ਦੋ ਲੋਕਾਂ ਦੀ ਪਹਿਚਾਣ ਸਬੰਧਤ ਬਠਿੰਡਾ ਜ਼ਿਲ੍ਹੇ ਨਾਲ ਦੱਸੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਸਾਡੀ ਸੀਆਈਏ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਕਾਰ ਜਿਸ ਵਿੱਚ ਨਸ਼ਾ ਹੋਣ ਦੀ ਸੰਭਾਵਨਾ ਹੈ, ਜਿਸ ਸੰਬੰਧ ਵਿੱਚ ਬਠਿੰਡਾ -ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਜੀਦਾ ਦੇ ਨਜ਼ਦੀਕ ਬਣੇ ਹੋਏ ਟੋਲ ਪਲਾਜ਼ੇ 'ਤੇ ਜਦੋਂ ਇੱਕ ਹੋਡਾ ਅਮੇਜ਼ ਕਾਰ ਨੂੰ ਰੋਕਿਆ ਗਿਆ ਸੀ, ਜਿਸ 'ਚੋਂ ਚੈਕਿੰਗ ਦੌਰਾਨ ਡੇਢ ਕਿਲੋ ਚਿੱਟਾ ਬਰਾਮਦ ਹੋਇਆ ਹੈ।
ਇਸ ਕਾਰ 'ਚ ਦੋ ਆਦਮੀ ਸਵਾਰ ਸਨ , ਗ੍ਰਿਫ਼ਤਾਰ ਮਨਪ੍ਰੀਤ ਸਿੰਘ ਉਰਫ ਮਾਣਾ ਵਾਸੀ ਬਠਿੰਡਾ ਅਤੇ ਦੂਸਰਾ ਸੰਦੀਪ ਸਿੰਘ ਉਰਫ ਦੀਪੂ ਜੋ ਕਿ ਮੁਲਤਾਨੀਆ ਰੋਡ ਬਠਿੰਡਾ ਦਾ ਰਹਿਣ ਵਾਲਾ ਹੈ। ਜਿਸ ਸਬੰਧ ਵਿੱਚ ਉਹਨਾਂ ਤੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮਨਪ੍ਰੀਤ ਮਾਣੇ 'ਤੇ ਪਹਿਲਾਂ ਵੀ ਕਾਫੀ ਐਨਡੀਪੀਸੀ ਦੇ ਮਾਮਲੇ ਦਰਜ ਹਨ ਅਤੇ ਖੁਦ ਵੀ ਨਸ਼ਾ ਕਰਦਾ ਹੈ।
ਐਸਪੀ ਹਿਨਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਖੁਰਦ ਜਿੱਥੇ ਕਿ ਲੋਕਾਂ ਵੱਲੋਂ ਦੀਵਾਰਾਂ ਦੇ ਉੱਪਰ ਲਿਖ ਕੇ ਲਗਾਇਆ ਸੀ ਕਿ ਇੱਥੇ ਚਿੱਟਾ ਵਿਕਦਾ ਹੈ। ਅੱਜ ਕਾਸੋ ਆਪਰੇਸ਼ਨ ਕੀਤਾ ਗਿਆ ,ਜਿਸ ਵਿੱਚ ਸਾਨੂੰ ਨਸ਼ਾ ਵੀ ਬਰਾਮਦ ਹੋਇਆ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਕਿਉਂਕਿ ਉੱਥੇ ਤਿੰਨ ਨਸ਼ਾ ਵੇਚਦੇ ਹਨ, ਜਿੰਨਾ ਉੱਪਰ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਹਨ ,ਜੋ ਕੋਰਟ ਤੋਂ ਬੇਲ 'ਤੇ ਆਉਣ ਤੋਂ ਬਾਅਦ ਦੁਬਾਰਾ ਫਿਰ ਨਸ਼ਾ ਵੇਚਣ ਲੱਗ ਜਾਂਦੇ ਸਨ। ਉਹਨਾਂ ਦੇ ਮਕਾਨ ਅਤੇ ਪ੍ਰਾਪਰਟੀ ਢਾਉਣ ਦੇ ਲਈ ਪਰਮਿਸ਼ਨ ਮੰਗੀ ਜਾ ਰਹੀ ਹੈ। ਇਹਨਾਂ ਚਿੱਟਾ ਵੇਚਣ ਵਾਲਿਆਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਕਿੱਥੋਂ ਲੈ ਕੇ ਆ ਰਹੇ ਸਨ ਅਤੇ ਕਿੱਥੇ ਵੇਚਣਾ ਸੀ ਇਸ ਮਾਮਲੇ ਵਿੱਚ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ।