Bathinda Police News : ਬਠਿੰਡਾ ਪੁਲਿਸ ਨੇ 2 ਵਿਅਕਤੀਆਂ ਨੂੰ 4 ਨਜਾਇਜ਼ ਹਥਿਆਰਾਂ ਨਾਲ ਕੀਤਾ ਕਾਬੂ
ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਵੈਟਨਰੀ ਕਾਲਜ ਰਾਮਪੁਰਾ ਪੁੱਜੇ ਤਾਂ ਜੰਗਲ ਵੱਲੋ ਦੇ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿੰਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਇਕਲ ਮੋੜਨਾ ਚਾਹਿਆ ਤਾਂ ਮੋਟਰਸਾਇਕਲ ਬੰਦ ਹੋ ਗਿਆ।
Bathinda Police News : ਬਠਿੰਡਾ ਪੁਲਿਸ ਵੱਲੋਂ ਗੈਂਗਸਟਰਾਂ ’ਤੇ ਵਾਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ 03 ਪਿਸਤੌਲ .32 ਬੋਰ ਸਮੇਤ 06 ਜਿੰਦਾ ਕਰਤੂਸ ਅਤੇ ਇੱਕ ਪਿਸਤੌਲ 315 ਬੋਰ ਦੇਸੀ ਸਮੇਤ ਦੋ ਜਿੰਦਾ ਕਾਰਤੂਸ .315 ਬੋਰ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਵੈਟਨਰੀ ਕਾਲਜ ਰਾਮਪੁਰਾ ਪੁੱਜੇ ਤਾਂ ਜੰਗਲ ਵੱਲੋ ਦੇ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿੰਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਇਕਲ ਮੋੜਨਾ ਚਾਹਿਆ ਤਾਂ ਮੋਟਰਸਾਇਕਲ ਬੰਦ ਹੋ ਗਿਆ। ਜਿੰਨ੍ਹਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸੀ ਕੀਤਾ ਤਾ ਉਨ੍ਹਾਂ ਪਾਸੋ 04 ਅਸਲੇ 08 ਰੋਂਦ ਬਰਾਮਦ ਕੀਤੇ ਗਏ।
ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸੰਦੀਪ ਸਿੰਘ ਨੇ ਪਿਸਟਲ ਮੱਧ ਪ੍ਰਦੇਸ਼ ਤੋਂ ਰਾਜਵੀਰ ਸਿੰਘ ਨਾਮ ਦੇ ਵਿਆਕਤੀ ਤੋਂ 50 ਹਜ਼ਾਰ ਰੁਪਏ ਵਿੱਚ ਖਰੀਦ ਕੀਤਾ ਸੀ। ਜਸਵਿੰਦਰ ਸਿੰਘ ਨੇ 32 ਬੋਰ ਦਾ ਪਿਸਟਲ ਅਕਾਸਦੀਪ ਸਿੰਘ ਵਾਸੀ ਭਗਤਾ ਭਾਈਕਾ ਤੋਂ ਲੈ ਕਰ ਆਇਆ ਸੀ। ਸੰਦੀਪ ਸਿੰਘ ਦਾ ਪਿੰਡ ਵਿੱਚ ਬਗੀ ਸਿੰਘ ਪੁੱਤਰ ਨਾਨਕ ਸਿੰਘ ਨਾਲ ਝਗੜਾ ਸੀ ਜਿਸ ਨੂੰ ਮਾਰਨ ਦੇ ਲਈ ਉਸ ਨੇ ਇਹ ਪਿਸਟਲ ਖ੍ਰੀਦ ਕੀਤੇ ਸਨ ਜੇਕਰ ਇਹ ਨਾ ਫੜੇ ਜਾਦੇ ਤਾ ਇਸ ਵੱਲੋਂ ਕੋਈ ਜਾਨੀ ਨੁਕਸਾਨ ਵੀ ਕੀਤਾ ਜਾ ਸਕਦਾ ਸੀ।
ਇਹ ਵੀ ਪੜ੍ਹੋ : AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ