Sat, Aug 15, 2026
Whatsapp

ਆਜ਼ਾਦੀ ਦਿਹਾੜੇ ਮੌਕੇ ਸ਼ੂਟਿੰਗ ਰੇਂਜ ‘ਚ ਹੁਨਰ ਦਿਖਾਉਣ ਵਾਲੇ ਜਪਜੋਤ ਸਿੰਘ ਦਰਦੀ ਦਾ ਸਨਮਾਨ

ਦੱਸ ਦਈਏ ਕਿ ਜਪਜੋਤ ਸਿੰਘ ਦਰਦੀ 9ਵੀਂ ਜਮਾਤ ਦਾ ਵਿਦਿਆਰਥੀ ਹੈ ਜਿਸ ਵੱਲੋਂ 10 ਮੀਟਰ ਰੇਂਜ ਤੱਕ ਤੇ ਸ਼ੂਟਿੰਗ ਮੁਕਾਬਲਿਆਂ ਵਿਚ ਸਿਲਵਰ ਤੇ ਗੋਲਡ ਮੈਡਲ ਹਾਸਿਲ ਕੀਤੇ ਜਾ ਚੁੱਕੇ ਹਨ।

Reported by:  PTC News Desk  Edited by:  Aarti -- August 15th 2026 05:23 PM
ਆਜ਼ਾਦੀ ਦਿਹਾੜੇ ਮੌਕੇ ਸ਼ੂਟਿੰਗ ਰੇਂਜ ‘ਚ ਹੁਨਰ ਦਿਖਾਉਣ ਵਾਲੇ ਜਪਜੋਤ ਸਿੰਘ ਦਰਦੀ ਦਾ ਸਨਮਾਨ

ਆਜ਼ਾਦੀ ਦਿਹਾੜੇ ਮੌਕੇ ਸ਼ੂਟਿੰਗ ਰੇਂਜ ‘ਚ ਹੁਨਰ ਦਿਖਾਉਣ ਵਾਲੇ ਜਪਜੋਤ ਸਿੰਘ ਦਰਦੀ ਦਾ ਸਨਮਾਨ

ਪਟਿਆਲਾ ਵਿਖੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਪਹੁੰਚੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ੂਟਰ ਜਪਜੋਤ ਸਿੰਘ ਦਰਦੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 

ਜਪਜੀਤ ਸਿੰਘ ਦੀ ਕੀਤੀ ਸ਼ਲਾਘਾ 

ਕੈਬਨਿਟ ਮੰਤਰੀ ਦੇ ਨਾਲ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ,ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ,ਪਟਿਆਲਾ ਦੇ ਮੇਅਰ ਕੁੰਦਨ ਗੋਗੀਆ,ਐਸ,ਐਸ.ਪੀ ਪਟਿਆਲਾ ਆਈ.ਪੀ.ਐਸ ਵਰੁਣ ਸ਼ਰਮਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ ਹਨ ਜਿਹਨਾ ਨੇ ਜਪਜੋਤ ਸਿੰਘ ਦੀ ਹੁਨਰ ਨੂੰ ਸਰਾਹਿਆ।

ਜਪਜੋਤ ਸਿੰਘ ਦਰਦੀ 9ਵੀਂ ਜਮਾਤ ਦਾ ਵਿਦਿਆਰਥੀ

ਦੱਸ ਦਈਏ ਕਿ ਜਪਜੋਤ ਸਿੰਘ ਦਰਦੀ 9ਵੀਂ ਜਮਾਤ ਦਾ ਵਿਦਿਆਰਥੀ ਹੈ ਜਿਸ ਵੱਲੋਂ 10 ਮੀਟਰ ਰੇਂਜ ਤੱਕ ਤੇ ਸ਼ੂਟਿੰਗ ਮੁਕਾਬਲਿਆਂ ਵਿਚ ਸਿਲਵਰ ਤੇ ਗੋਲਡ ਮੈਡਲ ਹਾਸਿਲ ਕੀਤੇ ਜਾ ਚੁੱਕੇ ਹਨ।

ਜਪਜੋਤ ਸਿੰਘ ਪੜ੍ਹਾਈ ਤੋਂ ਬਾਅਦ ਏ.ਐਸ ਸ਼ੂਟਿੰਗ ਅਕੈਡਮੀ ਵਿੱਚ ਜਾ ਕੇ ਸ਼ੂਟਿੰਗ ਦੀ ਮੁਹਾਰਤ ਹਾਸਿਲ ਕਰ ਰਿਹਾ। ਜਿਸਦਾ ਸੁਪਨਾ ਹੈ ਕਿ ਉਹ ਆਪਣੇ ਇਸ ਹੁਨਰ ਨੂੰ ਹੋਰ ਵਧਾਏ ਤੇ ਦੇਸ਼ ਲਈ ਮੈਡਲ ਲੈ ਕੇ ਆਵੇ।

ਇਹ ਵੀ ਪੜ੍ਹੋ  : Punjab Bandh News : ਕੌਮੀ ਇਨਸਾਫ਼ ਮੋਰਚੇ ਨੇ 21 ਅਗਸਤ ਨੂੰ ਦਿੱਤਾ ਪੰਜਾਬ ਬੰਦ ਦਾ ਸੱਦਾ ; ਕਿਹਾ- ਅਸੀਂ ਆਪਣੀ ਲੜਾਈ ਸ਼ਾਂਤੀਪੂਰਵਕ ਲੜਾਂਗੇ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK