Sat, Aug 15, 2026
Whatsapp

Attari Wagah Border ’ਤੇ 80ਵਾਂ ਆਜ਼ਾਦੀ ਦਿਵਸ ਨਾਲ ਮਨਾਇਆ ਗਿਆ ਧੂਮਧਾਮ

ਇਸ ਮੌਕੇ ਡੀਆਈਜੀ ਐਸ.ਐਸ. ਚੰਦੇਲ ਨੇ ਦੇਸ਼ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬੀਐਸਐਫ ਦੇ ਜਵਾਨ ਕੌਮੀ ਸੁਰੱਖਿਆ ਲਈ ਦਿਨ-ਰਾਤ ਸਰਹੱਦਾਂ ’ਤੇ ਤਾਇਨਾਤ ਹਨ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

Reported by:  PTC News Desk  Edited by:  Aarti -- August 15th 2026 11:20 AM
Attari Wagah Border ’ਤੇ 80ਵਾਂ ਆਜ਼ਾਦੀ ਦਿਵਸ ਨਾਲ ਮਨਾਇਆ ਗਿਆ ਧੂਮਧਾਮ

Attari Wagah Border ’ਤੇ 80ਵਾਂ ਆਜ਼ਾਦੀ ਦਿਵਸ ਨਾਲ ਮਨਾਇਆ ਗਿਆ ਧੂਮਧਾਮ

ਦੇਸ਼ ਭਰ ਵਿੱਚ 80ਵਾਂ ਆਜ਼ਾਦੀ ਦਿਵਸ ਬੜੇ ਮਾਣ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ’ਤੇ ਬੀਐਸਐਫ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬੀਐਸਐਫ ਦੇ ਡੀਆਈਜੀ ਐਸ.ਐਸ. ਚੰਦੇਲ ਸ਼ਾਮਲ ਹੋਏ।

ਇਸ ਮੌਕੇ ਡੀਆਈਜੀ ਐਸ.ਐਸ. ਚੰਦੇਲ ਨੇ ਦੇਸ਼ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਬੀਐਸਐਫ ਦੇ ਜਵਾਨ ਕੌਮੀ ਸੁਰੱਖਿਆ ਲਈ ਦਿਨ-ਰਾਤ ਸਰਹੱਦਾਂ ’ਤੇ ਤਾਇਨਾਤ ਹਨ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਏ ਆਪਰੇਸ਼ਨ ਸਿੰਧੂਰ ਦੌਰਾਨ ਬੀਐਸਐਫ ਨੇ ਗੁਆਂਢੀ ਦੇਸ਼ ਨੂੰ ਆਪਣੀ ਤਾਕਤ ਦਿਖਾਈ, ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ, ਡਰੋਨ ਡੇਗੇ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ।

ਡੀਆਈਜੀ ਨੇ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚ ਜਵਾਨਾਂ ਨੇ 118 ਤੋਂ ਵੱਧ ਦੁਸ਼ਮਣ ਚੌਕੀਆਂ ਤਬਾਹ ਕੀਤੀਆਂ। ਇਸ ਮੌਕੇ ਬੀਐਸਐਫ ਦੇ 2 ਜਵਾਨਾਂ ਨੂੰ ਸਬ-ਇੰਸਪੈਕਟਰ ਤੋਂ ਇੰਸਪੈਕਟਰ ਦੇ ਸਟਾਰ ਲਗਾ ਕੇ ਸਨਮਾਨਿਤ ਕੀਤਾ ਗਿਆ, ਜੋ ਮਾਣ ਵਾਲੀ ਗੱਲ ਹੈ। ਉਨ੍ਹਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਸਰਹੱਦ ਦੇ ਰੱਖਿਅਕਾਂ ਦਾ ਮਨੋਬਲ ਵਧਿਆ ਹੈ। ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਰੰਗਾ-ਰੰਗ ਮਾਹੌਲ ਬਣਿਆ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।

ਇਹ ਵੀ ਪੜ੍ਹੋ  :  Independence Day 2026 : ਪੈਟਰੋਲ, ਗੈਸ, ਖਾਦ ਦੀ ਕਮੀ ਨਹੀਂ ; ਲਾਲ ਕਿਲੇ ਤੋਂ ਪੀਐਮ ਮੋਦੀ ਨੇ ਕਿਹਾ- ਮਜਬੂਤ ਸਥਿਤੀ ’ਚ ਦੇਸ਼

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK