Bathinda News : ਜੇਲ੍ਹ ਵਿੱਚ ਬੈਠੇ ਵਿਅਕਤੀ ਨੇ ਮੱਧ ਪ੍ਰਦੇਸ਼ ਤੋਂ ਮੰਗਾਏ ਹਥਿਆਰ ,ਪੁਲਿਸ ਨੇ 5 ਪਿਸਟਲਾਂ ਸਣੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
Bathinda News : ਪੰਜਾਬ ਵਿੱਚ ਨਜਾਇਜ਼ ਅਸਲੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਜੇਲ੍ਹ ਵਿੱਚ ਬੈਠੇ ਵਿਅਕਤੀਆਂ ਵੱਲੋਂ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਮੰਗਵਾਇਆ ਗਿਆ ਹੈ। ਜਿਸ ਦਾ ਖੁਲਾਸਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਸਿਵਲ ਲਾਈਨ ਥਾਣੇ ਅਧੀਨ ਆਉਂਦੀ ਰਿੰਗ ਰੋਡ ਤੋਂ ਇੱਕ ਨੌਜਵਾਨ ਨੂੰ ਪੁਲਿਸ ਕਰਮਚਾਰੀਆਂ ਵੱਲੋਂ 5 ਦੇਸੀ ਪਸਤੌਲ ਅਤੇ 11 ਜਿੰਦਾ ਕਾਰਤੂਸ ਨਾਲ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ
Bathinda News : ਪੰਜਾਬ ਵਿੱਚ ਨਜਾਇਜ਼ ਅਸਲੇ ਦਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ। ਜੇਲ੍ਹ ਵਿੱਚ ਬੈਠੇ ਵਿਅਕਤੀਆਂ ਵੱਲੋਂ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਮੰਗਵਾਇਆ ਗਿਆ ਹੈ। ਜਿਸ ਦਾ ਖੁਲਾਸਾ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਸਿਵਲ ਲਾਈਨ ਥਾਣੇ ਅਧੀਨ ਆਉਂਦੀ ਰਿੰਗ ਰੋਡ ਤੋਂ ਇੱਕ ਨੌਜਵਾਨ ਨੂੰ ਪੁਲਿਸ ਕਰਮਚਾਰੀਆਂ ਵੱਲੋਂ 5 ਦੇਸੀ ਪਸਤੌਲ ਅਤੇ 11 ਜਿੰਦਾ ਕਾਰਤੂਸ ਨਾਲ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮੋਨੂ ਗੁੱਜਰ ਨਾਮਕ 21 ਸਾਲਾਂ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਪਿੱਠੂ ਬੈਗ ਵਿੱਚੋਂ ਪੁਲਿਸ ਨੇ ਪੰਜ ਪਿਸਤੌਲ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਮੋਨੂ ਗੁਜਰ ਨਾਮਕ ਨੌਜਵਾਨ ਨੇ ਦੱਸਿਆ ਕਿ ਉਹ ਕਿਸੇ ਮਾਮਲੇ ਵਿੱਚ ਜੇਲ੍ਹ ਗਿਆ ਸੀ। ਜੇਲ੍ਹ ਵਿੱਚ ਹੀ ਬੰਦ ਇੱਕ ਵਿਅਕਤੀ ਵੱਲੋਂ ਉਸ ਨੂੰ ਮੱਧ ਪ੍ਰਦੇਸ਼ ਜਾ ਕੇ ਉਸ ਦਾ ਸਮਾਨ ਲੈ ਕੇ ਆਉਣ ਲਈ ਕਿਹਾ ਗਿਆ ਸੀ।
ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਉਹ ਮੱਧ ਪ੍ਰਦੇਸ਼ ਤੋਂ ਇਹ ਪੰਜ ਪਿਸਤੌਲ ਅਤੇ 11 ਕਾਰਤੂਸ ਲੈ ਕੇ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਨੂ ਗੁਜਰ ਵੱਲੋਂ ਸਿਰਫ ਕੋਰੀਅਰ ਦਾ ਕੰਮ ਕੀਤਾ ਜਾ ਰਿਹਾ ਸੀ। ਇਹ ਅਸਲਾ ਕਿਸ ਨੂੰ ਡਿਲੀਵਰ ਕਰਨਾ ਸੀ ਇਹ ਹਦਾਇਤ ਅਜੇ ਮੋਨੂ ਗੁੱਜਰ ਨੂੰ ਦੇਣੀ ਬਾਕੀ ਸੀ।
ਉਸ ਤੋਂ ਪਹਿਲਾਂ ਹੀ ਪੁਲਿਸ ਨੇ ਮੋਨੂ ਗੁਜਰ ਨੂੰ ਨਜਾਇਜ਼ ਅਸਲੇ ਸਣੇ ਗਿਰਫਤਾਰ ਕਰ ਲਿਆ ਹੈ। ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਪੁਲਿਸ ਪਾਰਟੀ ਬਕਾਇਦਾ ਮੱਧ ਪ੍ਰਦੇਸ਼ ਭੇਜੀ ਜਾ ਰਹੀ ਹੈ। ਜਿਸ ਵੱਲੋਂ ਇਹ ਜਾਂਚ ਕੀਤੀ ਜਾਵੇਗੀ ਕਿ ਮੋਨੂ ਗੁੱਜਰ ਵੱਲੋਂ ਖਰੀਦਿਆ ਗਿਆ ਅਸਲਾ ਕਿਸ ਵਿਅਕਤੀ ਤੋਂ ਲਿਆ ਗਿਆ ਸੀ।