ਸ਼ਾਕਾਹਾਰੀ ਹੋਣ ਕਰਕੇ ਕਿੰਗ ਕੋਹਲੀ ਨਹੀਂ ਖਾਂਦੇ ਅੰਡਾ, ਚਿਕਨ; ਡਾਈਟ ਪੂਰੀ ਕਰਨ ਲਈ ਖਾਣਾ ਪੈਂਦਾ 'Mock Meat'

By  Jasmeet Singh October 27th 2023 03:29 PM -- Updated: October 30th 2023 12:02 PM

Virat Kohli Diet: ਸਾਬਕਾ ਭਾਰਤੀ ਕਪਤਾਨ ਅਤੇ ਹਮਲਾਵਰ ਬੱਲੇਬਾਜ਼ ਵਿਰਾਟ ਕੋਹਲੀ ਕ੍ਰਿਕਟ ਦੇ ਸਭ ਤੋਂ ਫਿੱਟ ਖਿਡਾਰੀਆਂ ਵਿੱਚੋਂ ਇੱਕ ਹਨ। ਕੋਹਲੀ ਦੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਚਰਚਾ ਹੁੰਦੀ ਰਹਿੰਦੀ ਹੈ। ਕੋਹਲੀ ਨੇ ਵਿਸ਼ਵ ਕੱਪ ਦੇ ਮੌਜੂਦਾ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਪੰਜ ਮੈਚਾਂ ਵਿੱਚ 354 ਦੌੜਾਂ ਬਣਾਈਆਂ ਹਨ। ਵਿਸ਼ਵ ਕੱਪ ਦੌਰਾਨ ਵੀ ਕੋਹਲੀ ਆਪਣੇ ਖਾਣੇ ਦਾ ਬਹੁਤ ਧਿਆਨ ਰੱਖ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਖਾਣੇ ਦੇ ਮੈਨਿਊ ਦਾ ਖੁਲਾਸਾ ਹੋਇਆ ਹੈ।

ਟੀਮ ਇੰਡੀਆ ਦੇ ਇੱਕ ਹੋਟਲ ਦੇ ਸ਼ੈੱਫ ਨੇ ਖੁਲਾਸਾ ਕੀਤਾ ਹੈ ਕਿ ਇਸ ਵਿਸ਼ਵ ਕੱਪ ਦੌਰਾਨ ਕੋਹਲੀ ਕੀ ਖਾ ਰਹੇ ਹਨ। ਹੋਟਲ ਦੇ ਕਾਰਜਕਾਰੀ ਸ਼ੈੱਫ ਨੇ ਦੱਸਿਆ ਕਿ ਵਿਸ਼ਵ ਕੱਪ ਦੌਰਾਨ ਜ਼ਿਆਦਾਤਰ ਖਿਡਾਰੀ ਉੱਚ-ਪ੍ਰੋਟੀਨ ਅਤੇ ਘੱਟ ਕਾਰਬ ਵਾਲੀ ਖੁਰਾਕ ਦੀ ਚੋਣ ਕਰ ਰਹੇ ਹਨ। ਹਾਲਾਂਕਿ ਕੁਝ ਖਿਡਾਰੀ ਗ੍ਰਿਲਡ ਮੱਛੀ ਅਤੇ ਚਿਕਨ ਨੂੰ ਤਰਜੀਹ ਦਿੰਦੇ ਹਨ, ਪਰ ਵਿਰਾਟ ਸ਼ਾਕਾਹਾਰੀ ਹੋਣ ਕਰਕੇ ਵਿਰਾਟ ਆਪਣੀ ਪ੍ਰੋਟੀਨ ਦੀਆਂ ਜ਼ਰੂਰਤਾਂ ਲਈ ਟੋਫੂ ਅਤੇ ਸੋਇਆ-ਅਧਾਰਤ ਭੋਜਨ 'ਤੇ ਨਿਰਭਰ ਕਰਦੇ ਹਨ।




ਵਿਰਾਟ ਨਹੀਂ ਖਾਂਦੇ ਮੀਟ
ਇੱਕ ਕੌਮੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਹੋਟਲ ਦੇ ਬੁਫੇ ਵਿੱਚ ਕਈ ਤਰ੍ਹਾਂ ਦੇ ਮੀਟ ਹੁੰਦੇ ਹਨ ਪਰ ਖਿਡਾਰੀ ਉਬਾਲੇ ਜਾਂ ਗਰਿੱਲਡ ਚਿਕਨ ਜਾਂ ਮੱਛੀ ਦੀ ਚੋਣ ਕਰ ਸਕਦੇ ਹਨ। ਵਿਰਾਟ ਲਈ ਵੀ ਉਬਲਿਆ ਭੋਜਨ ਤਿਆਰ ਕੀਤਾ ਜਾਂਦਾ ਹੈ। ਇਹਨਾਂ ਵਿੱਚ ਸ਼ਾਕਾਹਾਰੀ ਡਿਮ ਸਮਸ ਅਤੇ ਹੋਰ ਸਬਜ਼ੀਆਂ-ਆਧਾਰਿਤ ਪ੍ਰੋਟੀਨ ਜਿਵੇਂ ਕਿ ਸੋਇਆ ਅਤੇ ਸ਼ਾਕਾਹਾਰੀ ਮੀਟ (ਟੋਫੂ)  ਸ਼ਾਮਲ ਹਨ। ਉਨ੍ਹਾਂ ਦੀ ਖੁਰਾਕ ਵਿੱਚ ਸੰਭਵ ਤੌਰ 'ਤੇ ਘੱਟ ਤੋਂ ਘੱਟ ਡੇਅਰੀ ਉਤਪਾਦ ਸ਼ਾਮਲ ਹੁੰਦੇ ਹਨ।



ਡੇਅਰੀ ਉਤਪਾਦਾਂ ਦੀ ਘੱਟੋ ਘੱਟ ਵਰਤੋਂ
ਰਿਪੋਰਟ 'ਚ ਦੱਸਿਆ ਕਿ ਹੋਟਲ ਪ੍ਰਬੰਧਨ ਵਿਰਾਟ ਕੋਹਲੀ ਦੇ ਖਾਣੇ 'ਚ ਘੱਟ ਤੋਂ ਘੱਟ ਡੇਅਰੀ ਉਤਪਾਦ ਸ਼ਾਮਲ ਕਰਦਾ ਹੈ। ਸ਼ੈੱਫ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਆਮ ਤੌਰ 'ਤੇ ਦੁਪਹਿਰ ਦੇ ਖਾਣੇ ਦੇ ਤੌਰ 'ਤੇ ਉਬਲੀਆਂ ਮੱਛੀਆਂ ਜਾਂ ਚਿਕਨ ਦੇ ਨਾਲ ਉਬਲੀਆਂ ਜਾਂ ਤਲੀਆਂ ਹੋਈਆਂ ਸਬਜ਼ੀਆਂ ਲੈਂਦੀਆਂ ਹਨ। ਹਾਲਾਂਕਿ ਡੇਵੋਨ ਕੋਨਵੇ ਕਈ ਵਾਰ ਪਰਾਠੇ ਖਾਣਾ ਪਸੰਦ ਕਰਦੇ ਹਨ। ਨਿਊਜ਼ੀਲੈਂਡ ਦੀ ਟੀਮ ਕਰੀ ਤੋਂ ਦੂਰ ਰਹਿੰਦੀ ਹੈ। ਉਨ੍ਹਾਂ ਦਾ ਰਾਸ਼ਟਰੀ ਫ਼ਲ 'ਕੀਵੀ' ਟੀਮ ਲਈ ਉਪਲਬਧ ਰਹਿੰਦਾ ਹੈ। 

Related Post