ਅੰਮ੍ਰਿਤਪਾਲ ਦਾ ਸੋਸ਼ਲ ਮੀਡੀਆ ਹੈਂਡਲਰ ਡਿਟੇਨ; ਜਲੰਧਰ ਵਿੱਚ ਦਰਜ FIR ਤੋਂ ਬਾਅਦ LOC ਜਾਰੀ

ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਹੈਂਡਲਰ ਨੂੰ ਡਿਟੇਨ ਕੀਤਾ ਗਿਆ ਹੈ। ਪੰਜਾਬ ਦੀ ਤਰਫ ਤੋਂ ਉਸਦੇ ਵਿਰੁੱਧ ਇੱਕ ਲੁਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ।

By  Jasmeet Singh March 9th 2023 09:05 PM -- Updated: March 9th 2023 09:06 PM

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ 'ਤੇ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਹੈਂਡਲਰ ਨੂੰ ਡਿਟੇਨ ਕੀਤਾ ਗਿਆ ਹੈ। ਪੰਜਾਬ ਦੀ ਤਰਫ ਤੋਂ ਉਸਦੇ ਵਿਰੁੱਧ ਇੱਕ ਲੁਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ। ਫਿਲਹਾਲ ਫੜੇ ਗਏ ਗੁਰ ਔਜਲਾ ਤੋਂ ਅੰਮ੍ਰਿਤਸਰ ਏਅਰਪੋਰਟ 'ਤੇ ਪੁਛ-ਪੜਤਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗੁਰਿੰਦਰਪਾਲ ਸਿੰਘ ਔਜਲਾ ਉਰਫ਼ ਗੁਰ ਔਜਲਾ ਯੂਕੇ ਕਾ ਰਹਿਣ ਵਾਲਾ ਹੈ। ਬੀਤੇ ਕੁਝ ਮਹੀਨਿਆਂ ਤੋਂ ਉਹ ਪੰਜਾਬ ਵਿੱਚ ਵੀ ਸੀ। ਸੂਚਨਾ ਹੈ ਕਿ ਔਜਲਾ ਵਾਰਿਸ ਪੰਜਾਬ ਦੇ ਜਥੇਦਾਰ ਅੰਮ੍ਰਿਤਪਾਲ ਸਿੰਘ ਦਾ ਟਵੀਟਰ ਹੈਂਡਲ ਕਰਦਾ ਹੈ। ਪੰਜਾਬ ਦੇ ਜਲੰਧਰ ਵਿੱਚ ਐਫ.ਆਈ.ਆਰ ਦਰਜ ਕਰਨ ਤੋਂ ਬਾਅਦ ਉਸ ਦੇ ਨਾਮ ਦਾ ਲੁੱਕ ਆਊਟ ਸਰਕੂਲਰ (LOC) ਕੱਢਿਆ ਗਿਆ ਤਾਂ ਉਹ ਪ੍ਰਵਾਸੀ ਭਾਰਤੀ ਹੁੰਦੇ ਹੋਏ ਵੀ ਵਿਦੇਸ਼ ਨਾ ਜਾ ਸਕਿਆ ਹੈ। ਖਬਰਾਂ ਮੁਤਾਬਕ ਔਜਲਾ ਦੇ ਵਿਰੁੱਧ 20 ਫਰਵਰੀ ਨੂੰ ਬਿਆਨ ਦਰਜ ਕੀਤਾ ਗਿਆ ਸੀ। ਉਸ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਹੀ ਪੁਲਿਸ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਕਿ ਹੁਣ ਜਦੋਂ ਉਹ ਵਿਦੇਸ਼ ਜਾਣ ਵਾਲਾ ਸੀ ਤਾਂ ਪੁਲਿਸ ਉਸ ਨੂੰ ਫੜ੍ਹ ਕੇ ਆਪਣੇ ਨਾਲ ਜਲੰਧਰ ਕਸਟਡੀ ਵਿੱਚ ਲੈ ਗਈ ਹੈ।

Related Post