6ਵੀਂ ਜਮਾਤ ਦੀ ਭਾਨਵੀ ਬਣੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ! DC ਸਾਕਸ਼ੀ ਸਾਹਨੀ ਨੇ ਸਮਝਾਈਆਂ ਜਿੰਮੇਵਾਰੀਆਂ, ਜਾਣੋ ਪੂਰਾ ਮਾਮਲਾ

Amritsar Police News : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਹਨੀ ਨੇ ਪਹਿਲਾਂ ਹੀ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਜੋ ਵੀ ਬੱਚੇ ਆਪਣੇ ਭਵਿੱਖ ਦਾ ਸੁਪਨਾ ਲੈਂਦੇ ਹਨ, ਉਹਨਾਂ ਨੂੰ ਸੁਪਨਾ ਪੂਰਾ ਕਰਨ ਲਈ ਮੁਢਲੀ ਜਾਣਕਾਰੀ ਤੋਂ ਇਲਾਵਾ ਜੋ ਵੀ ਸਿੱਖਿਆ ਚਾਹੀਦੀ ਹੋਵੇ ਉਹ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

By  KRISHAN KUMAR SHARMA December 26th 2024 05:23 PM -- Updated: December 26th 2024 05:28 PM

DC Amritsar : 6ਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਭਾਨਵੀ, ਜਿਸ ਨੂੰ ਵੱਡੇ ਹੋ ਕੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕਮਿਸ਼ਨਰ ਲੱਗਣ ਦਾ ਸ਼ੌਂਕ ਹੈ, ਨੇ ਜਦ ਹਿੰਮਤ ਕਰਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਬੜੀ ਫਰਾਖਦਿਲੀ ਵਿਖਾਉਂਦੇ ਹੋਏ ਉਸ ਨੂੰ ਆਪਣੇ ਦਫਤਰ ਸੱਦਿਆ ਅਤੇ ਡਿਪਟੀ ਕਮਿਸ਼ਨਰ ਦੀ ਕੁਰਸੀ ਉੱਤੇ ਬਿਠਾ ਕੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਕਹਿੰਦੇ ਹੋਏ ਸਾਰੀਆਂ ਜਿੰਮੇਵਾਰੀਆਂ ਸਮਝਾਈਆਂ।

ਦੱਸਣਯੋਗ ਹੈ ਕਿ ਉਕਤ ਬੱਚੀ ਭਾਨਵੀ ਛੇਵੀਂ ਵਿਦਿਆਰਥੀ ਵਿਦਿਆਰਥਣ ਹੈ ਅਤੇ ਉਸ ਦੀ ਇੱਛਾ ਦੇਸ਼ ਲਈ ਕੁਝ ਕਰਨ ਗੁਜਰਨ ਦੀ ਹੈ, ਜਿਸ ਲਈ ਉਹ ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨਾ ਚਾਹੁੰਦੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਹਨੀ ਨੇ ਪਹਿਲਾਂ ਹੀ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿ ਜੋ ਵੀ ਬੱਚੇ ਆਪਣੇ ਭਵਿੱਖ ਦਾ ਸੁਪਨਾ ਲੈਂਦੇ ਹਨ, ਉਹਨਾਂ ਨੂੰ ਸੁਪਨਾ ਪੂਰਾ ਕਰਨ ਲਈ ਮੁਢਲੀ ਜਾਣਕਾਰੀ ਤੋਂ ਇਲਾਵਾ ਜੋ ਵੀ ਸਿੱਖਿਆ ਚਾਹੀਦੀ ਹੋਵੇ ਉਹ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।


ਅੱਜ ਉਹਨਾਂ ਨੇ ਉਕਤ ਬੱਚੀ ਨੂੰ ਆਪਣੇ ਮਾਪਿਆਂ ਨਾਲ ਦਫਤਰ ਆਉਣ ਦਾ ਸੱਦਾ ਦਿੱਤਾ ਅਤੇ ਆਪਣੀ ਗੱਡੀ ਭੇਜ ਕੇ ਬੱਚੀ ਨੂੰ ਮਾਪਿਆਂ ਸਮੇਤ ਦਫਤਰ ਬੁਲਾਇਆ,  ਜਿੱਥੇ ਉਹਨਾਂ ਨੇ ਬੱਚੀ ਨੂੰ ਡਿਪਟੀ ਕਮਿਸ਼ਨਰ ਦੀਆਂ ਜਿੰਮੇਵਾਰੀਆਂ, ਸਮਾਜ ਦੀਆਂ ਲੋੜਾਂ, ਸਿਵਿਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਲਈ ਯੋਗਤਾ ਅਤੇ ਪੜ੍ਹਾਈ ਲਈ ਕੀਤੀ ਜਾਣ ਵਾਲੀ ਮਿਹਨਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਉਪਰੰਤ ਉਕਤ ਬੱਚੀ ਨੂੰ ਆਪਣੀ ਕੁਰਸੀ ਉੱਤੇ ਬਿਠਾ ਕੇ ਇੱਕ ਦਿਨ ਦਾ ਡਿਪਟੀ ਕਮਿਸ਼ਨਰ ਥਾਪਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਕੀਤੀਆਂ ਜਾਣ ਵਾਲੀਆਂ ਵੀਡੀਓ ਕਾਨਫਰੰਸ, ਮੀਟਿੰਗਾਂ ਆਦਿ ਦਾ ਵੀ ਅਨੁਭਵ ਕਰਾਇਆ।

Related Post