Lehragaga News : ਕੋਲੇ ਦੀ ਮਹਿੰਗਾਈ ਨੇ ਹਿਲਾਇਆ ਭੱਠਾ ਉਦਯੋਗ , 20 ਮਈ ਤੋਂ ਭੱਠੇ ਬੰਦ ਕਰਨ ਦਾ ਐਲਾਨ

Lehragaga News : ਲਹਿਰਾਗਾਗਾ ਵਿਖੇ ਅੱਜ ਭੱਠਾ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਲਹਿਰਾ ਗਾਗਾ, ਮੂਨਕ ਅਤੇ ਖਨੌਰੀ ਦੇ ਸਮੂਹ ਭੱਠਾ ਮਾਲਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ 'ਕੋਲਾ ਮਾਫੀਆ' ਦੇ ਵਧਦੇ ਪ੍ਰਭਾਵ ਅਤੇ ਮਨਮਾਨੀਆਂ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਭੱਠਾ ਐਸੋਸੀਏਸ਼ਨ ਲਹਿਰਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕੀਤੀ। ਇਸ ਮੌਕੇ ਮੂਣਕ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਬਾਂਸਲ ਅਤੇ ਭੱਠਾ ਮਾਲਕ ਸੰਦੀਪ ਦੀਪੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ

By  Shanker Badra February 12th 2026 08:46 AM

Lehragaga News : ਲਹਿਰਾਗਾਗਾ ਵਿਖੇ ਅੱਜ ਭੱਠਾ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਲਹਿਰਾ ਗਾਗਾ, ਮੂਨਕ ਅਤੇ ਖਨੌਰੀ ਦੇ ਸਮੂਹ ਭੱਠਾ ਮਾਲਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ 'ਕੋਲਾ ਮਾਫੀਆ' ਦੇ ਵਧਦੇ ਪ੍ਰਭਾਵ ਅਤੇ ਮਨਮਾਨੀਆਂ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਮੀਟਿੰਗ ਦੀ ਪ੍ਰਧਾਨਗੀ ਭੱਠਾ ਐਸੋਸੀਏਸ਼ਨ ਲਹਿਰਾ ਦੇ ਪ੍ਰਧਾਨ ਅਸ਼ਵਨੀ ਕੁਮਾਰ ਨੇ ਕੀਤੀ। ਇਸ ਮੌਕੇ ਮੂਣਕ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਬਾਂਸਲ ਅਤੇ ਭੱਠਾ ਮਾਲਕ ਸੰਦੀਪ ਦੀਪੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਆਗੂਆਂ ਨੇ ਆਰੋਪ ਲਾਇਆ ਕਿ ਕੋਲਾ ਮਾਫੀਆ ਕਾਰਨ ਕੋਲੇ ਦੀਆਂ ਕੀਮਤਾਂ ਬੇਤਹਾਸ਼ਾ ਵਧ ਰਹੀਆਂ ਹਨ। ਮਾਫੀਆ ਦੇ ਵਧਦੇ ਦਬਦਬੇ ਕਾਰਨ ਭੱਠਾ ਉਦਯੋਗ ਡੂੰਘੇ ਸੰਕਟ ਵਿੱਚ ਘਿਰ ਗਿਆ ਹੈ। ਭੱਠਾ ਮਾਲਕਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਲੇ ਦੀਆਂ ਕੀਮਤਾਂ 'ਤੇ ਤੁਰੰਤ ਕਾਬੂ ਨਾ ਪਾਇਆ ਗਿਆ ਤਾਂ ਇੱਟਾਂ ਦੇ ਰੇਟ ਆਸਮਾਨ ਨੂੰ ਛੂਹਣਗੇ। ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪਵੇਗਾ, ਜਿਸ ਨਾਲ ਘਰ ਬਣਾਉਣਾ ਹੋਰ ਵੀ ਮਹਿੰਗਾ ਹੋ ਜਾਵੇਗਾ।

ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੋਲਾ ਮਾਫੀਆ ਦੇ ਨੈੱਟਵਰਕ ਨੂੰ ਤੋੜਿਆ ਜਾਵੇ ਤਾਂ ਜੋ ਭੱਠਾ ਉਦਯੋਗ ਨੂੰ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਵਾਜਬ ਰੇਟਾਂ 'ਤੇ ਇੱਟਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ 20 ਮਈ ਤੋਂ ਭੱਠੇ ਬੰਦ ਕਰਨ ਦਾ ਐਲਾਨ ਕੀਤਾ ਹੈ।  ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨੇ ਕਿਹਾ ਕਿ ਭੱਠਾ ਉਦਯੋਗ ‘ਤੇ ਸੰਕਟ ਮੰਡਰਾ ਰਿਹਾ ਹੈ। ਕੋਲਾ ਮਾਫੀਆ ‘ਤੇ ਕਾਰਵਾਈ ਨਾ ਹੋਈ ਤਾਂ ਇੱਟਾਂ ਦੇ ਰੇਟ 9000 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਸਕਦੇ ਹਨ। 


Related Post