ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨਿਕ ਕਮੇਟੀ ਦਾ ਵੱਡਾ ਫ਼ੈਸਲਾ, ਬੀਬੀ ਜਗੀਰ ਕੌਰ ਮੁਅੱਤਲ

By  Ravinder Singh November 2nd 2022 04:23 PM -- Updated: November 2nd 2022 04:48 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਖਿਲਾਫ਼ ਪਾਰਟੀ ਵਿਰੋਧੀ ਸਰਗਰਮੀਆਂ ਕਾਰਨ ਐਕਸ਼ਨ ਲੈਂਦੇ ਹੋਏ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਲਈ ਉਮੀਦਵਾਰ ਬੀਬੀ ਜਗੀਰ ਕੌਰ ਉਤੇ ਕਾਰਵਾਈ ਦੀ ਤਲਵਾਰ ਲਟਕ ਰਹੀ ਸੀ।  ਬੀਬੀ ਜਗੀਰ ਕੌਰ ਨਾਲ ਮੁਲਾਕਾਤ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਪ੍ਰਧਾਨ ਨੂੰ ਰਿਪੋਰਟ ਸੌਂਪ ਦਿੱਤੀ ਸੀ। ਚੰਡੀਗੜ੍ਹ 'ਚ  ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ, ਜਿਸ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਸੀਨੀਅਰ ਆਗੂ ਨੂੰ ਪਾਰਟੀ ਵਿਚੋਂ ਸਸਪੈਂਡ ਕਰ ਦਿੱਤਾ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਵਿਚ ਸੰਬੋਧਨ ਕਰਦੇ ਹੋਏ ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਸ਼ਰਨਜੀਤ ਸਿੰਘ ਢਿੱਲੋਂ ਨੇ ਸੰਬੋਧਨ ਕਰਦੇ ਹੋਏ ਮੀਟਿੰਗ ਵਿਚ ਲਏ ਗਏ ਫ਼ੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਜ ਅਨੁਸ਼ਾਸਨ ਕਮੇਟੀ ਦੀ ਬੈਠਕ ਵਿੱਚ ਬੀਬੀ ਜਗੀਰ ਕੌਰ ਤੇ ਜਗਮੀਤ ਬਰਾੜ ਦੇ ਮਸਲੇ ਉਤੇ ਚਰਚਾ ਹੋਈ। ਬੀਬੀ ਜਗੀਰ ਕੌਰ ਦੀਆਂ ਕਾਫ਼ੀ ਸਮੇਂ ਤੇ ਪਾਰਟੀ ਵਿਰੁੱਧ ਗਤੀਵਿਧੀਆਂ ਚੱਲ ਰਹੀਆਂ ਸਨ ਤੇ ਕੁਝ ਮੈਂਬਰਾਂ ਨੇ ਉਨ੍ਹਾਂ ਨੂੰ ਸਮਝਾਇਆ ਵੀ ਸੀ ਫਿਰ ਕੁੱਝ ਸ਼ਿਕਾਇਤਾਂ ਆ ਰਹੀਆਂ ਸਨ। ਜਾਣਕਾਰੀ ਅਨੁਸਾਰ ਬੀਬੀ ਨੂੰ ਮਨਾਉਣ ਲਈ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਸੁਰਜੀਤ ਸਿੰਘ ਰੱਖੜਾ ਦੀ ਘੰਟਿਆਂਬੱਧੀ ਬੈਠਕ ਵੀ ਬੇਨਤੀਜਾ ਰਹੀ ਸੀ। ਬੀਬੀ ਜਗੀਰ ਕੌਰ ਆਪਣੀ ਫੈਸਲੇ ਉਤੇ ਕਾਇਮ ਸਨ ਅਤੇ ਉਹ ਚੋਣ ਲੜਨ ਲਈ ਅੜੇ ਹੋਏ ਸਨ। ਵਾਰ-ਵਾਰ ਸਮਝਾਉਣ ਉਤੇ ਵੀ ਆਪਣਾ ਫੈਸਲਾ ਨਹੀਂ ਬਦਲ ਰਹੇ ਸਨ। ਇਸ ਲਈ ਅੱਜ ਬੀਬੀ ਜਗੀਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ। 48 ਘੰਟਿਆਂ ਦਾ ਜਵਾਬ ਦੇਣ ਲਈ ਸਮਾਂ ਦਿੱਤਾ ਜਾਂਦਾ ਹੈ। ਜਗਮੀਤ ਸਿੰਘ ਬਰਾੜ ਉਤੇ ਚਰਚਾ ਕੀਤੀ ਜਿਸ ਤੋਂ ਆਗੂ ਅਸੰਤੁਸ਼ਟ ਨਹੀਂ ਸਨ ਇਸ ਲਈ ਹੋਰ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ। ਸੀਨੀਅਰ ਆਗੂਆਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਜੇਕਰ ਇਹ ਫ਼ੈਸਲਾ ਜਨਤਕ ਕਰਦੇ ਹਨ ਕਿ ਉਹ ਚੋਣ ਨਹੀਂ ਲੜਣਗੇ ਤਾਂ ਉਨਾਂ ਦੀ ਮੁਅੱਤਲੀ ਬਹਾਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਅੰਦੋਲਨ ਦਾ ਬਦਲਾ ਲੈ ਰਹੀ : ਭਗਵੰਤ ਮਾਨ




Related Post