Bikram Singh Majithia Judicial Custody Extended : ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਧੀ; ਮੁਹਾਲੀ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਹਾਲੀ ਅਦਾਲਤ ਨੇ ਉਨ੍ਹਾਂ ਨੂੰ ਮੁੜ ਤੋਂ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
Jul 19, 2025 02:06 PM
Bikram Majithia ਦਾ Bhagwant Mann ਨੂੰ ਸੁਨੇਹਾ, Majithia ਦੀ ਬੈਰਕ ਬਾਰੇ ਵਕੀਲ ਨੇ ਕੀਤੇ ਵੱਡੇ ਖੁਲਾਸੇ
Jul 19, 2025 01:53 PM
ਬਿਕਰਮ ਸਿੰਘ ਮਜੀਠੀਆ ਨੂੰ ਮੁੜ ਲੈ ਕੇ ਜਾਇਆ ਗਿਆ ਨਾਭਾ ਜੇਲ੍ਹ
ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਨਾਭਾ ਜੇਲ੍ਹ ਲੈ ਕੇ ਹੋਈ ਰਵਾਨਾ
Jul 19, 2025 12:49 PM
ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਇਲਜ਼ਾਮ
- 'ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਕਰਨਾ ਚਾਹੁੰਦੇ ਸੀ ਪੇਸ਼'
- 'ਅਦਾਲਤ ’ਚ ਵਿਜੀਲੈਂਸ 1 ਹਜ਼ਾਰ ਏਕੜ ਜ਼ਮੀਨ ਵਾਲੇ ਇਲਜ਼ਾਮ ਤੋਂ ਮੁਕਰੀ'
- 'ਮਜੀਠੀਆ ਨੇ ਸਿਰਹਾਣਾ ਵਾਲੀ ਦਰਖਾਸਤ ਨਹੀਂ ਦਿੱਤੀ, CM ਮਾਨ ਝੂਠ ਬੋਲ ਰਹੇ ਹਨ'
- 'ਬਿਕਰਮ ਸਿੰਘ ਮਜੀਠੀਆ ਨੂੰ ਜਿਸ ਮੁਲਜ਼ਮ ਨਾਲ ਰੱਖਿਆ ਉਸ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ'
- 'ਮਜੀਠੀਆ ਨੂੰ 2 ਖਤਰਨਾਕ ਮੁਲਜ਼ਮਾਂ ਨਾਲ ਰੱਖਿਆ ਗਿਆ ਹੈ'
- 'ਮਜੀਠੀਆ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਾਨੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ'
- 'ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਮਜੀਠੀਆ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ'
Jul 19, 2025 12:40 PM
ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਧੀ
- ਮੁਹਾਲੀ ਅਦਾਲਤ ਨੇ ਮਜੀਠੀਆ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ
- ਦੂਜੀ ਵਾਰ 14 ਦਿਨਾਂ ਲਈ ਵਧਾਈ ਗਈ ਨਿਆਂਇਕ ਹਿਰਾਸਤ
- ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਇਲਜ਼ਾਮ
- ਕਿਹਾ-ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਕਰਨਾ ਚਾਹੁੰਦੇ ਸੀ ਪੇਸ਼
Jul 19, 2025 12:28 PM
ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਵਿੱਚ ਕੀਤਾ ਪੇਸ਼
Jul 19, 2025 11:55 AM
ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ,
Jul 19, 2025 11:50 AM
ਮੁਹਾਲੀ ਅਦਾਲਤ ’ਚ ਪਹੁੰਚੇ ਬਿਕਰਮ ਸਿੰਘ ਮਜੀਠੀਆ
Jul 19, 2025 11:42 AM
ਪੁਲਿਸ ਦੇ ਕਾਫ਼ਿਲੇ ਸਾਹਮਣੇ ਅਕਾਲੀ ਵਰਕਰਾਂ ਨੇ ਲਗਾਏ ਜ਼ਿੰਦਾਬਾਦ ਦੇ ਨਾਅਰੇ
Jul 19, 2025 11:34 AM
ਮਜੀਠੀਆ ਦੀ ਪਤਨੀ ਗਵੀਨ ਕੌਰ ਅਦਾਲਤ ਵਿੱਚ ਪਹੁੰਚੇ
Jul 19, 2025 11:16 AM
ਵੱਡੇ ਸੁਰੱਖਿਆ ਕਾਫ਼ਿਲੇ ਨਾਲ Bikram Singh Majithia ਨੂੰ ਨਾਭਾ ਤੋਂ ਲੈ ਕੇ ਨਿਕਲੀ ਪੁਲਿਸ
Jul 19, 2025 11:15 AM
ਬਿਕਰਮਜੀਤ ਸਿੰਘ ਮਜੀਠੀਆ ਜੀ ਦਾ ਕਾਫਲਾ ਰਵਾਨਾ
ਰਾਜਪੁਰਾ ਗਗਨ ਚੌਕ ਤੋਂ ਬਿਕਰਮਜੀਤ ਸਿੰਘ ਮਜੀਠੀਆ ਜੀ ਦਾ ਕਾਫਲਾ ਰਵਾਨਾ ਹੋ ਗਿਆ ਹੈ
Jul 19, 2025 11:03 AM
ਕਈ ਅਕਾਲੀ ਆਗੂਆਂ ਨੂੰ ਪੁਲਿਸ ਨੇ ਕੀਤਾ ਡਿਟੇਨ
ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਅਕਾਲੀ ਵਰਕਰ ਕੋਰਟ ਦੇ ਨਜ਼ਦੀਕ ਇਕੱਠੇ ਹੋ ਰਹੇ ਸਨ ਜਿਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ ਹੈ
Jul 19, 2025 10:20 AM
Bikram Singh Majithia ਦੀ ਪੇਸ਼ੀ ਤੋਂ ਪਹਿਲਾਂ ਅਕਾਲੀ ਆਗੂਆਂ ਖ਼ਿਲਾਫ਼ ਪੁਲਿਸ ਦਾ ਐਕਸ਼ਨ
Jul 19, 2025 10:20 AM
ਥੋੜ੍ਹੀ ਦੇਰ 'ਚ Bikram Singh Majithia ਮੋਹਾਲੀ ਅਦਾਲਤ 'ਚ ਹੋਣਗੇ ਪੇਸ਼,ਨਾਭਾ ਜੇਲ੍ਹ ਬਾਹਰ ਪੁਲਿਸ ਹੀ ਪੁਲਿਸ
Jul 19, 2025 10:13 AM
ਅਕਾਲੀ ਆਗੂਆਂ ਨੂੰ ਡਿਟੇਨ ਕੀਤੇ ਜਾਣ 'ਤੇ ਭੜਕੇ Adv. Arshdeep kaler
Jul 19, 2025 09:42 AM
ਮਜੀਠੀਆ ਨੂੰ ਅੱਜ ਮੁਹਾਲੀ ਅਦਾਲਤ ’ਚ ਕੀਤਾ ਜਾਵੇਗਾ ਪੇਸ਼
- ਨਾਭਾ ਜੇਲ੍ਹ ਦੇ ਬਾਹਰ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ
- ਵਿਜੀਲੈਂਸ ਬਿਕਰਮਸਿੰਘ ਮਜੀਠੀਆ ਦਾ 2 ਵਾਰ ਰਿਮਾਂਡ ਕਰ ਚੁੱਕੀ ਹੈ ਹਾਸਿਲ
Bikram Singh Majithia Produced in Court Live Updates : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਮਜੀਠੀਆ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਰਹੀ ਹੈ। ਉਹ ਇਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਹਨ।
ਦੱਸ ਦਈਏ ਕਿ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਇਲਜ਼ਾਮਾਂ ਦੀ ਪੂਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਅੱਜ ਦੀ ਸੁਣਵਾਈ ਵਿੱਚ ਅਦਾਲਤ ਫੈਸਲਾ ਕਰੇਗੀ ਕਿ ਮਜੀਠੀਆ ਦੀ ਨਿਆਂਇਕ ਹਿਰਾਸਤ ਵਧਾਈ ਜਾਵੇ ਜਾਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ। ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਉਨ੍ਹਾਂ ਦੀ ਹਿਰਾਸਤ ਵਧਾਉਣ ਦੀ ਮੰਗ ਕਰ ਸਕਦਾ ਹੈ ਤਾਂ ਜੋ ਪੁੱਛਗਿੱਛ ਨੂੰ ਅੱਗੇ ਵਧਾਇਆ ਜਾ ਸਕੇ।
ਦੂਜੇ ਪਾਸੇ ਮੁਹਾਲੀ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਅੱਜ ਫਿਰ ਤੋਂ ਮੋਗਾ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਨੂੰ ਘਰਾਂ ਵਿੱਚ ਡਿਟੇਨ ਕੀਤਾ ਹੋਇਆ ਹੈ। ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸਨੀ ਗਿੱਲ, ਜਿਲਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸੀਨੀਅਰ ਅਕਾਲੀ ਆਗੂ ਅਤੇ ਪਰਸੂਰਾਮ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸਨਮੁਖ ਭਾਰਤੀ ਪੱਤੋ ਅਤੇ ਰਜਿੰਦਰ ਸਿੰਘ ਡੱਲਾ ਦੇ ਦਰਜਨਾਂ ਹੋਰ ਆਗੂਆਂ ਦੇ ਘਰਾਂ ਵਿੱਚ ਸਵੇਰੇ 4 ਵਜੇ ਪੁੱਜੀ ਪੁਲਿਸ ਆਗੂਆਂ ਨੂੰ ਘਰਾਂ ਵਿੱਚ ਹੀ ਡਿਟੇਨ ਕੀਤਾ ।
ਕਾਬਿਲੇਗੌਰ ਹੈ ਕਿ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਹੈ। ਅਕਾਲੀ ਦਲ ਇਸਨੂੰ ਸਿਆਸੀ ਬਦਲਾਖੋਰੀ ਦੱਸ ਰਿਹਾ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਬਿਨਾਂ ਕਿਸੇ ਦਬਾਅ ਦੇ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਬਿਕਰਮ ਮਜੀਠੀਆ ਪਹਿਲਾਂ ਵੀ ਡਰੱਗਜ਼ ਮਾਮਲੇ ਵਿੱਚ ਲੰਬੇ ਸਮੇਂ ਤੋਂ ਜਾਂਚ ਅਧੀਨ ਹਨ। ਹੁਣ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਉਨ੍ਹਾਂ ਨੂੰ ਫਿਰ ਸਿਆਸੀ ਅਤੇ ਕਾਨੂੰਨੀ ਮੁਸੀਬਤ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ : Punjab Weather Update : ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ