ਨਗਰ ਨਿਗਮ ਚੋਣਾਂ ਨਾਲ ਜੁੜੀ ਵੱਡੀ ਖ਼ਬਰ; ਬਿਕਰਮ ਸਿੰਘ ਮਜੀਠੀਆ ਨੇ SDM ਦਫਤਰ ਬਾਹਰ ਲਾਇਆ ਧਰਨਾ

ਇਨ੍ਹਾਂ ਹੀ ਨਹੀਂ ਡੀਐਸਪੀ ਮਜੀਠਾ ’ਤੇ ਵੀ ਗੁੰਡਾਗਰਦੀ ਦੇ ਇਲਜ਼ਾਮ ਲੱਗੇ ਹਨ। ਨਾਲ ਹੀ ਧਰਨੇ ’ਚ ਸ਼ਾਮਲ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਬਦਸਲੂਕੀ ਦੇ ਵੀ ਇਲਜ਼ਾਮ ਲੱਗੇ ਹਨ।

By  Aarti May 18th 2026 04:43 PM -- Updated: May 18th 2026 06:11 PM

ਨਗਰ ਨਿਗਮ ਚੋਣਾਂ ਦੌਰਾਨ ਵੱਖ ਵੱਖ ਥਾਵਾਂ ’ਤੇ ਨਾਮਜ਼ਜਗੀਆਂ ਦੀ ਜਾਂਚ ਦੇ ਦੌਰਾਨ ਹੰਗਾਮਾ ਦੇਖਣ ਨੂੰ ਮਿਲਿਆ। ਇਸੇ ਦੇ ਚੱਲਦੇ ਮਜੀਠਾ ਹਲਕੇ ’ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਰਕਰਾਂ ਦੇ ਨਾਲ ਮਿਲ ਕੇ ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਲਗਾ ਲਿਆ। ਇਹ ਧਰਨਾ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਖਿਲਾਫ਼ ਲਗਾਇਆ ਗਿਆ ਹੈ। 

ਇਨ੍ਹਾਂ ਹੀ ਨਹੀਂ ਡੀਐਸਪੀ ਮਜੀਠਾ ’ਤੇ ਵੀ ਗੁੰਡਾਗਰਦੀ ਦੇ ਇਲਜ਼ਾਮ ਲੱਗੇ ਹਨ। ਨਾਲ ਹੀ ਧਰਨੇ ’ਚ ਸ਼ਾਮਲ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਬਦਸਲੂਕੀ ਦੇ ਵੀ ਇਲਜ਼ਾਮ ਲੱਗੇ ਹਨ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਮਜੀਠਾ ’ਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਲਿਸਟ ਨਹੀਂ ਮਿਲ ਰਹੀ ਹੈ।

ਫਿਲਹਾਲ ਧਰਨੇ ’ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਹਲਕਾ ਵਿਧਾਇਕਾ ਗਨੀਵ ਕੌਰ, ਅਕਾਲੀ ਦਲ ਦੇ ਉਮੀਦਵਾਰ ਅਤੇ ਵਰਕਰ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ। 

Related Post