Mon, May 18, 2026
Whatsapp

Bathinda News : ਪੰਜਾਬ 'ਚ ਨਸ਼ੇ ਨੇ ਉਜਾੜਿਆ ਘਰ, 26 ਸਾਲਾ ਨੌਜਵਾਨ ਦੀ ਹੋਈ ਮੌਤ

Drug Death in Bathinda : ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸਦੀ ਮੌਤ ਚਿੱਟੇ ਦੇ ਨਸ਼ੇ ਨਾਲ ਹੋਈ ਹੈ ਪਰ ਇਸ ਵੱਲ ਸੰਬੰਧਿਤ ਥਾਣਾ ਰਾਮਾ ਦੀ ਪੁਲਿਸ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਸਰਕਾਰ ਨੇ ਨਸ਼ਾ ਬੰਦ ਤਾਂ ਕੀ ਕਰਨਾ ਸੀ, ਸਗੋਂ ਨਸ਼ਾ ਲਗਾਤਾਰ ਵੱਧ ਰਿਹਾ।

Reported by:  PTC News Desk  Edited by:  KRISHAN KUMAR SHARMA -- May 18th 2026 03:21 PM -- Updated: May 18th 2026 03:41 PM
Bathinda News : ਪੰਜਾਬ 'ਚ ਨਸ਼ੇ ਨੇ ਉਜਾੜਿਆ ਘਰ, 26 ਸਾਲਾ ਨੌਜਵਾਨ ਦੀ ਹੋਈ ਮੌਤ

Bathinda News : ਪੰਜਾਬ 'ਚ ਨਸ਼ੇ ਨੇ ਉਜਾੜਿਆ ਘਰ, 26 ਸਾਲਾ ਨੌਜਵਾਨ ਦੀ ਹੋਈ ਮੌਤ

Bathinda News : ਸਬ ਡਿਵੀਜ਼ਨ ਤਲਵੰਡੀ ਸਾਬੋ (Talwandi Sabo) ਦੇ ਪਿੰਡ ਬੰਗੀ ਨਿਹਾਲ ਸਿੰਘ (Bangi Nihal Singh) ਵਿਖੇ ਇੱਕ ਨੌਜਵਾਨ ਦੀ ਚਿੱਟੇ ਦੇ ਨਸ਼ੇ ਨਾਲ (Drug Death in Punjab) ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਜਿੱਥੇ ਉਸ ਨੂੰ ਨਸ਼ਾ ਕਰਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਉੱਥੇ ਹੀ ਇਲਾਕੇ ਵਿੱਚ ਧੜੱਲੇ ਨਾਲ ਵਿਕ ਰਹੇ ਨਸ਼ੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ।

ਇਹ ਤਸਵੀਰ ਪਿੰਡ ਬੰਗੀ ਨਿਹਾਲ ਸਿੰਘ ਦੇ ਹਰਪ੍ਰੀਤ ਸਿੰਘ (26 ਸਾਲ) ਦੀ ਹੈ, ਜੋ ਕਿ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ, ਬੀਤੇ ਦਿਨ ਦਿਹਾੜੀ ਮਜ਼ਦੂਰੀ ਕਰਕੇ ਘਰ ਵਾਪਸ ਆਇਆ ਤੇ ਸ਼ਾਮ ਨੂੰ ਘਰ ਤੋਂ ਬਾਹਰ ਚਲਾ ਗਿਆ ਪਰ ਉਸ ਪਿੰਡ ਤੋਂ ਬਾਹਰ ਡਿੱਗੇ ਹੋਣ ਦੀ ਖਬਰ ਮਿਲੀ।ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਸਦੀ ਮੌਤ ਚਿੱਟੇ ਦੇ ਨਸ਼ੇ ਨਾਲ ਹੋਈ ਹੈ ਪਰ ਇਸ ਵੱਲ ਸੰਬੰਧਿਤ ਥਾਣਾ ਰਾਮਾ ਦੀ ਪੁਲਿਸ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਸਰਕਾਰ ਨੇ ਨਸ਼ਾ ਬੰਦ ਤਾਂ ਕੀ ਕਰਨਾ ਸੀ, ਸਗੋਂ ਨਸ਼ਾ ਲਗਾਤਾਰ ਵੱਧ ਰਿਹਾ।


ਸ਼ਰਾਬ ਪੀਣ ਕਾਰਨ ਹੋਈ ਮੌਤ : ਪੁਲਿਸ

ਉਧਰ, ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਥਾਣਾ ਰਾਮਾ ਦੇ ਮੁਖੀ ਕੌਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸਦੀ ਮੌਤ ਸ਼ਰਾਬ ਪੀਣ (Death due to alcohol) ਕਾਰਨ ਹੋਈ ਹੈ ਤੇ ਪਰਿਵਾਰ ਨੇ ਬਿਆਨ ਵੀ ਦਰਜ ਕਰਵਾਏ ਹਨ। ਉਹਨਾਂ ਕਿਹਾ ਕਿ ਚਿੱਟੇ ਦੇ ਖਿਲਾਫ ਉਹ ਲਗਾਤਾਰ ਮਾਮਲੇ ਦਰਜ ਕਰ ਰਹੇ ਹਨ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK