Mon, May 18, 2026
Whatsapp

Gurdaspur News : ਘਰ ਤੋਂ ਡਿਊਟੀ ਪਰਤ ਰਹੇ ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ’ਚੋਂ ਮਿਲੀ Dead Body !

ਮਾਮਲੇ ਸਬੰਧੀ ਪਿਤਾ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਪਹਿਲਾਂ ਮੁਕੇਰੀਆਂ ਰੇਲਵੇ ਸਟੇਸ਼ਨ ’ਤੇ ਛੱਡ ਕੇ ਆਏ ਸੀ। ਹਾਲਾਂਕਿ ਜਦੋਂ ਉਨ੍ਹਾਂ ਨੇ ਬਾਅਦ ’ਚ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ, ਉਸਦਾ ਫੋਨ ਬੰਦ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ।

Reported by:  PTC News Desk  Edited by:  Aarti -- May 18th 2026 03:45 PM
Gurdaspur News : ਘਰ ਤੋਂ ਡਿਊਟੀ ਪਰਤ ਰਹੇ ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ’ਚੋਂ ਮਿਲੀ Dead Body !

Gurdaspur News : ਘਰ ਤੋਂ ਡਿਊਟੀ ਪਰਤ ਰਹੇ ਫੌਜੀ ਜਵਾਨ ਦੀ ਟ੍ਰੇਨ ਦੇ ਬਾਥਰੂਮ ’ਚੋਂ ਮਿਲੀ Dead Body !

Gurdaspur News :  ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਕਸਬੇ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਫੌਜ ਦਾ ਜਵਾਨ ਡਿਊਟੀ 'ਤੇ ਜਾਂਦੇ ਸਮੇਂ ਰੇਲਗੱਡੀ ਦੇ ਵਾਸ਼ਰੂਮ ਦੇ ਅੰਦਰ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਇਆ ਗਿਆ।

ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਪ੍ਰਭਸ਼ਰਨ ਸਿੰਘ ਵਜੋਂ ਹੋਈ ਹੈ, ਜੋ ਕਿ 9 ਪੰਜਾਬ ਸਿੱਖ ਰੈਜੀਮੈਂਟ ਦਾ ਸਿਪਾਹੀ ਸੀ। ਉਹ ਪਹਿਲਾਂ ਜੰਮੂ ਵਿੱਚ ਤਾਇਨਾਤ ਸੀ ਅਤੇ ਹਾਲ ਹੀ ਵਿੱਚ ਉਸਦਾ ਤਬਾਦਲਾ ਮੇਰਠ ਵਿੱਚ ਹੋਇਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ, ਉਹ ਦੋ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਤੋਂ ਬਾਅਦ ਡਿਊਟੀ 'ਤੇ ਵਾਪਸ ਆਉਣ ਲਈ ਘਰੋਂ ਨਿਕਲਿਆ ਸੀ।

ਮਾਮਲੇ ਸਬੰਧੀ ਪਿਤਾ ਨੇ ਦੱਸਿਆ ਕਿ ਉਹ ਆਪਣੇ ਪੁੱਤ ਨੂੰ ਪਹਿਲਾਂ ਮੁਕੇਰੀਆਂ ਰੇਲਵੇ ਸਟੇਸ਼ਨ ’ਤੇ ਛੱਡ ਕੇ ਆਏ ਸੀ। ਹਾਲਾਂਕਿ ਜਦੋਂ ਉਨ੍ਹਾਂ ਨੇ ਬਾਅਦ ’ਚ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ, ਉਸਦਾ ਫੋਨ ਬੰਦ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ।

ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਦੀ ਸਹਾਇਤਾ ਨਾਲ ਫੋਨ ਦੀ ਲੋਕੇਸ਼ਨ ਕੱਢਵਾਈ ਅਤੇ ਜੀਆਰਪੀ ਦੀ ਮਦਦ ਦੇ ਨਾਲ ਜੋਧਪੁਰ ਦੇ ਰੇਲਵੇ ਸਟੇਸ਼ਨ ਤੇ, ਸ਼ਾਲੀਮਾਰ ਟ੍ਰੇਨ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਜੀਆਰਪੀ ਨੂੰ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਟ੍ਰੇਨ ਦੇ ਬਾਥਰੂਮ ਚੋਂ ਮਿਲੀ। 

ਦੱਸ ਦਈਏ ਕਿ ਫੌਜੀ ਜਵਾਨ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਫੌਜੀ ਜਵਾਨ ਆਪਣੇ ਪਿੱਛੇ ਪਤਨੀ ਅਤੇ ਇੱਕ ਸੱਤ ਸਾਲ ਦੀ ਬੇਟੀ ਅਤੇ ਇੱਕ ਪੰਜ ਸਾਲ ਦਾ ਬੇਟਾ ਛੱਡ ਗਿਆ।

ਇਹ ਵੀ ਪੜ੍ਹੋ  : Bomb Threat : ਪੰਜਾਬ 'ਚ ਸਕੂਲ, ਹਵਾਈ ਅੱਡੇ ਤੇ ਰੇਲਵੇ ਟਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ

- PTC NEWS

Electrical Saftey authority

Top News view more...

Latest News view more...

PTC NETWORK
PTC NETWORK