Chandigarh ’ਚ ਪੈਟਰੋਲ-ਡੀਜ਼ਲ ’ਤੇ ਲੱਗੀ ਲਿਮਟ ! ਕਾਰਾਂ ਨੂੰ 1500 ਰੁਪਏ ਤੇ ਬਾਈਕਾਂ ਨੂੰ 500 ਰੁਪਏ ਤੱਕ ਦਾ ਮਿਲੇਗਾ ਤੇਲ, ਜਾਣੋ ਪੂਰੀ ਹਕੀਕਤ
Chandigarh Petrol And Diesel : ਚੰਡੀਗੜ੍ਹ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਨਤੀਜੇ ਵਜੋਂ, ਪੈਟਰੋਲ ਪੰਪਾਂ ਨੇ ਤੇਲ ਨੂੰ ਲੈ ਕੇ ਲਿਮਟ ਲਗਾ ਦਿੱਤੀ ਗਈ ਹੈ। ਇਸ ਸਬੰਧੀ ਸੈਕਟਰ 17 ਦੇ ਪੈਟਰੋਲ ਪੰਪਾਂ ਦੇ ਬਾਹਰ ਨੋਟਿਸ ਵੀ ਲਗਾ ਦਿੱਤਾ ਗਿਆ।
ਤੈਅ ਕੀਤੀ ਗਈ ਲਿਮਟ ਮੁਤਾਬਿਕ ਬਾਈਕ ਅਤੇ ਸਕੂਟਰ ਵਰਗੇ ਦੋਪਹੀਆ ਵਾਹਨ ਸਿਰਫ ਵੱਧ ਤੋਂ ਵੱਧ 500 ਰੁਪਏ ਦੇ ਪੈਟਰੋਲ ਜਾਂ ਡੀਜ਼ਲ ਵਿੱਚ ਉਪਲਬਧ ਹੋਣਗੇ, ਅਤੇ ਕਾਰਾਂ ਅਤੇ ਹੋਰ ਚਾਰ ਪਹੀਆ ਵਾਹਨ ਸਿਰਫ 1,500 ਰੁਪਏ ਵਿੱਚ ਉਪਲਬਧ ਹੋਣਗੇ।
ਹਾਲਾਂਕਿ ਤੇਲ ਨੂੰ ਲੈ ਕੇ ਸ਼ਹਿਰ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਸਕੰਟ ਨਹੀਂ ਹੈ। ਜਦੋਂ ਇਸ ਬਾਬਤ ਸਾਡੀ ਟੀਮ ਵੱਲੋਂ ਪੈਟਰੋਲ ਪੰਪ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਬੀਤੇ ਦਿਨ ਸਪਲਾਈ ਨਹੀਂ ਆਈ ਸੀ ਸਿਰਫ ਕੁਝ ਘੰਟਿਆਂ ਦਾ ਹੀ ਸਟਾਕ ਸੀ ਜਿਸ ਦੇ ਚੱਲਦੇ ਪੈਟਰੋਲ ਪੰਪ ’ਤੇ ਕੰਮ ਕਰਨ ਵਾਲਿਆਂ ਨੇ ਪੈਟਰੋਲ ਪੰਪ ਦੇ ਬਾਹਰ ਨੋਟਿਸ ਲਗਾ ਦਿੱਤਾ। ਪਰ ਇਸ ਤਰ੍ਹਾਂ ਦੀ ਕੋਈ ਪੈਨਿਕ ਵਾਲੀ ਸਥਿਤੀ ਨਹੀਂ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸਬੰਧੀ ਆਪਣੀ ਗਲਤੀ ਵੀ ਮੰਨੀ। ਨਾਲ ਹੀ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਕੋਲ ਤੇਲ ਘੱਟ ਹੋਣ ਦੇ ਚੱਲਦੇ ਅਜਿਹਾ ਕੀਤਾ ਗਿਆ ਸੀ, ਪਰ ਫਿਲਹਾਲ ਹੁਣ ਉਨ੍ਹਾਂ ਵੱਲੋਂ ਨੋਟਿਸ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : AAP ਦੇ ਇੱਕ ਹੋਰ ਲੀਡਰ ਖਿਲਾਫ਼ ED ਦਾ ਐਕਸ਼ਨ, ਦੀਪਕ ਸਿੰਗਲਾ ਦੇ ਦਿੱਲੀ ਤੇ ਗੋਆ 'ਚ ਟਿਕਾਣਿਆਂ 'ਤੇ ਛਾਪੇਮਾਰੀ, ਜਾਣੋ ਮਾਮਲਾ
- PTC NEWS