Bikram Singh Majithia ਦੀ ਬੈਰਕ ਬਦਲਣ ਵਾਲੀ ਅਰਜ਼ੀ ਤੇ 1 ਸਤੰਬਰ ਨੂੰ ਆਵੇਗਾ ਫ਼ੈਸਲਾ

Bikram Singh Majithia : ਆਮਦਨ ਤੋਂ ਵੱਧ ਮਾਮਲੇ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਵਾਲੀ ਅਰਜ਼ੀ ’ਤੇ ਅੱਜ ਮੋਹਾਲੀ ਅਦਾਲਤ (Mohali Court) 'ਚ ਸੁਣਵਾਈ ਹੋਈ ਹੈ। ਇਸ ਮੌਕੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪੋ-ਆਪਣੀਆਂ ਅੰਤਿਮ ਦਲੀਲਾਂ ਅਦਾਲਤ ਅੱਗੇ ਰੱਖੀਆਂ

By  Shanker Badra August 30th 2025 03:55 PM

Bikram Singh Majithia : ਆਮਦਨ ਤੋਂ ਵੱਧ ਮਾਮਲੇ ਵਿੱਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਬਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲਣ ਵਾਲੀ ਅਰਜ਼ੀ ’ਤੇ ਅੱਜ ਮੋਹਾਲੀ ਅਦਾਲਤ  (Mohali Court) 'ਚ ਸੁਣਵਾਈ ਹੋਈ ਹੈ। ਇਸ ਮੌਕੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪੋ-ਆਪਣੀਆਂ ਅੰਤਿਮ ਦਲੀਲਾਂ ਅਦਾਲਤ ਅੱਗੇ ਰੱਖੀਆਂ। 

ਅੱਜ ਬਾਅਦ ਦੁਪਹਿਰ ਹੋਈ ਸੁਣਵਾਈ ਉਪਰੰਤ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਦਲੀਲਾਂ ਸੁਣਨ ਉਪਰੰਤ ਬੈਰਕ ਬਦਲਣ ਵਾਲੀ ਅਰਜ਼ੀ ’ਤੇ ਫੈਸਲੇ ਨੂੰ ਰਾਖਵਾਂ ਰੱਖ ਲਿਆ ਹੈ। 1 ਸਤੰਬਰ ਨੂੰ ਅਦਾਲਤ ਵਲੋਂ ਉਕਤ ਮਾਮਲੇ ’ਤੇ ਫ਼ੈਸਲਾ ਸੁਣਾਇਆ ਜਾਵੇਗਾ।  ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਜੇਲ੍ਹ ’ਚ ਮਜੀਠੀਆ ਦੀ ਬੈਰਕ ਨੂੰ ਬਦਲਣ ਸੰਬੰਧੀ ਬੀਤੇ ਦਿਨੀਂ ਮੋਹਾਲੀ ਅਦਾਲਤ ਵਿਚ ਅਰਜੀ ਦਾਇਰ ਕੀਤੀ ਸੀ। ਇਸ ’ਤੇ ਅੱਜ ਵੀ ਅਦਾਲਤ 'ਚ ਸੁਣਵਾਈ ਹੋਈ ਹੈ ਪਰ ਇਸ ਮਾਮਲੇ 'ਤੇ ਅਦਾਲਤ ਵੱਲੋਂ ਸੋਮਵਾਰ ਨੂੰ ਕੋਈ ਫੈਸਲਾ ਸੁਣਾਇਆ ਜਾਵੇਗਾ। 

ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਖਤਮ ਹੋਣ ਉਪਰੰਤ ਬੀਤੇ ਦਿਨੀਂ ਮੋਹਾਲੀ ਅਦਾਲਤ (Mohali Court) ਵਿੱਚ ਮੁੜ ਪੇਸ਼ ਕੀਤਾ ਗਿਆ ਸੀ, ਜਿਥੋਂ ਅਦਾਲਤ ਨੇ 6 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਨਾਭਾ ਦੀ ਜੇਲ੍ਹ ਵਿਚ ਬੰਦ ਹਨ। 

Related Post