Bittu Tabahi responds to Dhruv Rathee : ਅਜਨਾਰ ਨਦੀ ਦੀ ਸਫਾਈ ਕਰਨ ਵਾਲੇ ਬਿੱਟੂ ਤਬਾਹੀ ਦਾ ਯੂਟਿਊਬਰ ਧਰੁਵ ਰਾਠੀ ਨੂੰ ਦਿੱਤਾ ਕਰਾਰਾ ਜਵਾਬ

ਮੱਧ ਪ੍ਰਦੇਸ਼ ਵਿੱਚ ਅਜਨਾਰ ਨਦੀ ਦੀ ਸਫਾਈ ਤੋਂ ਬਾਅਦ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਬਿੱਟੂ ਤਬਾਹੀ ਨੇ ਯੂਟਿਊਬਰ ਧਰੁਵ ਰਾਠੀ ਨੂੰ ਜਵਾਬ ਦਿੱਤਾ ਹੈ, ਜਿਸਨੇ ਮੱਧ ਪ੍ਰਦੇਸ਼ ਸਰਕਾਰ 'ਤੇ ਬਿੱਟੂ ਦੇ ਕੰਮ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਹੈ।

By  Aarti September 6th 2026 12:38 PM

Bittu Tabahi responds to Dhruv Rathee :  ਮੱਧ ਪ੍ਰਦੇਸ਼ ਦੇ ਭੋਪਾਲ ਤੋਂ 119 ਕਿਲੋਮੀਟਰ ਦੂਰ ਅਜਨਾਰ ਨਦੀ ਦੀ ਸਫਾਈ ਕਰਕੇ ਪ੍ਰਸਿੱਧੀ ਵਿੱਚ ਆਏ ਸੁਰੇਂਦਰ ਸਿੰਘ ਚੌਧਰੀ ਉਰਫ਼ "ਬਿੱਟੂ ਤਬਾਹੀ" ਨੇ ਯੂਟਿਊਬਰ ਧਰੁਵ ਰਾਠੀ ਨੂੰ ਜਵਾਬ ਦਿੱਤਾ ਹੈ। ਰਾਠੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨਾਲ ਇੱਕ ਵੀਡੀਓ ਸਾਂਝਾ ਕਰਨ 'ਤੇ ਬਿੱਟੂ ਤਬਾਹੀ ਦੀ ਆਲੋਚਨਾ ਕੀਤੀ ਸੀ, ਜਿਸ ਵਿੱਚ ਉਨ੍ਹਾਂ 'ਤੇ ਨਦੀ ਦੀ ਸਫਾਈ ਦਾ ਸਿਹਰਾ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਲਿਖਿਆ ਸੀ ਕਿ ਸਾਰਾ ਕੰਮ ਇੱਕ ਮੁੰਡੇ ਨੇ ਕੀਤਾ, ਅਤੇ ਜਦੋਂ ਇਹ ਵਾਇਰਲ ਹੋਇਆ, ਤਾਂ ਉਨ੍ਹਾਂ ਨੂੰ ਫੋਟੋਸ਼ੂਟ ਲਈ ਬੁਲਾਇਆ ਗਿਆ। 

ਦੱਸ ਦਈਏ ਕਿ 21 ਸਾਲਾ ਬਿੱਟੂ ਤਬਾਹੀ, ਜਿਸਨੇ ਅਜਨਾਰ ਨਦੀ ਨੂੰ ਸਾਫ਼ ਕੀਤਾ ਸੀ, ਸ਼ਨੀਵਾਰ ਨੂੰ ਮੁੱਖ ਮੰਤਰੀ ਮੋਹਨ ਯਾਦਵ ਨੂੰ ਮਿਲਿਆ। ਉਸਨੇ ਇੱਕ ਵੀਡੀਓ ਸਾਂਝਾ ਕੀਤਾ ਅਤੇ ਸਰਕਾਰ ਦੇ ਕੰਮ ਦੀ ਪ੍ਰਸ਼ੰਸਾ ਕੀਤੀ।


ਧਰੁਵ ਰਾਠੀ ਦਾ ਤੰਜ 

ਇਸ ਨਾਲ ਧਰੁਵ ਰਾਠੀ ਨੇ ਤਿੱਖੀ ਟਿੱਪਣੀ ਕੀਤੀ। ਉਸਨੇ ਲਿਖਿਆ ਕਿ ਉਹ ਸਿਹਰਾ ਲੈਣ ਆਇਆ ਹੈ... ਇੱਕ ਮੁੰਡੇ ਨੇ ਸਾਰਾ ਕੰਮ ਕੀਤਾ, ਅਤੇ ਹੁਣ ਜਦੋਂ ਇਹ ਵਾਇਰਲ ਹੋ ਗਿਆ ਹੈ, ਤਾਂ ਉਨ੍ਹਾਂ ਨੇ ਉਸਨੂੰ ਫੋਟੋਸ਼ੂਟ ਲਈ ਬੁਲਾਇਆ ਹੈ। ਬੇਸ਼ਰਮੀ ਦੇਖੋ, ਉਹ ਉਸਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਹਨ, 'ਸਰਕਾਰ ਇਹ ਕਰ ਰਹੀ ਹੈ।' ਸਰਕਾਰ ਕੀ ਕਰ ਰਹੀ ਹੈ? ਕੁਝ ਨਹੀਂ, ਸਿਰਫ਼ ਪੀਆਰ।


ਧਰੁਵ ਰਾਠੀ ਨੂੰ ਬਿੱਟੂ ਤਬਾਹੀ ਦਾ ਜਵਾਬ

ਧਰੁਵ ਰਾਠੀ ਦੇ ਇਸ ਤੰਜ਼ 'ਤੇ ਬਹੁਤ ਸਾਰੇ ਲੋਕਾਂ ਨੇ ਸਮਰਥਨ ਕੀਤਾ।  ਲੱਖਾਂ ਲੋਕਾਂ ਨੇ ਉਸਦੀ ਪੋਸਟ ਨੂੰ ਪਸੰਦ ਕੀਤਾ। ਬਿੱਟੂ ਤਬਾਹੀ ਨੇ ਸਿੱਧਾ ਜਵਾਬ ਦਿੱਤਾ। ਉਸਨੇ ਲਿਖਿਆ ਕਿ ਧਰੁਵ ਵੀਰ ਇਹ ਸਿਹਰਾ ਲੈਣ ਬਾਰੇ ਨਹੀਂ ਹੈ। ਸਰਕਾਰ ਪਹਿਲਾਂ ਵੀ ਮੇਰੇ ਕੰਮ ਦੀ ਪ੍ਰਸ਼ੰਸਾ ਕਰ ਚੁੱਕੀ ਹੈ। ਗੱਲ ਸਿਵੀਕ ਸੈਂਸ ਦੀ ਹੈ। ਮੈਂ ਸਿਰਫ਼ ਚਾਹੁੰਦਾ ਹਾਂ ਕਿ ਲੋਕ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਮੇਰੇ ਵਾਂਗ ਸਫਾਈ ਲਈ ਅੱਗੇ ਆਉਣ।

ਸੀਐੱਮ ਨੇ ਕੀਤੀ ਚੌਧਰੀ ਦੀ ਤਾਰੀਫ 

ਕਾਬਿਲੇਗੌਰ ਹੈ ਕਿ ਬਿੱਟੂ ਤਬਾਹੀ ਪਿਛਲੇ ਕੁਝ ਮਹੀਨਿਆਂ ਤੋਂ ਅਜਨਾਰ ਨਦੀ ਨੂੰ ਸਾਫ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਕੁਝ ਸਮੇਂ ਤੱਕ ਉਸ ਨੇ ਆਪਣੇ ਆਪ ਹੀ ਇਸ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ’ਚ ਸਥਾਨਕ ਪ੍ਰਸ਼ਾਸਨ ਵੱਲੋਂ ਉਸ ਦੀ ਮਦਦ ਕੀਤੀ ਗਈ। ਸ਼ਨੀਵਾਰ ਨੂੰ ਸੀਐਮ ਮੋਹਨ ਯਾਦਵ ਦੇ ਨਾਲ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਵੀ ਉਸਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਚੌਧਰੀ ਦੀ ਇਹ ਕਹਾਣੀ ਦੱਸਦੀ ਹੈ ਕਿ ਇੱਕਲਾ ਮਨੁੱਖ ਕੀ ਕੁਝ ਕਰ ਸਕਦਾ ਹੈ। ਬਿੱਟੂ ਨੇ ਸਿਰਫ ਅਜਨਾਰ ਨਦੀ ਨੂੰ ਸਾਫ ਨਹੀਂ ਕੀਤਾ ਬਲਕਿ ਸਮਾਜ ਨੂੰ ਵੀ ਇਹ ਵੀ ਦੱਸਿਆ ਕਿ ਬਦਲਾਅ ਦੇ ਲਈ ਕਿਸੇ ਵੀ ਭੀੜ ਦੀ ਲੋੜ ਨਹੀਂ ਹੁੰਦੀ ਹੈ। 

Related Post