Punjabi University Patiala ’ਚ ਕੀਤਾ ਗਿਆ ਟੂਣਾ, ਹੋਸਟਲ ’ਚ ਰਹਿ ਰਹੀਆਂ ਵਿਦਿਆਰਥਣਾਂ ’ਚ ਡਰ ਦਾ ਮਾਹੌਲ

ਮਿਲੀ ਜਾਣਕਾਰੀ ਮੁਤਾਬਿਕ ਤੜਕਸਾਰ ਕੁੜੀਆਂ ਦੇ ਇੱਕ ਹੋਸਟਲ ਦੇ ਵਿਹੜੇ ਵਿੱਚ ਚਿੱਟੇ ਰੰਗ ਨਾਲ ਕੁਝ ਬਣਾਇਆ ਹੋਇਆ ਸੀ, ਜਿਸ ਵਿੱਚ ਨਿੰਬੂ ਵਿੱਚ ਰੱਖਿਆ ਹੋਇਆ ਸੀ। ਜਿਸ ਨੂੰ ਦੇਖ ਕੇ ਵਿਦਿਆਰਥਣਾਂ ਡਰ ਗਈਆਂ ਅਤੇ ਇਸ ਬਾਰੇ ਹੋਸਟਲ ਵਾਰਡਨ ਨੂੰ ਜਾਣਕਾਰੀ ਦਿੱਤੀ ਗਈ।

By  Aarti March 1st 2025 02:27 PM -- Updated: March 1st 2025 04:20 PM

Punjabi University Patiala : ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ’ਚ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਯੂਨੀਵਰਸਿਟੀ ਵਿੱਚ ਜਾਦੂ ਟੂਣਾ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਵਿਦਿਆਰਥਣਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਤੜਕਸਾਰ ਕੁੜੀਆਂ ਦੇ ਇੱਕ ਹੋਸਟਲ ਦੇ ਵਿਹੜੇ ਵਿੱਚ ਚਿੱਟੇ ਰੰਗ ਨਾਲ ਕੁਝ ਬਣਾਇਆ ਹੋਇਆ ਸੀ, ਜਿਸ ਵਿੱਚ ਨਿੰਬੂ ਵਿੱਚ ਰੱਖਿਆ ਹੋਇਆ ਸੀ। ਜਿਸ ਨੂੰ ਦੇਖ ਕੇ ਵਿਦਿਆਰਥਣਾਂ ਡਰ ਗਈਆਂ ਅਤੇ ਇਸ ਬਾਰੇ ਹੋਸਟਲ ਵਾਰਡਨ ਨੂੰ ਜਾਣਕਾਰੀ ਦਿੱਤੀ ਗਈ। 

ਹੋਸਟਲ ਵਾਰਡਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਹੋਸਟਲ ਵਿੱਚ ਕੁਝ ਵਿਦਿਆਰਥਣਾਂ ਵਲੋਂ ਟੂਣੇ ਕੀਤੇ ਜਾਂਦੇ ਹਨ। ਜਿਸ ਕਰਕੇ ਸਾਰੀਆਂ ਵਿਦਿਆਰਥਣਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਵਿਦਿਆਰਥਣਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਵਾਰਡਨ ਵੱਲੋਂ ਸਖਤ ਤਾੜਨਾ ਕੀਤੀ ਗਈ ਹੈ ਕਿ ਹੋਸਟਲ ਅੰਦਰ ਅਜਿਹਾ ਕੋਈ ਵੀ ਟੂਣਾ ਟਾਮਨਾ ਨਾ ਕੀਤਾ ਜਾਵੇ। ਵਾਰਡਨ ਨੇ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਦੇਖਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Related Post