Body Builder Sukhvir Singh : ਪੰਜਾਬ ਦੇ ਇੱਕ ਹੋਰ ਬਾਡੀ ਬਿਲਡਰ ਦੀ ਮੌਤ, ਮੌਤ ਤੋਂ ਪਹਿਲਾਂ ਜਿੱਤਿਆ ਸੀ 300 ਕਿੱਲੋਗ੍ਰਾਮ ਦਾ DEADLIFT ਮੁਕਾਬਲਾ

Body Builder Sukhvir Singh : ਪੰਜਾਬ ਦੇ ਇੱਕ ਹੋਰ ਮਸ਼ਹੂਰ ਬਾਡੀ ਬਿਲਡਰ ਦੀ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਬਾਡੀ ਬਿਲਡਰ ਸੁਖਵੀਰ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਸੀ, ਜਿਸ ਦੀ ਲਿਫਟਿੰਗ ਪ੍ਰਤੀਯੋਗਤਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

By  KRISHAN KUMAR SHARMA December 23rd 2025 03:12 PM -- Updated: December 23rd 2025 03:20 PM

Body Builder Sukhvir Singh : ਪੰਜਾਬ ਦੇ ਇੱਕ ਹੋਰ ਮਸ਼ਹੂਰ ਬਾਡੀ ਬਿਲਡਰ ਦੀ ਮੌਤ ਹੋਣ ਦੀ ਖ਼ਬਰ ਹੈ। ਨੌਜਵਾਨ ਬਾਡੀ ਬਿਲਡਰ ਸੁਖਵੀਰ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਸੀ, ਜਿਸ ਦੀ ਲਿਫਟਿੰਗ ਪ੍ਰਤੀਯੋਗਤਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਬਲਾਚੌਰ ਦਾ ਰਹਿਣ ਵਾਲਾ ਇਸ ਨੌਜਵਾਨ ਦੀ ਉਮਰ 28 ਸਾਲ ਸੀ ਅਤੇ ਇੱਕ ਜ਼ਿੰਮ ਵੀ ਚਲਾਉਂਦਾ ਸੀ।

ਜਾਣਕਾਰੀ ਅਨੁਸਾਰ, ਸੁਖਵੀਰ ਸਿੰਘ ਨੇ ਐਤਵਾਰ ਨੂੰ ਲੁਧਿਆਣਾ ਵਿਖੇ ਇੱਕ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਸੀ, ਜਿਸ ਦੌਰਾਨ ਉਸ ਨੇ ਪਹਿਲਾਂ 150 ਕਿੱਲੋਗ੍ਰਾਮ ਬੈਂਚ ਪ੍ਰੈਸ ਤੋਂ ਬਾਅਦ 350 ਕਿੱਲੋਗ੍ਰਾਮ ਦਾ ਡੈਡਲਿਫ਼ਟ ਮੁਕਾਬਲਾ ਵੀ ਜਿੱਤਿਆ। ਪਰੰਤੂ ਇਸ ਤੋਂ ਤੁਰੰਤ ਬਾਅਦ ਉਸ ਨੂੰ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ। ਦਰਦ ਜ਼ਿਆਦਾ ਹੋਣ ਕਾਰਨ ਉਹ ਆਪਣੀ ਕਾਰ ਵਿੱਚ ਆਰਾਮ ਕਰਨ ਲਈ ਬੈਠਣ ਲੱਗਿਆ ਤਾਂ ਡਿੱਗ ਗਿਆ।

ਮੌਕੇ 'ਤੇ ਮਿੱਤਰਾਂ ਨੇ ਉਸ ਨੂੰ ਤੁਰੰਤ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰਾਰ ਦਿੱਤਾ।

Related Post