Punjab Secretariat Bomb Threat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਮੱਚੀ ਹੜਕੰਪ, ਧਮਕੀ ਚ CM ਮਾਨ ਨੂੰ ਚੇਤਾਵਨੀ

Punjab Secretariat Bomb Threat : ਚੰਡੀਗੜ੍ਹ 'ਚ ਅਜੇ ਸਕੂਲਾਂ ਨੂੰ ਧਮਕੀ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ, ਹੁਣ ਪੰਜਾਬ ਸਕੱਤਰੇਤ ਨੂੰ ਧਮਕੀ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੁਲਿਸ ਨੇ ਧਮਕੀ ਨੂੰ ਲੈ ਕੇ ਸਕੱਤਰੇਤ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

By  KRISHAN KUMAR SHARMA January 29th 2026 10:17 AM -- Updated: January 29th 2026 11:07 AM

Punjab Secretariat Bomb Threat : ਚੰਡੀਗੜ੍ਹ 'ਚ ਅਜੇ ਸਕੂਲਾਂ ਨੂੰ ਧਮਕੀ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ, ਹੁਣ ਪੰਜਾਬ ਸਕੱਤਰੇਤ ਨੂੰ ਧਮਕੀ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੁਲਿਸ (Chandigarh Police) ਨੇ ਧਮਕੀ ਨੂੰ ਲੈ ਕੇ ਸਕੱਤਰੇਤ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪੁਲਿਸ ਵੱਲੋਂ ਚੌਕਸੀ ਵਧਾਉਂਦੇ ਹੋਏ ਬੰਬ ਨਿਰੋਧਕ ਦਸਤਿਆਂ ਤੇ ਹੋਰ ਟੀਮਾਂ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ (Chandigarh News) ਦੇ ਕਈ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ (School Bomb Threat) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।

ਪੰਜਾਬ ਸਕੱਤਰੇਤ ਨੂੰ ਉਡਾਉਣ ਦੀ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਕਾਰਨ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ। ਸਾਵਧਾਨੀ ਵੱਜੋਂ ਪੁਲਿਸ ਨੇ ਪੂਰੇ ਸਕੱਤਰੇਤ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਈਮੇਲ 'ਚ ਸੀਐਮ ਮਾਨ ਨੂੰ ਚੇਤਾਵਨੀ

ਧਮਕੀ ਭਰੀ ਈਮੇਲ ਵਿੱਚ ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਇੰਜੀ. ਗੁਰਾਨਕ ਸਿੰਘ ਰੁਕਨ ਸ਼ਾਹਵਾਲਾ ਵੱਲੋਂ ਭੇਜੀ ਦੱਸੀ ਜਾ ਰਹੀ ਹੈ, ਜਿਸ ਨੇ ਮੇਲ ਵਿੱਚ ਲਿਖਿਆ ਹੈ, ''ਅੱਜ ਭੰਡ ਮੰਨ ਦਫ਼ਤਰ ਵਿੱਚ, ਪੰਜਾਬ ਹੁਣ ਖ਼ਾਲਿਸਤਾਨ, ਭੰਡ ਮੰਨ ਦਾ ਹਸ਼ਰ ਬਣਤਾ ਵਾਲਾ, ਆਈ.ਈ.ਡੀ. ਬੈਟਰੀਆਂ ਫਿਊਜ਼ ਤਿਆਰ, ਅੱਜ ਜਾਂ ਕੱਲ੍ਹ ਧਮਾਕਾ ਤੇਰੇ ਦਫ਼ਤਰ ਵਿੱਚ ਪੰਜਾਬ ਸਕੱਤਰਾਲੇ ਵਿੱਚ।''

ਧਮਕੀ ਵਿੱਚ ਅੱਗੇ ਸੀਐਮ ਮਾਨ ਨੂੰ ਚੇਤਾਵਨੀ ਦਿੱਤੀ ਗਈ, ''ਜਿੱਥੇ ਤੂੰ ਹਿੰਦੂ ਭਾਈਆ ਆਤੰਕਵਾਦੀ, ਡੀ.ਜੀ.ਪੀ. ਯਾਦਵ ਨਾਲ ਯੋਜਨਾ ਬਣਾਉਂਦਾ ਹੈਂ, ਪੰਜਾਬ ਦੇ ਨੌਜਵਾਨਾਂ ‘ਤੇ ਪੁਲਿਸ ਮੁਕਾਬਲਿਆਂ, ਅਤੇ ਖ਼ਾਲਿਸਤਾਨ ਰੈਫਰੈਂਡਮ ਵਾਲਿਆਂ ਨੂੰ ਰੋਕਣ ਦਾ ਬਦਲਾ, ਭੰਡ ਮਾਨ, - ਕੋਈ ਨਹੀਂ ਰੋਕ ਸਕਦਾ, ਤੇਰਾ ਹਸ਼ਰ ਬੰਤੇ ਵਾਲਾ ਕਰਾਂਗੇ, ਜੁੱਤੀ ਵੀ ਨਹੀਂ ਲੱਭਣੀ।''


ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਬੰਬ ਡਿਸਪੋਜ਼ਲ ਸਕੁਐਡ (ਬੀਡੀਐਸ), ਸੀਆਈਐਸਐਫ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ 'ਤੇ ਪਹੁੰਚੀਆਂ। ਪੂਰੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਪੁਲਿਸ ਟੀਮਾਂ ਵੱਲੋਂ ਕਿਸੇ ਵੀ ਸ਼ੱਕੀ ਵਸਤੂ ਨੂੰ ਲੈ ਕੇ ਸਕੱਤਰੇਤ ਦੇ ਹਰ ਬਲਾਕ, ਕਮਰੇ ਅਤੇ ਪਾਰਕਿੰਗ ਖੇਤਰ ਦੀ ਜਾਂਚ ਕੀਤੀ ਜਾ ਰਹੀ ਹੈ।

ਬੀਤੇ ਦਿਨੀ ਸਕੂਲਾਂ ਨੂੰ ਮਿਲੀ ਸੀ ਬੰਬ ਨਾਲ ਉਡਾਣ ਦੀ ਧਮਕੀ

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਦੇ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ। ਇਨ੍ਹਾਂ ਵਿੱਚ 22 ਨਿੱਜੀ ਅਤੇ 8 ਸਰਕਾਰੀ ਸਕੂਲ ਸ਼ਾਮਲ ਹਨ। ਮਿਆਰੀ ਸੁਰੱਖਿਆ ਪ੍ਰੋਟੋਕੋਲ ਦੇ ਅਨੁਸਾਰ ਸਕੂਲ ਦੇ ਅਹਾਤੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਪੂਰੀ ਤਲਾਸ਼ੀ ਤੋਂ ਬਾਅਦ, ਕਿਸੇ ਵੀ ਜਗ੍ਹਾ ਤੋਂ ਕੋਈ ਸ਼ੱਕੀ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ।

Related Post