Mansa ’ਚ ਨਸ਼ੇ ਦੀ ਓਵਰਡੋਜ਼ ਕਾਰਨ ਬਾਕਸਿੰਗ ਖਿਡਾਰੀ ਦੀ ਮੌਤ, ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਉਨ੍ਹਾਂ ਕਿਹਾ ਕਿ ਮੇਰਾ ਤਾਂ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ ਕਿਸੇ ਦਾ ਹੋਰ ਪੁੱਤ ਨਾ ਮਰੇ ਤੇ ਨਸ਼ਾ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਮਾਨਸਾ ਵਿਖੇ ਬਾਕਸਿੰਗ ਦੇ ਨੈਸ਼ਨਲ ਖੇਡ ਚੁੱਕੇ ਖਿਡਾਰੀ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦੀ ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ ਬਾਕਸਿੰਗ ਦੇ ਵਿੱਚ ਮੈਡਲ ਜਿੱਤਣ ਵਾਲਾ ( 20 ) ਸਾਲਾਂ ਖਿਡਾਰੀ ਆਖਿਰਕਾਰ ਨਸ਼ੇ ਦੇ ਅੱਗੇ ਜਿੰਦਗੀ ਹਾਰ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਵਦੀਪ ਸਿੰਘ ਵਾਰਡ ਨੰਬਰ 3 ਵਜੋਂ ਹੋਈ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਬਾਕਸਿੰਗ ਦਾ ਖਿਡਾਰੀ ਸੀ ਜਿਸਨੇ ਬਹੁਤ ਸਾਰੇ ਮੈਡਲ ਵੀ ਜਿੱਤੇ ਪਰ ਮੇਰੇ ਪੁੱਤਰ ਦੀ ਨਸ਼ੇ ਨੇ ਮੇਰਾ ਪੁੱਤਰ ਖਾ ਲਿਆ ਮੇਰਾ ਇਕਲੌਤਾ ਪੁੱਤਰ ਸੀ, ਉਨ੍ਹਾਂ ਕਿਹਾ ਕਿ ਮੇਰਾ ਤਾਂ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ ਕਿਸੇ ਦਾ ਹੋਰ ਪੁੱਤ ਨਾ ਮਰੇ ਤੇ ਨਸ਼ਾ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਨਸ਼ੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੇ ਕਿਹਾ ਕਿ ਨਸ਼ੇ ਸਰੇਆਮ ਵਿਕ ਰਿਹਾ ਹੈ। ਬੀਤੇ ਕੱਲ ਜਦੋਂ ਮਾਨਸਾ ਵਿੱਚ ਮੁੱਖ ਮੰਤਰੀ ਸੰਬੋਧਨ ਕਰ ਰਹੇ ਸੀ ਤਾਂ ਦੂਜੇ ਪਾਸੇ ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਭੇਂਟ ਚੜ ਚੁੱਕਾ ਸੀ।
ਉਨ੍ਹਾਂ ਕਿਹਾ ਨਸ਼ਿਆ ਦੇ ਖਿਲਾਫ਼ ਯੁੱਧ ਚਲਾਉਣ ਦੇ ਦਾਅਵੇ ਕਰਨ ਵਾਲੇ ਪਤਾ ਨਹੀਂ ਕਿੱਥੇ ਯੁੱਧ ਚਲਾ ਰਹੇ ਹਨ ਪਤਾ ਨਹੀਂ ਕਿਉਂ ਨਸ਼ਾ ਤਸਕਰਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ਾ ਤਸਕਰਾਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਨੌਜਵਾਨ ਇਸੇ ਤਰ੍ਹਾਂ ਮੌਤ ਦੇ ਮੂੰਹ ਵਿੱਚ ਜਾਂਦੇ ਰਹਿਣਗੇ ਉਨ੍ਹਾਂ ਕਿਹਾ ਕਿ ਤਰੁੰਤ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾਵੇ।