Rahul Gandhi ਦੇ ਹਰਿਆਣਾ ਚ ਵੋਟ ਚੋਰੀ ਦੇ ਆਰੋਪ ਤੋਂ ਬਾਅਦ ਬ੍ਰਾਜ਼ੀਲੀਅਨ ਮਾਡਲ ਨੇ ਦਿੱਤੀ ਪ੍ਰਤੀਕਿਰਿਆ
Haryana 'Vote Chori' controversy : ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਹਰਿਆਣਾ ਵਿੱਚ "ਵੋਟ ਚੋਰੀ" ਦੇ ਆਰੋਪ ਨੇ ਵੀਰਵਾਰ ਨੂੰ ਇੱਕ ਵਿਲੱਖਣ ਮੋੜ ਲਿਆ, ਇਸ ਦੀ ਗੂੰਜ ਸਿੱਧੇ ਬ੍ਰਾਜ਼ੀਲ ਤੱਕ ਪਹੁੰਚ ਗਈ। ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਔਰਤ ਦੀ ਫੋਟੋ ਦਿਖਾਉਂਦੇ ਹੋਏ ਉਸਨੇ ਦਾਅਵਾ ਕੀਤਾ ਕਿ ਇੱਕੋ ਚਿਹਰਾ ਹਰਿਆਣਾ ਦੀ ਵੋਟਰ ਸੂਚੀ ਵਿੱਚ 22 ਵਾਰ ਵੱਖ-ਵੱਖ ਨਾਵਾਂ ਹੇਠ ਦਿਖਾਈ ਦਿੰਦਾ ਹੈ
Haryana 'Vote Chori' controversy : ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਹਰਿਆਣਾ ਵਿੱਚ "ਵੋਟ ਚੋਰੀ" ਦੇ ਆਰੋਪ ਨੇ ਵੀਰਵਾਰ ਨੂੰ ਇੱਕ ਵਿਲੱਖਣ ਮੋੜ ਲਿਆ, ਇਸ ਦੀ ਗੂੰਜ ਸਿੱਧੇ ਬ੍ਰਾਜ਼ੀਲ ਤੱਕ ਪਹੁੰਚ ਗਈ। ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਔਰਤ ਦੀ ਫੋਟੋ ਦਿਖਾਉਂਦੇ ਹੋਏ ਉਸਨੇ ਦਾਅਵਾ ਕੀਤਾ ਕਿ ਇੱਕੋ ਚਿਹਰਾ ਹਰਿਆਣਾ ਦੀ ਵੋਟਰ ਸੂਚੀ ਵਿੱਚ 22 ਵਾਰ ਵੱਖ-ਵੱਖ ਨਾਵਾਂ ਹੇਠ ਦਿਖਾਈ ਦਿੰਦਾ ਹੈ: ਕਦੇ "ਸੀਮਾ," ਕਦੇ "ਸਵੀਟੀ," ਅਤੇ ਕਦੇ "ਸਰਸਵਤੀ।"
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਪੱਧਰ 'ਤੇ ਗੜਬੜੀ : ਰਾਹੁਲ
ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਇਹ ਔਰਤ ਕੌਣ ਹੈ? ਉਹ ਕਿੱਥੋਂ ਦੀ ਹੈ? ਪਰ ਉਹ ਹਰਿਆਣਾ ਵਿੱਚ 10 ਵੱਖ-ਵੱਖ ਬੂਥਾਂ 'ਤੇ 22 ਵਾਰ ਵੋਟ ਪਾਉਂਦੀ ਹੈ। ਇਸਨੂੰ "ਕੇਂਦਰੀਕ੍ਰਿਤ ਕਾਰਵਾਈ" ਦੱਸਦੇ ਹੋਏ ਉਸਨੇ ਕਿਹਾ ਕਿ ਇਹ "ਸਬੂਤ" ਹੈ ਕਿ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗੜਬੜੀ ਹੋਈ।
ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਫੋਟੋ ਇੰਟਰਨੇਟ 'ਤੇ ਬ੍ਰਾਜ਼ੀਲੀਅਨ ਫੋਟੋਗ੍ਰਾਫਰ ਮੈਥੀਅਸ ਫੇਰੇਰੋ ਦੇ ਪੇਜ ਤੋਂ ਲਈ ਗਈ ਹੈ। ਗੂਗਲ ਸਰਚ ਤੋਂ ਪਤਾ ਚੱਲਦਾ ਹੈ ਕਿ ਫੇਰੇਰੋ ਫੈਸ਼ਨ ਅਤੇ ਪੋਰਟਰੇਟ ਫੋਟੋਗ੍ਰਾਫੀ ਲਈ ਮਸ਼ਹੂਰ ਹੈ ਅਤੇ ਉਸਦੀਆਂ ਬਹੁਤ ਸਾਰੀਆਂ ਫੋਟੋਆਂ ਅਨਸਪਲੈਸ਼ ਵੈੱਬਸਾਈਟ 'ਤੇ ਉਪਲਬਧ ਹਨ।
ਮਾਡਲ ਨੇ ਦਿੱਤਾ ਜਵਾਬ ,"ਇਹ ਕਿੰਨਾ ਪਾਗਲਪਨ ਹੈ!"
ਕੁਝ ਘੰਟਿਆਂ ਬਾਅਦ ਇੱਕ ਔਰਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕੀਤਾ ,ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਹੀ ਫੋਟੋ ਉਸਦੀ "ਲਗਭਗ 20 ਸਾਲ ਦੀ ਉਮਰ" ਵੇਲੇ ਲਈ ਗਈ ਸੀ। ਇੱਕ ਰਿਵਰਸ ਇਮੇਜ ਸਰਚ ਤੋਂ ਪਤਾ ਲੱਗਾ ਕਿ ਔਰਤ ਲਾਰੀਸਾ ਨੇਰੀ ਹੈ, ਜੋ ਬ੍ਰਾਜ਼ੀਲ ਵਿੱਚ ਰਹਿੰਦੀ ਹੈ। ਲਾਰੀਸਾ ਨੇ ਵੀਡੀਓ ਵਿੱਚ ਮਜ਼ਾਕ ਵਿੱਚ ਕਿਹਾ, "ਦੋਸਤੋ ਉਹ ਮੇਰੀ ਇੱਕ ਪੁਰਾਣੀ ਫੋਟੋ ਵਰਤ ਰਹੇ ਹਨ। ਮੈਂ ਉਸ ਸਮੇਂ 18-20 ਸਾਲ ਦੀ ਸੀ। ਹੁਣ ਮੇਰੀ ਉਹ ਫੋਟੋ ਭਾਰਤ ਵਿੱਚ ਇੱਕ ਚੋਣ ਵਿੱਚ ਵੋਟਿੰਗ ਪ੍ਰਕਿਰਿਆ ਵਿੱਚ ਵਰਤੀ ਜਾ ਰਹੀ ਹੈ ਅਤੇ ਮੈਨੂੰ ਇੱਕ ਭਾਰਤੀ ਔਰਤ ਵਜੋਂ ਦਰਸਾਇਆ ਜਾ ਰਿਹਾ ਹੈ! ਪਰ ਉਸਦੀ ਮੁਸਕਰਾਹਟ ਦੇ ਪਿੱਛੇ ਹੈਰਾਨੀ ਵੀ ਸਪੱਸ਼ਟ ਸੀ। ਉਸਨੇ ਅੱਗੇ ਕਿਹਾ, "ਹੇ ਮੇਰੇ ਰੱਬ, ਇਹ ਕੀ ਹੈ! ਇਹ ਕਿਹੋ ਜਿਹਾ ਪਾਗਲਪਨ ਹੈ?ਕਿਸ ਦੁਨੀਆਂ ਵਿੱਚ ਜੀਅ ਰਹੇ ਹਾਂ ਹਮ!"
ਫੋਟੋ ਦੇ ਪਿੱਛੇ ਦੀ ਸੱਚਾਈ ਜਾਣੋ
ਰਿਪੋਰਟਾਂ ਅਨੁਸਾਰ ਲਾਰੀਸਾ ਦੀ ਇਹ ਫੋਟੋ ਬ੍ਰਾਜ਼ੀਲ ਦੇ ਫੋਟੋਗ੍ਰਾਫਰ ਮੈਥੀਅਸ ਫੇਰੇਰੋ ਦੁਆਰਾ ਲਈ ਗਈ ਸੀ। ਇਹ ਫੋਟੋ ਕਈ ਸਾਲ ਪਹਿਲਾਂ ਇੱਕ ਮੁਫਤ ਵਰਤੋਂ ਵਾਲੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ ਸੀ, ਜਿਸ ਨਾਲ ਕੋਈ ਵੀ ਇਸਨੂੰ ਡਾਊਨਲੋਡ ਕਰ ਸਕਦਾ ਸੀ। ਹੁਣ ਇਹੀ ਫੋਟੋ ਹਰਿਆਣਾ ਵਿੱਚ ਵੋਟਰ ਸੂਚੀ ਵਿੱਚ ਮਿਲੀ ਹੈ। ਰਾਹੁਲ ਗਾਂਧੀ ਦਾ ਬਿਆਨ ਅਤੇ ਲਾਰੀਸਾ ਦਾ ਜਵਾਬ ਦੋਵੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਹਨ।